ਐਸ.ਕੇ. ਨਰਵਾਣਾ ਨੂੰ ਕਲੀਨ ਚਿੱਟ, ਜਾਂਚ ‘ਚ ਨਹੀਂ ਮਿਲਿਆ ਕੋਈ ਸਬੂਤ

Narwana, CleanChit, Proof, Evidence

ਪੁਲਿਸ ਕਮਿਸ਼ਨਰ ਪੰਚਕੂਲਾ ਨੇ ਦਿੱਤੀ ਜਾਣਕਾਰੀ, ਡਿਪਟੀ ਕਮਿਸ਼ਨਰ ਪੁਲਿਸ ਨੂੰ ਲਿਖਿਆ ਪੱਤਰ

  • ਭਵਿੱਖ ਵਿੱਚ ਜਾਂਚ ਲਈ ਸੱਦਣਾ ਪਿਆ ਤਾਂ ਬਾਰ ਕਾਉਸਿਲ ਨੂੰ ਕੀਤਾ ਜਾਏਗਾ ਸੂਚਿਤ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਚਕੂਲਾ ਪੁਲਿਸ ਵਲੋਂ ਧੋਖਾਧੜੀ ਦੇ ਮਾਮਲੇ ਵਿੱਚ ਸੀਨੀਅਰ ਵਕੀਲ (S.K. Nirvana) ਐਸ. ਕੇ. ਗਰਗ ਨਰਵਾਣਾ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਜਿਸ ਵਿੱਚ ਸਾਫ਼ ਕਿਹਾ ਗਿਆ ਹੈ ਕਿ ਐਸ. ਕੇ. ਨਰਵਾਣਾ ਖ਼ਿਲਾਫ਼ ਪੁਲਿਸ ਨੂੰ ਕੋਈ ਵੀ ਸਬੂਤ ਨਹੀਂ ਮਿਲਿਆ ਹੈ, ਜਿਸ ਕਾਰਨ ਫਿਲਹਾਲ ਉਨ੍ਹਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀਂ ਹੈ। ਇੱਥੇ ਹੀ ਜੇਕਰ ਭਵਿੱਖ ਵਿੱਚ ਜਾਂਚ ਦਰਮਿਆਨ ਕਿਸੇ ਵੀ ਤਰ੍ਹਾਂ ਦੀ ਪੁੱਛ-ਗਿੱਛ ਕਰਨ ਦੀ ਜ਼ਰੂਰਤ ਪਈ ਤਾਂ ਪਹਿਲਾਂ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਬਾਰ ਕਾਉਂਸਿਲ ਨੂੰ ਜਾਣਕਾਰੀ ਦਿੱਤੀ ਜਾਏਗੀ।

ਇਸ ਸਬੰਧੀ ਪੰਚਕੂਲਾ ਪੁਲਿਸ ਕਮਿਸ਼ਨਰ ਵੱਲੋਂ ਡਿਪਟੀ ਕਮਿਸ਼ਨਰ ਆਫ਼ ਪੁਲਿਸ ਪੰਚਕੂਲਾ ਨੂੰ ਪੱਤਰ ਜਾਰੀ ਕਰਦੇ ਹੋਏ ਜਾਣਕਾਰੀ ਦੇ ਦਿੱਤੀ ਗਈ ਹੈ। ਹੁਣ 28 ਫਰਵਰੀ ਨੂੰ ਦਰਜ਼ ਹੋਈ ਐਫ.ਆਈ.ਆਰ. ਨੰਬਰ 141 ਵਿੱਚ (S.K. Nirvana) ਐਸ. ਕੇ. ਗਰਗ ਨਰਵਾਣਾ ਦੇ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਹੋਏਗੀ। ਪੰਚਕੂਲਾ ਪੁਲਿਸ ਕਮਿਸ਼ਨ ਵੱਲੋਂ ਕਲੀਨ ਚਿੱਟ ਦੇਣ ਤੋਂ ਬਾਅਦ ਬਾਰ ਕਾਉਸਿਲ ਇਸ ਨੂੰ ਸਚਾਈ ਦੀ ਜਿੱਤ ਕਰਾਰ ਦੇ ਰਹੀਂ ਹੈ ਕਿਉਂਕਿ ਸ਼ੁਰੂਆਤ ਤੋਂ ਹੀ ਬਾਰ ਕਾਉਂਸਿਲ ਵੱਲੋਂ ਇਸ ਮਾਮਲੇ ਨੂੰ ਗਲਤ ਕਰਾਰ ਦਿੰਦੇ ਹੋਏ ਉੱਚ ਪੱਧਰੀ ਜਾਂਚ ਦੀ ਮੰਗ ਕਰ ਦਿੱਤੀ ਸੀ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ 28 ਫਰਵਰੀ ਨੂੰ ਇਕ ਸ਼ਿਕਾਇਤ ‘ਤੇ ਪੰਚਕੂਲਾ ਪੁਲਿਸ ਵੱਲੋਂ ਸੀਨੀਅਰ ਵਕੀਲ ਐਸ. ਕੇ. ਨਰਵਾਣਾ ਸਣੇ ਕੁਲ 40 ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਸੀ, ਜਿਸ ਵਿੱਚ ਐਸ. ਕੇ. ਨਰਵਾਣਾ ਤੋਂ ਇਲਾਵਾ 2 ਹੋਰ ਵਕੀਲਾਂ ਦਾ ਨਾਅ ਸ਼ਾਮਲ ਕੀਤਾ ਗਿਆ ਸੀ। ਇਸ ਮਾਮਲੇ ਦੇ ਦਰਜ਼ ਹੋਣ ਤੋਂ ਬਾਅਦ ਵਕੀਲਾਂ ਵਿੱਚ ਰੋਸ ਪੈਦਾ ਹੋਣ ਦੇ ਕਾਰਨ ਮਾਮਲਾ ਕਾਫ਼ੀ ਜਿਆਦਾ ਭੱਖ ਗਿਆ ਸੀ।

