ਪੰਚਾਇਤ ਵਿਭਾਗ ਵੱਲੋਂ ਕੀਤੇ ਜਾ ਰਹੇ ਆਡਿਟ ‘ਚ ਹੋ ਰਹੇ ਹਨ ਵੱਡੇ ਖ਼ੁਲਾਸੇ | Chandigarh News
- 5 ਹਜ਼ਾਰ ਪੰਚਾਇਤਾਂ ਦਾ ਆਡਿਟ ਹੋਇਆ ਮੁਕੰਮਲ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਅਕਾਲੀ-ਭਾਜਪਾ ਸਰਕਾਰ ਦੌਰਾਨ (Chandigarh News) ਸੁਖਬੀਰ ਬਾਦਲ ਵੱਲੋਂ ਚੋਣਾਂ ਤੋਂ ਇੱਕ ਸਾਲ ਪਹਿਲਾਂ ਵਿਕਾਸ ਕਾਰਜਾਂ ਲਈ ਨੋਟਾਂ ਦੇ ਟਰੱਕ ਭਰ ਕੇ ਤਾਂ ਭੇਜੇ ਗਏ ਪਰ ਅਕਾਲੀ ਪੰਚ ਸਰਪੰਚ ਅਧਿਕਾਰੀਆਂ ਨਾਲ ਹੀ ਮਿਲ ਕੇ ਪੈਸਾ ਖ਼ਰਚ ਕਰਨ ਦੀ ਥਾਂ ਆਪਣੇ ਘਰ ਹੀ ਲੈ ਗਏ। ਸਰਕਾਰੀ ਪੈਸਾ ਘਰ ਲੈ ਕੇ ਜਾਣ ਵਾਲੇ ਅਕਾਲੀ ਪੰਚ-ਸਰਪੰਚ ਅਤੇ ਅਧਿਕਾਰੀ ਪੰਜਾਬ ਵਿੱਚ ਇੱਕ ਜਾਂ ਫਿਰ ਦੋ ਨਹੀਂ ਸਗੋਂ 500 ਤੋਂ ਜ਼ਿਆਦਾ ਹਨ, ਜਿਨ੍ਹਾਂ ਨੇ ਅਰਬਾਂ ਰੁਪਏ ਦਾ ਘਪਲਾ ਕਰਦੇ ਹੋਏ ਆਪਣੀਆਂ ਤਿਜੌਰੀਆਂ ਭਰ ਲਈਆਂ ਹਨ। ਇਨ੍ਹਾਂ ਖ਼ਿਲਾਫ਼ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਐਫ.ਆਈ.ਆਰ. ਦਰਜ਼ ਕਰਵਾਉਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਤਰ੍ਹਾਂ ਦੇ ਵੱਡੇ (Chandigarh News) ਖ਼ੁਲਾਸੇ ਰੋਜ਼ਾਨਾ ਹੀ ਹੋ ਰਹੇ ਹਨ, ਜਿਸ ਨੂੰ ਦੇਖ ਕੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਖ਼ੁਦ ਆਪਣਾ ਸਿਰ ਫੜ ਕੇ ਬੈਠ ਗਏ ਹਨ ਕਿ ਉਹ ਕਿਹੜੇ ਪੰਚ-ਸਰਪੰਚ ਅਤੇ ਅਧਿਕਾਰੀ ਖ਼ਿਲਾਫ਼ ਕਾਰਵਾਈ ਕਰਵਾਉਣ ਜਾਂ ਫਿਰ ਨਾ ਕਰਵਾਉਣ, ਕਿਉਂਕਿ ਵਿਭਾਗ ਕੋਲ ਅਧਿਕਾਰੀ ਹੀ ਘੱਟ ਗਿਣਤੀ ਵਿੱਚ ਹਨ, ਜੇਕਰ ਸਾਰਿਆਂ ਖ਼ਿਲਾਫ਼ ਕਾਰਵਾਈ ਕਰ ਦਿੱਤੀ ਤਾਂ ਵਿਭਾਗ ਦਾ ਕੰਮ ਹੀ ਰੁਕ ਜਾਵੇਗਾ। (Chandigarh News)
ਸੈਂਕੜੇ ਐਫ.ਆਈ.ਆਰ. ਦਰਜ, ਹੋਰ ਐਫ.ਆਈ.ਆਰ. ਦਰਜ ਕਰਵਾਉਣ ਦੀ ਤਿਆਰੀ | Chandigarh News
