ਅਦਾਲਤਾਂ ‘ਚ ਲੱਖਾਂ ਮਾਮਲੇ ਪੈਂਡਿੰਗ, ਕਾਨੂੰਨ ਮੰਤਰੀ ਫਰਜ਼ੀ ਖਬਰਾਂ ਫੈਲਾਉਣ ‘ਚ ਰੁੱਝੇ : ਰਾਹੁਲ
ਨਵੀਂ ਦਿੱਲੀ (ਏਜੰਸੀ)। ਕੈਂਬ੍ਰਿਜ ਏਨਾਲਿਟਿਕਾ ਮਾਮਲੇ ਸਬੰਧੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ‘ਤੇ ਨਿਸ਼ਾਨਾ ਵਿੰਨ੍ਹਿਆ ਹੈ ਹਾਲਾਂਕਿ ਇਸ ਵਾਰ ਕੋਰਟ ‘ਚ ਪੈਂਡਿੰਗ ਮਾਮਲਿਆਂ ਸਬੰਧੀ ਤੇ ਜੱਜਾਂ ਦੀ ਨਿਯੁਕਤੀ ਸਬੰਧੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ‘ਤੇ ਸਵਾਲ ਚੁੱਕੇ ਹਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ, ਮਾਮਲੇ ਪੈਂਡਿੰਗ ਰਹਿਣ ਨਾਲ ਵਿਵਸਥਾ ਗੜਬੜਾ ਰਹੀ ਹੈ ਸੁਪਰੀਮ ਕੋਰਟ ‘ਚ 55 ਹਜ਼ਾਰ ਤੋਂ ਵੱਧ, ਹਾਈਕੋਰਟ ‘ਚ 37 ਲੱਖ ਤੋਂ ਜ਼ਿਆਦਾ, ਹੇਠਲੀ ਅਦਾਲਤਾਂ ‘ਚ 2.6 ਕਰੋੜ ਤੋਂ ਵੱਧ ਮਾਮਲੇ ਪੈਂਡਿੰਗ ਹਨ ਫਿਰ ਵੀ ਹਾਈਕੋਰਟ ‘ਚ 400 ਤੇ ਹੇਠਲੀ ਅਦਾਲਤਾਂ ‘ਚ 6 ਹਜ਼ਾਰ ਜੱਜਾਂ ਦੀ ਨਿਯੁਕਤੀ ਨਹੀਂ ਹੋਈ ਹੈ, ਜਦੋਂਕਿ ਕਾਨੂੰਨ ਮੰਤਰੀ ਫਰਜ਼ੀ ਖਬਰਾਂ ਫੈਲਾਉਣ ‘ਚ ਰੁੱਝੇ ਹਨ।
ਇੱਕ ਹੋਰ ਟਵੀਟ ‘ਚ ਰਾਹੁਲ ਨੇ ਕਿਹਾ, ਜਸਟਿਸ ਕੇ ਐਮ ਜੋਸਫ਼ ਨੇ 2016 ‘ਚ ਉਤਰਾਖੰਡ ‘ਚ ਰਾਸ਼ਟਰਪਤੀ ਸ਼ਾਸਨ ਦਾ ਫੈਸਲਾ ਪਲਟ ਦਿੱਤਾ ਸੀ ਜਦੋਂ ਉਨ੍ਹਾਂ ਦਾ ਨਾਂਅ ਸੁਪਰੀਮ ਕੋਰਟ ਲਈ ਪ੍ਰਸਤਾਵਿਤ ਕੀਤਾ ਗਿਆ ਤਾਂ ਮੋਦੀ ਜੀ ਦੇ ਅਹਿਮ (ਈਗੋ) ਨੂੰ ਠੇਸ ਪਹੁੰਚੀ ਸੁਪਰੀਮ ਕੋਰਟ ਤੇ ਵੱਖ-ਵੱਖ ਹਾਈਕੋਰਟ ਲਈ 100 ਤੋਂ ਵੱਧ ਜੱਜਾਂ ਦੀ ਨਿਯੁਕਤੀ ਨੂੰ ਮੁਲਤਵੀ ਕਰ ਦਿੱਤਾ ਗਿਆ ਰਵੀਸ਼ੰਕਰ ਪ੍ਰਸਾਦ ਨੇ ਰਾਹੁਲ ਗਾਂਧੀ ਦੇ ਦੋਸ਼ਾਂ ‘ਤੇ ਪਲਟਵਾਰ ਕਰਦਿਆਂ ਟਵੀਟ ਕੀਤਾ, ਮਿਸਟਰ, ਰਾਹੁਲ ਗਾਂਧੀ ਅੰਕੜੇ ‘ਚ ਹੇਰ-ਫੇਰ ਲਈ ਕੈਂਬ੍ਰਿਜ ਏਨਾਲਿਟਿਕਾ ਨੂੰ ਨੋਟਿਸ ਭੇਜਣ ਨਾਲ ਤੁਸੀਂ ਨਿਸ਼ਚਿਤ ਹੀ ਬਹੁਤ ਚਿੰਤਤ ਹੋਓਗੇ ਗੁੱਸਾ ਤੇ ਡਰ ਦੀ ਵਜ੍ਹਾ ਕਾਰਨ ਹੁਣ ਤੁਸੀਂ ਇਸ ‘ਚ ਅਦਾਲਤਾਂ ਨੂੰ ਖਿੱਚ ਰਹੇ ਹੋ। ਕਾਨੂੰਨ ਮੰਤਰੀ ਨੇ ਕਿਹਾ, ਸ੍ਰੀਮਾਨ ਰਾਹੁਲ ਗਾਂਧੀ, ਤੁਹਾਡੇ ਟਰੈਕ ਰਿਕਾਰਡ ਨੂੰ ਕਾਇਮ ਰੱਖਦਿਆਂ ਤੁਹਾਡੀ ਟੀਮ ਨੇ ਇੱਕ ਵਾਰ ਫਿਰ ਹੋਮਵਰਕ ਨਾ ਕਰਦਿਆਂ ਤੁਹਾਨੂੰ ਗਲਤ ਜਾਣਕਾਰੀ ਦਿੰਤੀ ਹੈ।