ਸਿਹਤ ਵਿਭਾਗ ਦੀ ਕਾਰਗੁਜ਼ਾਰੀ ‘ਤੇ ਲਗ ਰਿਹਾ ਐ ਸੁਆਲ਼ਿਆ ਨਿਸ਼ਾਨ 

Question, Mark, Health, Department, Performance

ਨਸ਼ੇ ਮਾਮਲੇ ‘ਚ ਸਿਹਤ ਵਿਭਾਗ ਫੇਲ੍ਹ, ਮੌਤ ਦੇ ਕਾਰਨਾਂ ਬਾਰੇ ਨਹੀਂ ਕਰ ਸਕਿਆ ਖ਼ੁਲਾਸਾ | Health Department

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਵਿੱਚ ਨਸ਼ੇ ਨਾਲ ਰੋਜ਼ਾਨਾ ਹੋ ਰਹੀਆਂ ਮੌਤਾਂ ਨੂੰ ਰੋਕਣ ਵਿੱਚ ਪੰਜਾਬ ਦਾ ਸਿਹਤ ਵਿਭਾਗ ਬੂਰੀ ਤਰ੍ਹਾਂ ਫੇਲ੍ਹ ਹੁੰਦਾ ਨਜ਼ਰ ਆ ਰਿਹਾ ਹੈ। ਹੁਣ ਤੱਕ ਸਿਹਤ ਵਿਭਾਗ ਵੱਲੋਂ ਕੋਈ ਵੀ ਇਹੋ ਜਿਹਾ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ, ਜਿਸ ਨਾਲ ਰੋਜ਼ਾਨਾ ਜਿਆਦਾ ਨਸ਼ਾ ਕਰਨ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕੇ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਵਿੱਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦਾ ਕਾਰਨ ਲੱਭਣ ਦੀ ਥਾਂ ‘ਤੇ ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾਂ ਇਨ੍ਹਾਂ ਨੂੰ ਮੌਤਾਂ ਨੂੰ ਹੀ ਕਾਰਦੇ ਹੋਏ ਸਿਰਫ਼ 2 ਮੌਤਾਂ ਹੀ ਦੱਸ ਰਹੇ ਹਨ, ਜਿਸ ਤੋਂ ਸਿਹਤ ਵਿਭਾਗ ਦੀ ਕਾਰਗੁਜ਼ਾਰੀ ‘ਤੇ ਸਾਫ਼ ਤੌਰ ‘ਤੇ ਸੁਆਲ਼ੀਆ ਨਿਸ਼ਾਨ ਲੱਗ ਰਿਹਾ ਹੈ। (Health Department)

ਜਾਣਕਾਰੀ ਅਨੁਸਾਰ ਬੀਤੇ ਦੋ ਤਿੰਨ ਹਫ਼ਤੇ ਤੋਂ ਪੰਜਾਬ ਵਿੱਚ ਨਸ਼ੇ ਦੀ ਮਾਤਰਾ ਜ਼ਿਆਦਾ ਲੈਣ ਦੇ ਕਾਰਨ ਨੌਜਵਾਨਾ ਦੀ ਲਗਾਤਾਰ ਰੋਜ਼ਾਨਾ ਹੀ ਮੌਤਾਂ ਹੋ ਰਹੀਆਂ ਹਨ। ਪਿਛਲੇ 3 ਹਫ਼ਤਿਆਂ ਵਿੱਚ ਇਹ ਮੌਤਾਂ ਦੀ ਗਿਣਤੀ 40 ਨੂੰ ਵੀ ਪਾਰ ਕਰ ਗਈ ਹੈ। ਪੰਜਾਬ ਵਿੱਚ ਨਸ਼ੇੜੀਆਂ ਦਾ ਨਸ਼ਾ ਛੁਡਾਉਣ ਅਤੇ ਨਸ਼ੇੜੀਆਂ ਨੂੰ ਬਚਾਉਣ ਦਾ ਜਿੰਮਾ ਸਿਹਤ ਵਿਭਾਗ ਦੇ ਸਿਰ ‘ਤੇ ਹੈ ਪਰ ਸਿਹਤ ਵਿਭਾਗ ਇਸ ਮਾਮਲੇ ਵਿੱਚ ਨਾ ਸਿਰਫ਼ ਪੂਰੀ ਤਰ੍ਹਾਂ ਫੇਲ੍ਹ ਹੁੰਦਾ ਹੀ ਨਹੀਂ ਨਜ਼ਰ ਆ ਰਿਹਾ ਹੈ, ਸਗੋਂ ਹੁਣ ਇਸ ਮਾਮਲੇ ਵਿੱਚ ਸਿਹਤ ਵਿਭਾਗ ਕਈ ਤਰ੍ਹਾਂ ਦੇ ਬਹਾਨੇ ਤੱਕ ਬਣਾਉਣ ਲੱਗ ਪਿਆ ਹੈ। (Health Department)

