ਸੰਨਿਆਸ ਨਹੀਂ, ਲਵਾਂਗੀ ਓਲੰਪਿਕ ‘ਚ ਸੋਨ : MC.Marikad

ਨਵੀਂ ਦਿੱਲੀ (ਏਜੰਸੀ)। ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਗਮਾ ਜਿੱਤਣ ਵਾਲੀ ਲੀਜ਼ੇਂਡ ਮਹਿਲਾ ਮੁੱਕੇਬਾਜ਼ ਐਮਸੀ.ਮੈਰੀਕਾਦ (MC.Marikad) ਨੇ ਆਪਣੇ ਸੰਨਿਆਸ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਰੱਦ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਉਸਦਾ ਹੁਣ ਇੱਕੋ ਇੱਕ ਟੀਚਾ ਟੋਕੀਓ ਓਲੰਪਿਕ ‘ਚ ਸੋਨ ਤਗਮਾ ਜਿੱਤਣਾ ਹੈ। (MC.Marikad)

21ਵੀਆਂ ਰਾਸ਼ਟਰਮੰਡਲ ਖੇਡਾਂ ‘ਚ ਤਗਮਾ ਜਿੱਤਣ ਵਾਲੀ ਭਾਰਤੀ ਮੁੱਕੇਬਾਜਾਂ ਲਈ ਕੀਤੇ ਸਤਿਕਾਰ ਸਮਾਗਮ ‘ਚ ਮੈਰੀਕਾੱਮ (MC.Marikad) ਨੇ ਕਿਹਾ ਕਿ ਕੌਣ ਕਹਿੰਦਾ ਹੈ ਕਿ ਮੈਂ ਸੰਨਿਆਸ ਲੈ ਰਹੀ ਹਾਂ ਮੈਂ ਸੰਨਿਆਸ ਬਾਰੇ ਸੋਚਿਆ ਤੱਕ ਨਹੀਂ ਹੈ ਇਹ ਸਭ ਅਫ਼ਵਾਹਾਂ ਹਨ 2020 ਦੀਆਂ ਓਲੰਪਿਕ ‘ਚ ਭਾਗ ਲੈਣ ਜਾਂ ਨਹੀਂ ਲੈਣਾ ਇੱਕ ਵੱਖਰੀ ਗੱਲ ਹੈ ਪਰ ਮੈਂ ਸਪੱਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਮੈਂ ਸੰਨਿਆਸ ਨਹੀਂ ਲੈ ਰਹੀ ਹਾਂ ਮੈਰੀ ਨੇ ਅਗਲੇ ਟੀਚੇ ਬਾਰੇ ਪੁੱਛੇ ਜਾਣ ‘ਤੇ ਕਿ ਅਜੇ ਏਸ਼ੀਆਈ ਖੇਡਾਂ, ਵਿਸ਼ਵ ਚੈਂਪੀਅਨਸ਼ਿਪ ਅਤੇ ਫਿਰ ਓਲੰਪਿਕ ਹੋਣੀਆਂ ਹਨ ਮੈਂ ਇਹਨਾਂ ਮੁਕਾਬਲਿਆਂ ਦੀ ਤਿਆਰੀ ਲਈ ਆਪਣੀ ਸ੍ਰੇਸ਼ਠ ਕੋਸ਼ਿਸ਼ ਕਰਾਂਗੀ ਮੇਰਾ ਓਲੰਪਿਕ ਸੋਨ ਤਗਮਾ ਜਿੱਤਣ ਦਾ ਸੁਪਨਾ ਅਜੇ ਪੂਰਾ ਨਹੀਂ ਹੋਇਆ ਹੈ ਅਤੇ ਅਜੇ ਇਹ ਸੁਪਨਾ ਪੂਰਾ ਕਰਨਾ ਹੈ ਬਾਕੀ ਸਭ ਰੱਬ ‘ਤੇ ਹੈ ਕਿ ਉਹ ਮੈਨੂੰ ਇਸ ਮੰਜ਼ਿਲ ਤੱਕ ਪਹੁੰਚਣ ‘ਚ ਕਿੰਨੀ ਮੱਦਦ ਕਰਦਾ ਹੈ। (MC.Marikad)

ਮੈਨੂੰ ਇਸ ਤੋਂ ਇਲਾਵਾ ਦੇਸ਼ਵਾਸੀਆਂ ਦੇ ਸਮਰਥਨ ਦੀ ਵੀ ਜ਼ਰੂਰਤ ਪਵੇਗੀ ਆਪਣੇ ਸੁਪਨੇ ਦੇ ਰਸਤੇ ‘ਚ ਉਮਰ ਦਾ ਅੜਿੱਕਾ ਆਉਣ ਦੇ ਸਵਾਲ ‘ਤੇ ਭੜਕਦਿਆਂ ਹੋਇਆਂ 35 ਸਾਲਾ ਮੁੱਕੇਬਾਜ ਨੇ ਕਿਹਾ ਕਿ ਕੌਣ ਬੋਲਿਆ ਕਿ ਉਮਰ ਸਮੱਸਿਆ ਹੈ ਆ ਜਾਓ ਦਿਖਾਉਂਦੀ ਹਾਂ ਕਿਵੇਂ ਲੜਿਆ ਜਾਂਦਾ ਹੈ। ਜਦੋਂ ਮੇਰਾ ਸ਼ਰੀਰ ਮਨਜ਼ੂਰੀ ਨਹੀਂ ਦੇਵੇਗਾ ਤਾਂ ਮੈਂ ਲੜਣਾ ਛੱਡਾਂਗੀ ਮੈਂ ਆਪਣੀ ਸਖ਼ਤ ਮਿਹਨਤ ਜਾਰੀ ਰੱਖਾਂਗੀ ਅਤੇ ਮੇਰਾ ਪੂਰਾ ਧਿਆਨ ਆਪਣੀ ਖੇਡ ‘ਤੇ ਰਹੇਗਾ ਮੈਰੀਕਾੱਮ (MC.Marikad) ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ‘ਚ ਉੱਤਰੀ ਸੀ ਅਤੇ ਉਸਨੇ ਪਹਿਲੀ ਹੀ ਵਾਰੀ ਤਗਮਾ ਜਿੱਤਣ ਦਾ ਸੁਪਨਾ ਪੂਰਾ ਕੀਤਾ ਲੀਜ਼ੈਂਡ ਮੁੱਕੇਬਾਜ ਨੇ ਕਿਹਾ ਕਿ ਰੁਝੇਵਿਆਂ ਭਰੇ ਪ੍ਰੋਗਰਾਮਾਂ ਦੇ ਬਾਵਜੂਦ ਮੇਰਾ ਅਭਿਆਸ ‘ਤੇ ਪੂਰਾ ਫੋਕਸ ਰਹੇਗਾ ਮੈਂ ਸਖ਼ਤ ਅਭਿਆਸ ਕਰਦੀ ਰਹਾਂਗੀ ਅਤੇ ਮੈਨੂੰ ਕੋਈ ਨਹੀਂ ਹਰਾ ਸਕੇਗਾ। (MC.Marikad)