70 ਫੀਸਦੀ ਪਈਆਂ ਵੋਟਾਂ, 15 ਮਈ ਨੂੰ ਆਉਣਗੇ ਨਤੀਜੇ | Karnataka Elections
- ਦੋ ਸੀਟਾਂ ਆਰਆਰਨਗਰ ਤੇ ਜੈਨਗਰ ‘ਤੇ ਵੋਟਿੰਗ ਟਲੀ | Karnataka Elections
ਬੰਗਲੌਰ (ਏਜੰਸੀ)। ਕਰਨਾਟਕ ‘ਚ ਵਿਧਾਨ ਸਭਾ ਦੀਆਂ 224 ‘ਚੋਂ 222 ਸੀਟਾਂ ‘ਤੇ ਕਰੜੀ ਸੁਰੱਖਿਆ ਦਰਮਿਆਨ ਵੋਟਾਂ ਪਈਆਂ ਸਵੇਰੇ 7 ਵਜੇ ਪੈਣੀਆਂ ਸ਼ੁਰੂ ਹੋਈਆਂ ਵੋਟਾਂ ਸ਼ਾਮ 6 ਵਜੇ ਸਮਾਪਤ ਹੋਈਆਂ ਸਾਰੇ ਚੋਣ ਸਰਵੇਖਣਾਂ ‘ਚ ਕਾਂਗਰਸ ਤੇ ਭਾਜਪਾ ਦੀ ਕਾਂਟੇਦਾਰ ਟੱਕਰ ਦੱਸੀ ਗਈ ਹੈ। (Karnataka Elections)
ਦੁਪਹਿਰ ਤੋਂ ਬਾਅਦ ਵੋਟਰਾਂ ਨੇ ਤੇਜ਼ੀ ਫੜੀ ਸ਼ਾਮ 6 ਵਜੇ ਤੱਕ 70 ਫੀਸਦੀ ਵੋਟਿੰਗ ਦਰਜ ਕੀਤੀ ਗਈ ਜ਼ਿਕਰਯੋਗ ਹੈ ਕਿ ਸਾਲ 2013 ਦੀਆਂ ਵਿਧਾਨ ਸਭਾ ਚੋਣਾਂ ‘ਚ 70.23 ਫੀਸਦੀ ਵੋਟਿੰਗ ਹੋਈ ਸੀ ਹੁਣ 15 ਮਈ ਭਾਵ ਮੰਗਲਵਾਰ ਦੀ ਸਵੇਰੇ 8 ਵਜੇ ਤੋਂ 222 ਸੀਟਾਂ ‘ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਚੋਣਾਂ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸੀਐਮ ਸਿੱਧਰਮੱਇਆ ਨੇ ਪੀਐਮ ਮੋਦੀ ਤੇ ਅਮਿਤ ਸ਼ਾਹ ਤੋਂ ਇਲਾਵਾ ਭਾਜਪਾ ਦੇ ਸੀਐਮ ਉਮੀਦਵਾਰ ਬੀਐਸ ਯੇਦੀਯੁਰੱਪਾ ਨੂੰ ਕਰੜੇ ਹੱਥੀਂ ਲਿਆ ਰਾਹੁਲ ਨੇ ਕਈ ਮਠ ਤੇ ਮੰਦਰਾਂ ਦਾ ਵੀ ਦੌਰਾ ਕੀਤਾ ਪੀਐਮ ਮੋਦੀ ਨੇ ਆਪਣੀਆਂ ਰੈਲੀਆਂ ਦੌਰਾਨ ਸਿੱਧਰਮੱਇਆ ਸਰਕਾਰ ‘ਤੇ ਜੰਮ ਕੇ ਹਮਲੇ ਬੋਲੇ। (Karnataka Elections)