ਮੁੱਖ ਮੰਤਰੀ ਨੇ ਦਿੱਤਾ ਵਿਸ਼ਵਾਸ, ਰੱਦ ਹੋਏਗੀ ਐਫ.ਆਈ.ਆਰ. : ਵਿਜੇਂਦਰ ਅਲਹਾਵਤ | S.K. Nirvana

ਮੁੱਖ ਮੰਤਰੀ ਨੇ ਐਸ.ਕੇ. ਨਰਵਾਣਾ ਦੇ ਮਾਮਲੇ ਵਿੱਚ ਬਾਰ ਕਾਉਸਿਲ ਨੂੰ ਵਿਸ਼ਵਾਸ ਦੇ ਦਿੱਤਾ ਹੈ ਕਿ ਇਸ ਮਾਮਲੇ ਵਿੱਚ ਹੁਣ ਉਸ ਸਮੇਂ ਤੱਕ ਅਗਲੀ ਕਾਰਵਾਈ ਨਹੀਂ ਹੋਏਗੀ, ਜਦੋਂ ਤੱਕ ਇਸ ਮਾਮਲੇ ਵਿੱਚ ਸੀਨੀਅਰ ਅਧਿਕਾਰੀ ਖ਼ੁਦ ਜਾਂਚ ਨਹੀਂ ਕਰ ਲੈਂਦੇ ਹਨ। ਇਸ ਨਾਲ ਹੀ ਇਸ ਐਫ.ਆਰ.ਆਈ. ਨੂੰ ਰੱਦ ਕਰਨ ਦੇ ਮਾਮਲੇ ਵਿੱਚ ਵੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਾਰਵਾਈ ਕਰਨ ਲਈ ਵਿਸ਼ਵਾਸ ਦਿੱਤਾ ਹੈ।

ਬਾਰ ਕਾਉਂਸਿਲ ਦੇ ਚੇਅਰਮੈਨ ਵਿਜੇਂਦਰ ਅਲਹਾਵਤ ਨੇ ਦੱਸਿਆ ਕਿ ਹੁਣ ਮੁੱਖ ਮੰਤਰੀ ਦੇ ਵਿਸ਼ਵਾਸ ਤੋਂ ਬਾਅਦ ਕਾਉਸਿਲ ਅਗਲੀ ਕਾਰਵਾਈ ਦਾ ਇੰਤਜ਼ਾਰ ਕਰੇਗੀ। ਉਨ੍ਹਾਂ ਕਿਹਾ ਕਿ ਐਸ.ਕੇ. ਨਰਵਾਣਾ ਦਾ ਕੋਈ ਵੀ ਦੋਸ਼ ਨਹੀਂ ਹੈ ਅਤੇ ਨਾ ਹੀ ਉਹ ਉਸ ਮਾਮਲੇ ਵਿੱਚ ਸ਼ਾਮਲ ਹਨ ਪਰ ਫਿਰ ਵੀ ਸਾਜ਼ਿਸ਼ ਤਹਿਤ ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ। ਜਿਸ ਨੂੰ ਬਾਰ ਕਾਉਂਸਿਲ ਬਰਦਾਸ਼ਤ ਨਹੀਂ ਕਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਉਹ ਸੰਤੁਸ਼ਟ ਹਨ ਅਤੇ ਉਮੀਦ ਹੈ ਕਿ ਹੁਣ ਪੰਚਕੂਲਾ ਪੁਲਿਸ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰੇਗੀ।

ਪੰਜਾਬ ਅਤੇ ਹਰਿਆਣਾ ਦੀ ਕਈ ਅਦਾਲਤਾਂ ਵਿੱਚ ਵਕੀਲਾਂ ਨੇ ਕੀਤਾ ਕੰਮ ਸਸਪੈਂਡ | S.K. Nirvana

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਵਲੋਂ ਸੀਨੀਅਰ ਵਕੀਲ ਐਸ. ਕੇ. ਨਰਵਾਣਾ ਖ਼ਿਲਾਫ਼ ਮਾਮਲਾ ਦਰਜ਼ ਹੋਣ ਦੇ ਰੋਸ ਵਿੱਚ ਸੋਮਵਾਰ ਨੂੰ ਕੰਮ ਨਹੀਂ ਕਰਨ ਦਾ ਸੱਦਾ ਦਿੱਤਾ ਸੀ। ਜਿਸ ਤੋਂ ਬਾਅਦ ਚੰਡੀਗੜ ਵਿਖੇ ਪੰਜਾਬ ਅਤੇ ਹਰਿਆਣਾ ਕੋਰਟ ਵਿਖੇ ਵੱਡੀ ਗਿਣਤੀ ਵਿੱਚ ਵਕੀਲਾਂ ਵਲੋਂ ਕੰਮ ਨਹੀਂ ਕਰਦੇ ਹੋਏ ਹੜਤਾਲ ਕੀਤੀ ਗਈ। ਇਸ ਨਾਲ ਹੀ ਪੰਜਾਬ ਦੇ ਫਿਰੋਜ਼ਪੁਰ, ਪਟਿਆਲਾ, ਮਾਨਸਾ, ਫਾਜਿਲਕਾ, ਪਟਿਆਲਾ ਅਤੇ ਹਰਿਆਣਾ ਦੇ ਪੰਚਕੂਲਾ ਵਿਖੇ ਮੁਕੰਮਲ ਹੜਤਾਲ ਕਰਦੇ ਹੋਏ ਕੰਮ ਨਹੀਂ ਕੀਤਾ ਗਿਆ।