ਇਸ ਸਬੰਧੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਦੱਸਿਆ ਕਿ ਪੰਜਾਬ ਦੀਆਂ 13 ਹਜ਼ਾਰ ਤੋਂ ਜਿਆਦਾ ਪੰਚਾਇਤਾਂ ਨੂੰ ਚੋਣਾਂ ਤੋਂ ਦੋ ਸਾਲ ਦਰਮਿਆਨ ਪਿਛਲੀ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਕਰਜ਼ਾ ਲੈਂਦੇ ਹੋਏ ਵਿਕਾਸ ਕਾਰਜ ਲਈ ਪੈਸੇ ਭੇਜੇ ਸਨ ਅਤੇ ਹਰ ਪਿੰਡ ਅਨੁਸਾਰ ਹੀ ਕਰੋੜਾਂ ਰੁਪਏ ਵਿੱਚ ਗ੍ਰਾਂਟ ਦਿੱਤੀ ਗਈ ਸੀ। ਸੱਤਾ ਵਿੱਚ ਕਾਂਗਰਸ ਆਉਣ ‘ਤੇ ਉਨ੍ਹਾਂ ਵੱਲੋਂ ਆਡਿਟ ਕਰਵਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸਨ।
ਹਾਲਾਂਕਿ ਸ਼ੁਰੂਆਤ ਵਿੱਚ ਪੰਚ-ਸਰਪੰਚਾਂ ਨੇ ਆਡਿਟ ਕਰਵਾਉਣ ਲਈ ਮੁਸ਼ਕਲਾਂ ਵੀ ਪੈਦਾ ਕੀਤੀਆਂ ਪਰ ਸਰਕਾਰ ਵੱਲੋਂ ਹੁਣ ਤੱਕ 5 ਹਜ਼ਾਰ ਦੇ ਲਗਭਗ ਪੰਚਾਇਤਾਂ ਦਾ ਆਡਿਟ ਕਰ ਲਿਆ ਗਿਆ ਹੈ ਜਿਸ ਵਿੱਚੋਂ 500 ਇਹੋ ਜਿਹੀਆਂ ਪੰਚਾਇਤਾਂ ਹਨ, ਜਿਨ੍ਹਾਂ ਨੇ ਘਪਲਾ ਕਰਨ ਦੀ ਕੋਈ ਵੀ ਹੱਦ ਨਹੀਂ ਛੱਡੀ ਅਤੇ ਸਰਕਾਰੀ ਪੈਸਾ ਖਜਾਨੇ ਵਿੱਚੋਂ ਕੱਢ ਕੇ ਆਪਣੇ ਘਰਾਂ ਵਿੱਚ ਲੈ ਗਏ। ਇਨ੍ਹਾਂ ਅਰਬਾਂ ਰੁਪਏ ਦੀ ਰਿਕਵਰੀ ਕਰਨ ਵਿੱਚ ਸਰਕਾਰ ਲੱਗੀ ਹੋਈ ਹੈ, ਜਿਸ ਵਿੱਚੋਂ ਕਰੋੜਾਂ ਰੁਪਏ ਵਿੱਚ ਰਿਕਵਰੀ ਹੋ ਰਹੀ ਹੈ। (Chandigarh News)
ਕਲਾਨੌਰ ਪੰਚਾਇਤ ਖਾ ਗਈ 15.61 ਕਰੋੜ ਰੁਪਏ | Chandigarh News
ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਦੱਸਿਆ ਕਿ ਪੰਜਾਬ ਦੀ ਇੱਕ ਕਲਾਨੌਰ ਪੰਚਾਇਤ ਹੈ, ਜਿਹਨੇ 2-4 ਲੱਖ ਨਹੀਂ ਸਗੋਂ 15 ਕਰੋੜ 61 ਲੱਖ ਰੁਪਏ ਦਾ ਘਪਲਾ ਕਰ ਦਿੱਤਾ ਹੈ। ਇਨ੍ਹਾਂ ਖ਼ਿਲਾਫ਼ ਕਾਰਵਾਈ ਚਲ ਰਹੀ ਹੈ ਅਤੇ ਜਲਦ ਹੀ ਪੈਸਾ ਰਿਕਵਰੀ ਕਰਨ ਵਿੱਚ ਸਫ਼ਲਤਾ ਮਿਲੇਗੀ। ਇੱਥੇ ਹੀ ਤੇਜ਼ਾਖ਼ੁਰਦ ਵੱਲੋਂ 9 ਕਰੋੜ ਦਾ ਘਪਲਾ ਕੀਤਾ ਗਿਆ ਹੈ। ਸਿਰਫ਼ ਗੁਰਦਾਸਪੁਰ ਦੀਆਂ 13 ਪੰਚਾਇਤਾਂ ‘ਤੇ ਐਫ.ਆਈ.ਆਰ. ਦਰਜ ਕਰਵਾ ਚੁੱਕੇ ਹਨ, ਜਿਨ੍ਹਾਂ ਨੇ ਮੋਟਾ ਘਪਲਾ ਕੀਤਾ ਹੈ।