ਯੂ਼ਪੀ਼ ਤੋ. ਅੱਧਾ ਵੀ ਨਹੀਂ ਹੈ ਵਿਸ਼ਵ ਕੱਪ ਦਾ ਉੱਪ ਜੇਤੂ ਰਿਹਾ ਕੋ੍ਰਏਸ਼ੀਆ

ਜਨਸੰਖਿਆ 42 ਲੱਖ ਤੇ ਖੇਤਰਫਲ ਦੇ ਹਿਸਾਬ ਨਾਲ ਉੱਤਰ ਪ੍ਰਦੇਸ਼ ਤੋਂ ਵੀ ਛੋਟਾਹੈ ਉੱਤਰਪ੍ਰਦੇਸ਼ ਦਾ ਖੇਤਰਫਲ 243286 ਵਰਗ ਕਿਲੋਮੀਟਰ | Sports News

ਫਰਾਂਸ ਅਤੇ ਕ੍ਰੋਏਸ਼ੀਆ ਦਰਮਿਆਨ ਖੇਡੇ ਗਏ ਫੀਫਾ ਵਿਸ਼ਵ ਕੱਪ ਫਾਈਨਲ ਹਾਰੀ ਟੀਮ ਕ੍ਰੋਏਸ਼ੀਆ ਦਾ ਹਾਲਾਂਕਿ ਪੂਰੇ ਟੂਰਨਾਮੈਂਟ ‘ਚ ਪ੍ਰਦਰਸ਼ਨ ਕਾਫ਼ੀ ਚੰਗਾ ਰਿਹਾ ਕਈ ਧਾਕੜ ਟੀਮਾਂ ਨੂੰ ਹਰਾਉਣ ਤੋਂ ਬਾਅਦ ਕ੍ਰੋਏਸ਼ੀਆ ਫਾਈਨਲ ‘ਚ ਪਹੁੰਚ, ਜਿਸ ਤੋਂ ਬਾਅਦ ਹਰ ਕੋਈ ਇਸ ਦੇਸ਼ ਬਾਰ ਜਾਨਣਾ ਚਾਹੁੰਦਾ ਹੈ ਕ੍ਰੋਏਸ਼ੀਆ ਭਾਰਤ, ਚੀਨ ਦੀ ਤਰ੍ਹਾਂ ਬਹੁਤ ਵੱਡਾ ਦੇਸ਼ ਨਹੀਂ ਹੈ ਇਸ ਦੀ ਜਨਸੰਖਿਆ 42 ਲੱਖ ਹੈ ਅਤੇ ਖੇਤਰਫਲ ਦੇ ਹਿਸਾਬ ਨਾਲ ਇਹ ਬਹੁਤ ਛੋਟਾ ਦੇਸ਼ ਹੈ ਇਸ ਦਾ ਖ਼ੇਤਰਫਾਲ ਉੱਤਰ ਪ੍ਰਦੇਸ਼ ਤੋਂ ਵੀ ਬਹੁਤ ਛੋਟਾਹੈ ਉੱਤਰਪ੍ਰਦੇਸ਼ ਦਾ ਖੇਤਰਫਲ 243286 ਵਰਗ ਕਿਲੋਮੀਟਰ ਹੈ, ਜਦੋਂਕਿ ਕ੍ਰੋਏਸ਼ੀਆ ਦਾ ਖੇਤਰਫਲ 56594 ਵਰਗ ਕਿਲੋਮੀਟਰ ਹੈ ਕ੍ਰੋਏਸ਼ੀਆ ਮੱਧ ਅਤੇ ਦੱਖਣੀ ਪੂਰਬ ਯੂਰਪ ਦੇ ਦਰਮਿਆਨ ਵਸਿਆ ਹੈ ਅਤੇ ਅਡ੍ਰਿਆਟਿਕ ਸਾਗਰ ਦੇ ਕਰੀਬ ਹੈ ਇੱਥੋਂ ਦੀ ਰਾਜਧਾਨੀ ਦਾ ਨਾਂਅ ਜਗਰੇਬ ਹੈ ਅਤੇ ਇਹ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਵੀ ਹੈ ਇੱਥੇ ਜ਼ਿਆਦਾਤਰ ਲੋਕ ਰੋਮਨ ਕੈਥੋਲਿਕ ਹਨ। (Sports News)