ਪੰਜਾਬ ‘ਚ ਹੋ ਚੁੱਕੀਆਂ ਹਨ 40 ਤੋਂ ਵੱਧ ਮੌਤਾਂ ਪਰ ਸਿਹਤ ਵਿਭਾਗ ਦੱਸ ਰਿਹਾ ਐ ਸਿਰਫ਼ 2 ਮੌਤਾਂ

ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਮੌਤਾਂ ਨੂੰ ਰੋਕਣ ਦੀ ਥਾਂ ‘ਤੇ ਸਾਰਾ ਦੋਸ਼ ਮੀਡੀਆ ‘ਤੇ ਹੀ ਮੁੜ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੌਤਾਂ ਨਸ਼ੇ ਦੀ ਮਾਤਰਾ ਜ਼ਿਆਦਾ ਲੈਣ ਕਾਰਨ ਮੌਤਾਂ ਹੋ ਰਹੀਆਂ ਹਨ, ਇਹ ਦਾਅਵਾ ਮੀਡੀਆ ਕਿਵੇਂ ਕਰ ਰਿਹਾ ਹੈ, ਜਦੋਂ ਕਿ ਉਨ੍ਹਾਂ ਕੋਲ ਅਧਿਕਾਰਤ ਅੰਕੜਾ ਸਿਰਫ਼ 2 ਮੌਤਾਂ ਦਾ ਹੀ ਹੈ, ਜਿਹੜੀਆਂ ਕਿ ਜੀਰਾ ਹਲਕੇ ਵਿੱਚ ਹੋਈਆ ਹਨ। ਇਸ ਤੋਂ ਇਲਾਵਾ 2 ਹੋਰ ਮੌਤਾਂ ਬਾਰੇ ਜਾਣਕਾਰੀ ਜਰੂਰ ਪ੍ਰਾਪਤ ਹੋਈ ਹੈ ਪਰ ਉਨਾਂ ਮੌਤਾਂ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।

ਹੁਣ ਤੱਕ ਹੋਈਆਂ 40 ਤੋਂ ਜਿਆਦਾ ਮੌਤਾਂ ਹੋਣ ਦੀ ਚਰਚਾ ਹੈ ਜਿਸ ਬਾਰੇ ਸਿਹਤ ਵਿਭਾਗ ਕੋਈ ਸਿੱਟੇ ‘ਤੇ ਨਹੀਂ ਪੁੱਜ ਸਕਿਆ ਕਿਹੜੇ ਨੌਜਵਾਨ ਨੇ ਕਿਹੜੀ ਦਵਾਈ ਜਾਂ ਫਿਰ ਨਸ਼ਾ ਜਿਆਦਾ ਮਾਤਰਾ ਵਿੱਚ ਲੈ ਲਿਆ ਸੀ, ਜਿਹੜਾ ਕਿ ਉਸ ਦੀ ਮੌਤ ਦਾ ਕਾਰਨ ਬਣਿਆ ਹੈ। ਸਿਹਤ ਵਿਭਾਗ ਦੀ ਇਸੇ ਲੇਟ ਲਤੀਫ਼ੀ ਦੇ ਕਾਰਨ ਰੋਜ਼ਾਨਾ ਹੋ ਰਹੀਆਂ ਮੌਤਾਂ ਨੂੰ ਰੋਕਣ ਵਿੱਚ ਵੀ ਪੰਜਾਬ ਸਰਕਾਰ ਅਸਫ਼ਲ ਹੁੰਦੀ ਨਜ਼ਰ ਆ ਰਹੀਂ ਹੈ।

