ਕੇਂਦਰ ਜਾਰੀ ਨਹੀਂ ਕਰ ਰਿਹਾ ਪੰਜਾਬ ਲਈ ਸਕਾਲਰਸ਼ਿਪ ਰਾਸ਼ੀ, ਮੰਤਰੀ ਸਾਧੂ ਸਿੰਘ ਧਰਮਸੋਤ ਬੈਠਣਗੇ ਦਿੱਲੀ ‘ਚ ਧਰਨੇ ‘ਤੇ

Akali MLA to show impatient Sukhbir Badal

ਕਿਹਾ, ਜੇਕਰ ਜਾਰੀ ਨਹੀਂ ਹੋਇਆ ਅਗਲੀ ਮੀਟਿੰਗ ਤੱਕ ਪੈਸਾ, ਤਾਂ ਦੇਵਾਂਗਾ ਦਿੱਲੀ ਧਰਨਾ | Scholarship Amount

ਚੰਡੀਗੜ੍ਹ (ਅਸ਼ਵਨੀ ਚਾਵਲਾ)। ਕੇਂਦਰ ਸਰਕਾਰ ਪੰਜਾਬ ਦੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਸਕਾਲਰਸ਼ਿਪ (Scholarship Amount) ਦਾ ਪੈਸਾ ਜਾਰੀ ਨਹੀਂ ਕਰ ਰਹੀ ਹੈ। ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਨੂੰ ਦੇਖਦਿਆਂ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਧਮਕੀ ਦੇ ਦਿੱਤੀ ਹੈ ਕਿ ਜੇਕਰ ਅਗਲੇ ਹਫ਼ਤੇ ਤੱਕ ਪੈਸਾ ਜਾਰੀ ਨਾ ਹੋਇਆ ਤਾਂ ਉਹ ਦਿੱਲੀ ਜਾ ਕੇ ਧਰਨੇ ‘ਤੇ ਬੈਠ ਜਾਣਗੇ। ਕੇਂਦਰ ਸਰਕਾਰ ਵੱਲ ਪੰਜਾਬ ਦਾ ਸਰਕਾਰ ਦਾ ਇਸ ਸਮੇਂ 1700 ਕਰੋੜ ਰੁਪਏ ਬਕਾਇਆ ਚਲ ਰਿਹਾ ਹੈ, ਜਿਸ ‘ਚੋਂ 400 ਕਰੋੜ ਰੁਪਏ ਦੇ ਆਡਿਟ ਤੋਂ ਬਾਅਦ ਘਪਲਾ ਬਾਹਰ ਆ ਗਿਆ ਹੈ, ਜਿਸ ਕਾਰਨ ਹੁਣ ਕੇਂਦਰ ਸਰਕਾਰ ਵੱਲ 1300 ਕਰੋੜ ਰੁਪਏ ਪੰਜਾਬ ਸਰਕਾਰ ਦਾ ਬਕਾਇਆ ਚਲ ਰਿਹਾ ਹੈ।

ਇਹ ਵੀ ਪੜ੍ਹੋ : ਸੰਸਦ ਦੇ ਮਾਨਸੂਨ ਸੈਸ਼ਨ ਸਬੰਧੀ ਆਇਆ ਅਪਡੇਟ, ਜਾਣੋ ਕੀ ਹੋਵੇਗਾ?

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਉਨ੍ਹਾਂ ਦਾ ਵਿਭਾਗ ਬੇਨਤੀਆਂ ਕਰ-ਕਰਕੇ ਪਰੇਸ਼ਾਨ ਹੋ ਗਿਆ ਹੈ ਪਰ ਕੇਂਦਰ ਸਰਕਾਰ ਪੈਸਾ ਜਾਰੀ ਕਰਨ ਦਾ ਨਾਂਅ ਹੀ ਨਹੀਂ ਲੈ ਰਹੀ, ਜਿਸ ਦਾ ਖ਼ਮਿਆਜ਼ਾ ਪੰਜਾਬ ਦੇ ਉਨ੍ਹਾਂ ਕਾਲਜਾਂ ਨੂੰ ਭੁਗਤਣਾ ਪੈ ਰਿਹਾ ਹੈ, ਜਿਹੜੇ ਕਿ ਪਿਛਲੇ ਆਪਣੀ ਜੇਬ ‘ਚੋਂ ਹੀ ਸਾਰਾ ਖ਼ਰਚ ਕਰਦੇ ਹੋਏ ਦਲਿਤ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਉਣ ‘ਚ ਲੱਗੇ ਹੋਏ ਹਨ। ਜਿਨ੍ਹਾਂ ਵਿੱਚੋਂ ਵੱਡੇ ਪੱਧਰ ‘ਤੇ ਕਾਲਜ਼ਾਂ ਨੇ ਕਰਜ਼ਾ ਤੱਕ ਲਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਵਿਆਜ ਤੱਕ ਦਾ ਨੁਕਸਾਨ ਹੋ ਰਿਹਾ ਹੈ।

ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗੀ ਅਧਿਕਾਰੀ ਇਸੇ ਹਫ਼ਤੇ ਦਿੱਲੀ ਵਿਖੇ ਕੇਂਦਰੀ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ 1 ਹਜ਼ਾਰ ਕਰੋੜ ਰੁਪਏ ਦੀ ਡਿਮਾਂਡ ਕਰਨ ਜਾ ਰਹੇ ਹਨ, ਜੇਕਰ ਕੇਂਦਰ ਸਰਕਾਰ ਵੱਲੋਂ ਇਹ ਪੈਸਾ ਜਾਰੀ ਕਰ ਦਿੱਤਾ ਗਿਆ ਤਾਂ ਠੀਕ, ਨਹੀਂ ਤਾਂ ਉਹ ਖ਼ੁਦ ਦਿੱਲੀ ਵਿਖੇ ਜਾ ਕੇ ਧਾਰਨੇ ‘ਤੇ ਬੈਠ ਜਾਣਗੇ। ਉਨ੍ਹਾਂ ਦੱਸਿਆ ਕਿ ਇਹ 1300 ਕਰੋੜ ਇੱਕ ਸਾਲ ਦਾ ਨਹੀਂ, ਸਗੋਂ ਪਿਛਲੇ 3-4 ਸਾਲ ਦਾ ਬਕਾਇਆ ਹੈ ਪਰ ਕੇਂਦਰ ਸਰਕਾਰ ਇਸ ਬਕਾਏ ਨੂੰ ਜਾਰੀ ਕਰਨ ਦੀ ਬਜਾਇ ਹਮੇਸ਼ਾ ਹੀ ਕੋਈ ਨਾ ਕੋਈ ਬਹਾਨਾ ਲਾ ਕੇ ਬੈਠ ਜਾਂਦੀ ਹੈ, ਇਸ ਲਈ ਹੁਣ ਉਹ ਸਖ਼ਤੀ ਨਾਲ ਪੇਸ਼ ਆਉਣਗੇ ਤਾਂ ਕਿ ਕੇਂਦਰ ਸਰਕਾਰ ਤੋਂ ਆਪਣਾ ਪੈਸਾ ਲੈ ਕੇ ਆ ਸਕਣ। (Scholarship Amount)