ਸਤੀਸ਼ ਤੇ ਵੇਂਕਟ ਨੇ ਜਿੱਤੇ ਸੋਨ | Commonwealth Games
- ਭਾਰ ਤੋਲਨ ‘ਚ ਸਤੀਸ਼ ਨੇ 77 ਕਿੱਲੋਗ੍ਰਾਮ ਵਰਗ ਤੇ ਵੇਂਕਟ ਨੇ 85 ਕਿੱਲੋਗ੍ਰਾਮ ‘ਚ ਸੋਨ ਤਮਗੇ ਜਿੱਤੇ
ਗੋਲਡ ਕੋਸਟ (ਏਜੰਸੀ)। ਭਾਰਤੀ ਭਾਰਤੋਲਕਾਂ ਸਤੀਸ਼ ਕੁਮਾਰ ਸ਼ਿਵਾਲਿੰਗਮ ਤੇ ਵੈਂਕਟ ਰਾਹੁਲ ਰਗਾਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਨਿੱਚਰਵਾਰ ਨੂੰ ਦੇਸ਼ ਦੇ 21ਵੀਂ ਰਾਸ਼ਟਰ ਮੰਡਲ (Commonwealth Games) ਖੇਡਾਂ ਦੀ ਭਾਰਤੋਲਕ ਮੁਕਾਬਲੇ ‘ਚ ਦੋ ਸੋਨ ਤਮਗੇ ਦਿਵਾ ਦਿੱਤੇ, ਜਿਸ ਨਾਲ ਇਨ੍ਹਾਂ ਖੇਡਾਂ ‘ਚ ਭਾਰਤ ਦੇ ਸੋਨ ਤਮਗਿਆਂ ਦੀ ਗਿਣਤੀ ਚਾਰ ਪਹੁੰਚ ਗਈ ਹੈ। ਸਤੀਸ਼ ਨੇ 77 ਕਿੱਲੋਗ੍ਰਾਮ ਵਰਗ ਤੇ ਵੈਂਕਟ ਨੇ 85 ਕਿੱਲੋਗ੍ਰਾਮ ‘ਚ ਸੋਨ ਤਮਗੇ ਜਿੱਤੇ।
ਭਾਰਤ ਨੇ ਇਸ ਦੇ ਨਾਲ ਹੀ ਪਿਛਲੇ ਗਲਾਸਗੋ ਰਾਸ਼ਟਰ ਮੰਡਲ ਖੇਡਾਂ ਦੀ ਤਿੰਨ ਸੋਨ ਤਮਗਿਆਂ ਦੀ ਗਿਣਤੀ ਨੂੰ ਪਿੱਛੇ ਛੱਡ ਦਿੱਤਾ। ਭਾਰਤ ਨੂੰ ਇਨ੍ਹਾਂ ਖੇਡਾਂ ‘ਚ ਹੁਣ ਤੱਕ ਕੁੱਲ ਛੇ ਤਮਗੇ ਹਾਸਲ ਹੋਏ ਹਨ ਤੇ ਇਹ ਸਾਰੇ ਤਮਗੇ ਭਾਰਤੋਲਕ ‘ਚ ਮਿਲੇ ਹਨ ਭਾਰਤ ਨੇ ਗਲਾਸਗੋ ‘ਚ ਭਾਰਤੋਲਨ ‘ਚ ਤਿੰਨ ਸੋਨ, ਪੰਜ ਚਾਂਦੀ ਤੇ ਛੇ ਕਾਂਸੀ ਤਮਗੇ ਜਿੱਤੇ ਸਨ ਸਤੀਸ਼ ਤੇ ਵੈਂਕਟ ਤੋਂ ਪਹਿਲਾਂ ਮੀਰਾਬਾਈ ਚਾਨੂ ਤੇ ਸੰਜੀਤਾ ਚਾਨੂ ਨੇ ਸੋਨ ਤਮਗੇ ਜਿੱਤੇ ਸਨ।
ਗਲਾਸਗੋ ਖੇਡਾਂ ਦੇ ਚੈਂਪੀਅਨ ਸਤੀਸ਼ ਨੇ ਪਿਛਲੀ ਸਫ਼ਲਤਾ ਨੂੰ ਦੁਹਰਾਉਂਦਿਆਂ ਨਾ ਸਿਰਫ਼ ਖਿਤਾਬ ਦਾ ਬਚਾਅ ਕੀਤਾ, ਸਗੋਂ ਦੇਸ਼ ਨੂੰ ਤੀਜਾ ਸੋਨ ਤਮਗਾ ਦਿਵਾ ਦਿੱਤਾ ਸਤੀਸ਼ ਨੇ 77 ਕਿੱਲੋਗ੍ਰਾਮ ਵਰਗ ‘ਚ ਕੁੱਲ 317 ਕਿੱਲੋਭਾਰ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ। ਸਤੀਸ਼ ਨੇ ਸਨੈਚ ‘ਚ 144 ਕਿੱਲੋਗ੍ਰਾਮ ਤੇ ਕਲੀਨ ਐਂਡ ਜਰਕ ‘ਚ 173 ਕਿੱਲੋਗ੍ਰਾਮ ਭਾਰ ਚੁੱਕਿਆ ਇਸ ਦਰਮਿਆਨ ਔਰਤਾਂ ਦੇ 63 ਕਿੱਲੋਗ੍ਰਾਮ ਵਰਗ ‘ਚ ਵੰਦਨਾ ਗੁਪਤਾ ਪੰਜਵੇਂ ਸਥਾਨ ‘ਤੇ ਰਹਿ ਗਈ।
ਉਨ੍ਹਾਂ ਕੁੱਲ 180 ਕਿੱਲੋਗ੍ਰਾਮ ਭਾਰ ਚੁੱਕਿਆ ਤੇ ਉਹ ਕਾਂਸੀ ਤਮਗਾ ਜੇਤੂ ਤੋਂ 26 ਕਿੱਲੋਗ੍ਰਾਮ ਪਿੱਛੇ ਰਹੀ ਸੱਟ ਕਾਰਨ ਸਤੀਸ਼ ਦੀ ਤਮਗਾ ਉਮੀਦਾਂ ਨੂੰ ਝਟਕਾ ਲੱਗਾ ਸੀ, ਪਰ ਉਨ੍ਹਾਂ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ 25 ਸਾਲਾ ਖਿਡਾਰੀ ਨੇ ਜਿੱਤ ਤੋਂ ਬਾਅਦ ਖੁਸ਼੍ਰੀ ਪ੍ਰਗਟਾਉਂਦਿਆਂ ਕਿਹਾ ਕਿ ਮੈਨੂੰ ਕੌਮੀ ਚੈਂਪੀਅਨਸ਼ਿਪ ‘ਚ ਸੱਟ ਲੱਗੀ ਸੀ ਤੇ ਅਸਟਰੇਲੀਆ ‘ਓ ਮੈਨੂੰ ਤਮਗੇ ਦੀ ਕੋਈ ਉਮੀਦ ਨਹੀਂ ਸੀ। ਮੈਂ ਹਾਲੇ ਵੀ ਪੂਰੀ ਤਰ੍ਹਾਂ ਫਿੱਟ ਨਹੀਂ ਹਾਂ ਪਰ ਫਿਰ ਵੀ ਸੋਨ ਜਿੱਤਿਆ ਇਸ ਲਈ ਖੁਸ਼ ਹਾਂ।