ਸਿਹਤ ਮੰਤਰੀ ਬ੍ਰਹਮ ਮਹਿੰਦਰਾਂ ਆਪਣੀ ਸਰਕਾਰ ਦੀ ਪਿੱਠ ਥਾਪੜਦੇ ਹੋਏ ਕਹਿ ਰਹੇ ਹਨ ਕਿ ਉਨਾਂ ਦੀ ਸਰਕਾਰ ਨੇ ਨਸ਼ੇ ਦੀ ਸਪਲਾਈ ਲਾਈਨ ਤੋੜ ਦਿੱਤੀ ਹੈ। ਜਿਸ ਕਾਰਨ ਹੀ ਨੌਜਵਾਨ ਪੁੱਠਾ ਸਿੱਧਾ ਨਸ਼ਾ ਕਰਦੇ ਹੋਏ ਇਨਾਂ ਮੌਤਾਂ ਦਾ ਸ਼ਿਕਾਰ ਹੋ ਰਹੇ ਹਨ ਪਰ ਜਦੋਂ ਤੱਕ ਉਨਾਂ ਦੇ ਪਰਿਵਾਰਕ ਮੈਂਬਰ ਮੌਤ ਦਾ ਸ਼ਿਕਾਰ ਹੋਏ ਨੌਜਵਾਨਾ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ, ਉਸ ਸਮੇਂ ਤੱਕ ਉਨਾਂ ਮੌਤ ਦਾ ਕਾਰਨ ਨਸ਼ੇ ਨੂੰ ਨਹੀਂ ਕਹਿ ਸਕਦੇ ਹਨ।

ਮੌਕੇ ‘ਤੇ ਮਿਲੇ ਨਸ਼ੇ ਦਾ ਟੈਸਟ ਨਹੀਂ ਕਰਵਾ ਰਿਹਾ ਐ ਸਿਹਤ ਵਿਭਾਗ | Health Department

ਸਿਹਤ ਮੰਤਰੀ ਪੋਸਟਮਾਰਟਮ ਨਹੀਂ ਕਰਵਾਉਣ ਬਾਰੇ ਵਾਰ ਵਾਰ ਕਹਿ ਰਹੇ ਹਨ ਪਰ ਨੌਜਵਾਨਾ ਦੀ ਮੌਤ ਸਮੇਂ ਮੌਕੇ ‘ਤੇ ਮਿਲਿਆ ਨਸ਼ੇ ਦਾ ਸਮਾਨ ਅਤੇ ਟੀਕੇ-ਸੂਈ ਦੀ ਜਾਂਚ ਕਰਕੇ ਵੀ ਨਸ਼ੇ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਸਿਹਤ ਵਿਭਾਗ ਇਸ ਤਰਾਂ ਦੀ ਕੋਈ ਜਿਆਦਾ ਜਾਂਚ ਨਹੀਂ ਕਰ ਰਿਹਾ ਹੈ। ਪੰਜਾਬ ਸਰਕਾਰ ਵਲੋਂ ਸਿਰਫ਼ ਕੁਝ ਥਾਂਵਾਂ ‘ਤੇ ਮਿਲੀ ਨਸ਼ੇ ਅਤੇ ਟੀਕੇ ਸੂਈ ਦੀ ਜਾਂਚ ਕਰਵਾਈ ਜਾ ਰਹੀ ਹੈ। ਇਸ ਇਲਾਵਾ ਕੋਈ ਵੀ ਸੈਂਪਲ ਲੈਂਦੇ ਹੋਏ ਜਾਂਚ ਨਹੀਂ ਕਰਵਾਈ ਜਾ ਰਹੀਂ ਹੈ।