ਇਹ ਵੀ ਪੜ੍ਹੋ : ਘੱਗਰ ਤੋਂ ਪਾਰ ਤਿੰਨ ਪਿੰਡਾਂ ਦੀ ਨਹੀਂ ਲੈ ਰਿਹਾ ਕੋਈ ਸਾਰ, ਬੁਰੀ ਤਰ੍ਹਾਂ ਪਾਣੀ ਵਿੱਚ ਘਿਰੇ

ਸਾਲ 1918 ਤੋਂ 1991 ਦਰਮਿਆਨ ਕ੍ਰੋਏਸ਼ੀਆ, ਯੂਗੋਸਲਾਵੀਆ ਦਾ ਹਿੱਸਾ ਰਿਹਾ ਅਤੇ ਸਾਲ 1991’ਚ ਵਧਦੇ ਤਣਾਅ ਕਾਰਨ ਕ੍ਰੋਏਸ਼ੀਆ ਨੇ 25 ਜੂਨ ਨੂੰ ਆਜ਼ਾਦੀ ਦਾ ਐਲਾਨ ਕੀਤਾ ਉਸ ਤੋਂ ਬਾਅਦ 1992 ‘ਚ ਕ੍ਰੋਏਸ਼ੀਆ ਨੂੰ ਯੂਰਪੀ ਇਕਨਾਮਿਕ ਕਮਿਊਨਿਟੀ ਤੋਂ ਮਾਨਤਾ ਮਿਲ ਗਈ ਅਤੇ ਇਸ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਉਸਨੂੰ ਪਛਾਣ ਦੇ ਦਿੱਤੀ 1 ਜੁਲਾਈ 2013 ਨੂੰ ਕ੍ਰੋਏਸ਼ੀਆ ਯੂਰਪੀ ਸੰਘ ਦਾ 28ਵਾਂ ਮੈਂਬਰ ਬਣਿਆ ਹਾਲਾਂਕਿ ਅਜੇ ਇਹ ਸਾਂਝੀ ਕਰੰਸੀ ਵਾਲੇ ਯੂਰੋਜ਼ੋਨ ‘ਚ ਸ਼ਾਮਲ ਨਹੀਂ ਹੈ।

ਉਸਦੀ ਆਪਣੀ ਕਰੰਸੀ ਦਾ ਨਾਂਅ ਕੂਨਾ ਹੈ ਕਿਹਾ ਜਾਂਦਾ ਹੈ ਕਿ ਕ੍ਰੋਏਸ਼ੀਆ ਦੁਨੀਆਂ ਦੇ ਉਹਨਾਂ ਦੇਸ਼ਾਂ ‘ਚ ਸ਼ਾਮਲ ਹੈ, ਜਿੱਥੇ ਸਿਗਰੇਟ ਪੀਣ ‘ਤੇ ਪਾਬੰਦੀ ਹੈ ਕ੍ਰੋਏਸ਼ੀਆ ਨਾਰਵੇ ਤੋਂ ਬਾਅਦ ਅਜਿਹਾ ਦੇਸ਼ ਹੈ ਜਿੱਥੋਂ ਦੇ ਲੋਕਾਂ ਕੋਲ ਸਭ ਤੋਂ ਜ਼ਿਆਦਾ ਟੈਕਸ ਵਸੂਲਿਆ ਜਾਂਦਾ ਹੈ ਜੇਕਰ ਇਹਨਾਂ ਦੀ ਇੱਕ ਆਦਮੀ ਪਿੱਛੇ ਆਮਦਨ ਦੀ ਗੱਲ ਕਰੀਏ ਤਾਂ ਇਹ ਭਾਰਤ ਤੋਂ ਕਾਫ਼ੀ ਅੱਗੇ ਹੈ ਭਾਰਤ ‘ਚ ਪਰ ਕੈਪਿਟਾ ਆਮਦਨ 6700 ਡਾਲਰ ਹੈ ਜਦੋਂਕਿ ਕ੍ਰੋਏਸ਼ੀਆ ‘ਚ ਇੱਕ ਆਦਮੀ ਦੀ ਆਮਦਨ 22400 ਡਾਲਰ ਦੀ ਫੀਸਦ ਹੈ।