ਬਾਰਸ਼ ਕਾਰਨ 112 ਲੋਕਾਂ ਦੀ ਮੌਤ

112 People, Dead, Rain

2000 ਤੋਂ ਵਧੇ ਹੜ੍ਹ ਦੇ ਪਾਣੀ ‘ਚ ਫਸੇ | Heavy Rain

ਕੁਰਾਸ਼ਿਕੀ, (ਏਜੰਸੀ)। ਪੱਛਮੀ ਜਾਪਾਨ ‘ਚ ਪਿਛਲੇ ਕਈ ਦਿਨਾਂ ਤੋਂ ਜਾਰੀ ਮੋਹਲੇਧਾਰ ਬਾਰਸ਼ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ‘ਚ ਸੋਮਵਾਰ ਸਵੇਰ ਤੱਕ ਘੱਟੋਂ ਘੱਟ 112 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਦੇ ਇਲਾਵਾ ਕੁਰਾਸ਼ਿਕੀ ਸ਼ਹਿਰ ‘ਚ 2000 ਤੋਂ ਵਧੇਰੇ ਲੋਕ ਹੜ੍ਹ ਦੇ ਪਾਣੀ ‘ਚ ਫਸੇ ਹੋਏ ਹਨ ਤੇ ਕਈ ਲਾਪਤਾ ਹਨ। ਭਾਰੀ ਮੀਂਹ ਅਤੇ ਸੁਰੱਖਿਆ ਕਾਰਨਾਂ ਕਰਕੇ ਪ੍ਰਸ਼ਾਸਨ ਨੇ ਇੱਥੇ ਰਹਿ ਰਹੇ 20 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜੇ ਜਾਣ ਦੇ ਹੁਕਮ ਪਹਿਲਾਂ ਹੀ ਜਾਰੀ ਕਰ ਦਿੱਤੇ ਸਨ ਅਤੇ ਇੱਥੇ ਜ਼ਮੀਨ ਖਿਸਕਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ। (Heavy Rain)

ਐਤਵਾਰ ਦੇਰ ਰਾਤ ਨੂੰ 170 ਨੂੰ ਸੁਰੱਖਿਅਤ ਸਥਾਨਾਂ ‘ਤੇ ਭੇਜਿਆ | Heavy Rain

ਦੇਸ਼ ਦੇ ਪੱਛਮੀ ਹਿੱਸਿਆਂ ‘ਚ ਹੜ੍ਹ ਦਾ ਸਭ ਤੋਂ ਵਧੇਰੇ ਖਤਰਾ ਹੈ ਅਤੇ ਐਮਰਜੈਂਸੀ ਸੇਵਾਵਾਂ, ਫੌਜੀ ਕਰਮਚਾਰੀਆਂ ਅਤੇ ਹੋਰ ਵਿਭਾਗਾਂ ਦੇ ਕਰਮਚਾਰੀ ਹੜ੍ਹ ‘ਚ ਫਸੇ ਲੋਕਾਂ ਨੂੰ ਕੱਢਣ ਲਈ ਕਿਸ਼ਤੀਆਂ ਅਤੇ ਹੈਲੀਕਾਪਟਰਾਂ ਦੀ ਮਦਦ ਲੈ ਰਹੇ ਹਨ। ਜਾਪਾਨ ਦੇ ਸੈਲਫ ਡਿਫੈਂਸ ਫੌਜੀਆਂ ਨੇ ਮਾਬੀ ਮੈਮੋਰੀਅਲ ਹਸਪਤਾਲ ‘ਚ ਫਸੇ ਕਈ ਲੋਕਾਂ ਨੂੰ ਮੋਟਰਬੋਟ ਦੀ ਮਦਦ ਨਾਲ ਕੱਢ ਲਿਆ ਹੈ। ਸ਼ਹਿਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਨੂੰ 170 ਮਰੀਜ਼ਾਂ ਅਤੇ ਸਟਾਫ ਨੂੰ ਕੱਢ ਕੇ ਸੁਰੱਖਿਅਤ ਸਥਾਨਾਂ ‘ਤੇ ਭੇਜ ਦਿੱਤਾ ਗਿਆ ਹੈ।

58 ਅਜੇ ਲਾਪਤਾ | Heavy Rain

ਅਜੇ ਵੀ 80 ਲੋਕਾਂ ਨੂੰ ਬਚਾਇਆ ਜਾ ਰਿਹਾ ਹੈ ਅਤੇ ਹੋਰ ਲੋਕਾਂ ਦੀ ਭਾਲ ‘ਚ ਬਚਾਅ ਦਲ ਲੱਗੇ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਤੱਕ ਜਾਪਾਨ ‘ਚ ਮੀਂਹ ਕਾਰਨ 112 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੋਰ ਕਈ ਅਜੇ ਲਾਪਤਾ ਹਨ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਾਲਾਤ ਕਾਫੀ ਖਤਰਨਾਕ ਹਨ। ਜਾਪਾਨ ਸਰਕਾਰ ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਦਫਤਰ ‘ਚ ਇੱਕ ਐਮਰਜੈਂਸੀ ਪ੍ਰਬੰਧਨ ਕੇਂਦਰ ਦੀ ਸਥਾਪਨਾ ਕੀਤੀ ਹੈ।