ਫਿਲੀਪੀਂਸ ‘ਚ ਜਹਾਜ਼ ਹਾਦਸਾਗ੍ਰਸਤ, 7 ਮੌਤਾਂ

Ship, Crash, Philippines, 7Dead

ਮਨੀਲਾ (ਏਜੰਸੀ)। ਫਿਲੀਪੀਂਸ ਦੀ ਰਾਜਧਾਨੀ ਮਨੀਲਾ ਦੇ ਉੱਤਰ ‘ਚ ਅੱਜ ਇੱਕ ਜਹਾਜ਼ ਰਿਹਾਇਸ਼ੀ ਇਲਾਕੇ ‘ਚ ਹਾਦਸਾਗ੍ਰਸਤ ਹੋ ਗਿਆ ਜਿਸ ‘ਚ ਉਸ ‘ਤੇ ਸਵਾਰ ਸਮੇਤ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਫਿਲੀਪੀਂਸ ਨਗਰ ਹਵਾਈ ਅਥਾਰਟੀ ਦੇ ਬੁਲਾਰੇ ਏਰਿਕ ਅਪੋਲੋਨੀਓ ਨੇ ਦੱਸਿਆ ਕਿ ਲਾਈਟ ਏਅਰ ਐਕਸਪ੍ਰੈਸ ਵੱਲੋਂ ਸੰਚਾਲਿਤ ਦੋ ਇੰਜਣ ਵਾਲੇ ਦਿ ਪਾਈਪਰ 23 ਅਪਾਚੇ ਜਹਾਜ਼ ਨੇੜੇ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਇੱਕ ਮਕਾਨ ‘ਤੇ ਡਿੱਗ ਕੇ ਹਾਦਸਾਗ੍ਰਸਤ ਹੋ ਗਿਆ।

ਇਸ ਛੋਟੇ ਜਹਾਜ਼ ‘ਤੇ ਦੋ ਪਾਈਲਟ ਸਮੇਤ ਛੇ ਵਿਅਕਤੀ ਸਵਾਰ ਸਨ ਇਸ ਨੇ ਉੱਤਰ ਪੱਛਮ ਦਿਸ਼ਾ ‘ਚ ਸਥਿਤ ਲੁਜੋਨ ਦੇ ਲਾਓਗ ਲਈ ਉਡਾਣ ਭਰੀ ਸੀ ਫਿਲੀਪੀਂਸ ਸੀਐਨਐਨ ਅਤੇ ਰੇਡੀਓ ਡੀਜੇਡਐਮਐਡ ਮੁਤਾਬਕ ਇਸ ਹਾਦਸੇ ‘ਚ ਜਹਾਜ਼ ‘ਤੇ ਸਵਾਰ ਛੇ ਵਿਅਕਤੀਆਂ ਸਮੇਤ ਸੱਤ ਵਿਅਕਤੀ ਮਾਰੇ ਗਏ ਅਪੋਲੋਨੀਓ ਨੇ ਦੱਸਿਆ ਕਿ ਲਾਈਟ ਏਅਰ ਐਕਸਪ੍ਰੈਸ ਵੱਲੋਂ ਸੰਚਾਲਿਤ ਸਾਰੇ ਜਹਾਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਫਿਲੀਪੀਂਸ ਪੁਲਿਸ ਦੇ ਮੁੱਖ ਬੁਲਾਰੇ ਅਤੇ ਮੁੱਖ ਅਧਿਕਾਰੀ ਜਾਨ ਬੁਲਾਕਾਓ ਨੇ ਇੱਕ ਬਿਆਨ ‘ਚ ਕਿਹਾ, ਜਾਂਚ ‘ਚ ਪਤਾ ਲੱਗਾ ਕਿ ਜਹਾਜ਼ ਨੇ ਪਲੇਅਰਿਡ ਹਵਾਈ ਅੱਡੇ ਦੇ ਰਨਵੇ ਤੋਂ ਉਡਾਣ ਭਰੀ ਪਰ ਮੰਦਭਾਗਾ ਉਹ ਰਿਹਾਇਸ਼ੀ ਇਲਾਕੇ ‘ਚ ਹਾਦਸਾਗ੍ਰਸਤ ਹੋ ਗਿਆ।