ਦਬਾਅ ‘ਚ ਖੇਡਣਾ ਚੰਗਾ ਲੱਗਦਾ ਹੈ : ਰਾਣਾ | Cricket News
ਕੋਲਕਾਤਾ (ਏਜੰਸੀ)। ਕੋਲਕਾਤਾ ਲਈ ਪਹਿਲੀ ਵਾਰ ਖੇਡ ਰਹੇ ਨੌਜਵਾਨ ਬੱਲੇਬਾਜ਼ ਨਿਤਿਸ਼ ਰਾਣਾ ਦਾ ਮੰਨਣਾ ਹੈ ਕਿ ਦਬਾਅ ‘ਚ ਚੰਗਾ ਪ੍ਰਦਰਸ਼ਨ ਕਰਨ ‘ਚ ਉਸਨੂੰ ਮਜ਼ਾ ਆਉਂਦਾ ਹੈ । ਰਾਣਾ ਨੇ ਕਿਹਾ ਕਿ ਮੈਂ ਪਿਛਲੀ ਵਾਰ ਵੀ ਕਿਹਾ ਸੀ ਮੈਨੂੰ ਲੱਗਦਾ ਹੈ ਕਿ ਦਬਾਅ’ਚ ਮੈਂ ਚੰਗਾ ਪ੍ਰਦਰਸ਼ਨ ਕਰ ਸਕਦਾ ਹਾਂ। ਇਸ ਮੈਚ ‘ਚ ਵੀ ਮੇਰੇ ‘ਤੇ ਦਬਾਅ ਸੀ ਅਤੇ ਮੈਂ ਖੁਸ਼ ਹਾਂ ਕਿ ਮੈਂ ਚੰਗਾ ਖੇਡਿਆ ਹਾਂ ਰਾਣਾ ਨੇ ਕਿਹਾ ਕਿ ਸਾਡੀ ਯੋਜਨਾ ਆਖ਼ਰੀ ਗੇਂਦ ਤੱਕ ਬੱਲੇਬਾਜ਼ੀ ਕਰਨ ਦੀ ਸੀ ਕਿਉਂਕਿ ਗੇਂਦ ਬੱਲੇ ‘ਤੇ ਸੌਖੀ ਨਹੀਂ ਆ ਰਹੀ ਸੀ ਪਰ ਮੇਰੇ ਦਿਮਾਗ ‘ਚ ਸੀ ਕਿ ਮੈਂ ਚੰਗੀ ਲੈਅ ‘ਚ ਹਾਂ ਅਤੇ ਮੈਨੂੰ ਪਾਰੀ ਨੂੰ ਆਖ਼ਰ ਤੱਕ ਲਿਜਾਣਾ ਚਾਹੀਦਾ ਹੈ । ਉਸਨੇ ਕਿਹਾ ਕਿ ਮੈਨੂੰ ਪਤਾ ਸੀ ਕਿ ਜਦੋਂ ਸਪਿੱਨਰ ਗੇਂਦਬਾਜ਼ੀ ਕਰਨ ਆਉਣਗੇ ਤਾਂ ਖੇਡਣਾ ਹੋਰ ਵੀ ਸੌਖਾ ਹੋ ਜਾਵੇਗਾ। (Cricket News)
ਨੀਤੀਸ਼ ਰਾਣਾ (59) ਅਤੇ ਆਂਦਰੇ ਰਸੇਲ(44) ਦੀਆਂ ਤੂਫ਼ਾਨੀ ਪਾਰੀਆਂ ਦੇ ਦਮ ‘ਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਈਡਨ ਗਾਰਡਨ ‘ਚ ਦਿੱਲੀ ਡੇਅਰਡੇਵਿਲਜ਼ ਨੂੰ ਸੋਮਵਾਰ ਰਾਤ 71 ਦੌੜਾਂ ਨਾਲ ਹਰਾ ਕੇ ਆਈਪੀਐਲ 11 ‘ਚ ਚਾਰ ਮੈਚਾਂ ਵਿੱਚ ਆਪਣੀ ਦੂਸਰੀ ਜਿੱਤ ਦਰਜ ਕੀਤੀ। (Cricket News)
ਕੋਲਕਾਤਾ ਨੇ 9 ਵਿਕਟਾਂ ‘ਤੇ 200 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਤੋਂ ਬਾਅਦ ਦਿੱਲੀ ਨੂੰ ਸਿਰਫ਼ 14.2 ਓਵਰਾਂ ‘ਚ 129 ਦੌੜਾਂ ‘ਤੇ ਨਿਪਟਾ ਦਿੱਤਾ ਜੈਸਨ ਰਾਏ1, ਕਪਤਾਨ ਗੌਤਮ ਗੰਭੀਰ 8ਅਤੇ ਸ਼੍ਰੇਅਸ ਅਯੀਅਰ ਦੇ 4 ਦੌੜਾਂ ਬਣਾ ਕੇ 24 ਦੌੜਾਂ ਤੱਕ ਪੈਵੇਲੀਅਨ ਪਰਤ ਜਾਣ ਤੋਂ ਬਾਅਦ ਦਿੱਲੀ ਦੀ ਟੀਮ ਸਿਰਫ਼ ਸੰਘਰਸ਼ ਕਰਦੀ ਰਹਿ ਗਈ । ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਅਤੇ ਗਲੇਨ ਮੈਕਸਵੇਲ ਨੇ 5.3 ਓਵਰਾਂ ‘ਚ ਚੌਥੀ ਵਿਕਟ ਲਈ 62 ਦੌੜਾਂ ਦੀ ਭਾਈਵਾਲੀ ਕਰਕੇ ਕੁਝ ਆਸ ਜਗਾਈ ਪਰ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਜਿਵੇਂ ਹੀ ਰਿਸ਼ਬ ਪੰਤ ਅਤੇ ਮੈਕਸਵੇਲ ਨੂੰ ਆਊਟ ਕੀਤਾ, ਦਿੱਲੀ ਲਈ ਸਭ ਕੁਝ ਖ਼ਤਮ ਹੋ ਗਿਆ। (Cricket News)
ਇਹ ਵੀ ਪੜ੍ਹੋ : EPFO Higher Pension : ਈਪੀਐੱਫ਼ਓ ਦੇ ਗਾਹਕਾਂ ਦੀ ਹੋਈ ਮੌਜ
(Cricket News) ਰਿਸ਼ਬ ਨੇ 26 ਗੇਂਦਾਂ ‘ਚ 43 ਅਤੇ ਮੈਕਸਵੇਲ ਨੇ 22 ਗੇਂਦਾਂ ‘ਚ 47 ਦੌੜਾਂ ਠੋਕੀਆਂ ਦਿੱਲੀ ਦੀ ਟੀਮ 14.2 ਓਵਰਾਂ ‘ਚ ਹੀ ਸਿਮਟ ਗਈ ਦਿੱਲੀ ਨੇ ਸਿਰਫ਼ 43 ਦੌੜਾਂ ਜੋੜ ਕੇ ਆਪਣੀਆਂ ਆਖ਼ਰੀ 7 ਵਿਕਟਾਂ ਗੁਆ ਦਿੱਤੀਆ ਸੁਨੀਲ ਨਾਰਾਇਣ ਨੇ 32 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ । ਇਸ ਤੋਂ ਪਹਿਲਾਂ ਕੋਲਕਾਤਾ ਟੀਮ ਵਿੱਚ ਸ਼ਾਮਲ ਦਿੱਲੀ ਦੇ ਲਾਲ ਨੀਤੀਸ਼ ਰਾਣਾ ਨੇ ਆਪਣੀ ਘਰੇਲੂ ਟੀਮ ਦਿੱਲੀ ਦੇ ਵਿਰੁੱਧ ਸਿਰਫ਼ 35 ਗੇਂਦਾਂ ‘ਚ ਚਾਰ ਚੌਕੇ ਅਤੇ ਚਾਰ ਛੱਕੇ ਉਡਾਉਂਦਿਆਂ ਸਭ ਤੋਂ ਜ਼ਿਆਦਾ 59 ਦੌੜਾਂ ਠੋਕੀਆਂ ਇੱਕ ਸਮੇਂ ਕੋਲਕਾਤਾ ਦਾ ਸਕੋਰ 4 ਵਿਕਟਾਂ ‘ਤੇ 117 ਸੀ ਪਰ ਰਾਣਾ ਨੇ ਇਸ ਤੋਂ ਬਾਅਦ ਰਸੇਲ(12 ਗੇਂਦਾਂ ‘ਚ 41ਦੌੜਾਂ) ਨਾਲ ਮਿਲਕੇ ਸਿਰਫ਼ 22 ਗੇਂਦਾਂ ‘ਚ 61 ਦੌੜਾਂ ਠੋਕ ਕੇ ਸਕੋਰ 18ਵੇਂ ਓਵਰ ‘ਚ 178 ਤੱਕ ਪਹੁੰਚਾ ਦਿੱਤਾ। (Cricket News)