20 ਦੇਸ਼ਾਂ ਨੇ ਵਿਖਾਈ ਉੱਤਰੀ ਕੋਰੀਆ ‘ਤੇ ਸਖ਼ਤੀ

Countries, North Korea, Tough 

ਵੈਂਨਕੂਵਰ (ਏਜੰਸੀ)। ਦੁਨੀਆ ਦੇ 20 ਦੇਸ਼ਾਂ ਨੇ ਕੈਨੇਡਾ ਦੇ ਵੈਂਨਕੂਵਰ ਸ਼ਹਿਰ ‘ਚ ਹੋਈ ਇੱਕ ਮੀਟਿੰਗ ‘ਚ ਉੱਤਰੀ ਕੋਰੀਆ ਵੱਲੋਂ ਆਪਣੀ ਪਰਮਾਣੂ ਯੋਜਨਾ ਨੂੰ ਨਾ ਛੱਡਣ ਦੀ ਸਥਿਤੀ ‘ਚ ਉਸ ‘ਤੇ ਸਖ਼ਤ ਪਾਬੰਦੀਆਂ ਲਾਉਣ ‘ਤੇ ਸਹਿਮਤੀ ਪ੍ਰਗਟਾਈ ਅਤੇ ਅਮਰੀਕੀ ਵਿਦੇਸ਼ ਮੰਤਰੀ ਨੇ ਉਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਗੱਲਬਾਤ ਲਈ ਤਿਆਰ ਨਾ ਹੋਇਆ ਤਾਂ ਉਸ ‘ਤੇ ਫੌਜ ਕਾਰਵਾਈ ਕੀਤੀ ਜਾ ਸਕਦੀ ਹੈ।

ਇਹ ਮੀਟਿੰਗ ਅਮਰੀਕਾ ਅਤੇ ਕੈਨੇਡਾ ਵੱਲੋਂ ਉੱਤਰੀ ਕੋਰੀਆ ‘ਤੇ ਦਬਾਅ ਵਧਾਉਣ ਦੇ ਤਰੀਕਿਆਂ ‘ਤੇ ਵਿਚਾਰ ਕਰਨ ਲਈ ਸੰਯੁਕਤ ਰੂਪ ‘ਚ ਕੀਤੀ ਗਈ ਅਮਰੀਕਾ ਵੱਲੋਂ ਆਹੂਤ 1950-53 ‘ਚ ਕੋਰੀਆ ਯੁੱਧ ਦੌਰਾਨ ਦੱਖਣੀ ਕੋਰੀਆ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਦੀ ਇਸ ਮੀਟਿੰਗ ਦੌਰਾਨ ਕੋਰੀਆਈ ਦੇਸ਼ਾਂ ਦਰਮਿਆਨ ਸ਼ੁਰੂ ਹੋਈ ਗੱਲਬਾਤ ‘ਚ ਸਹਿਯੋਗ ਕਰਨ ਦੀ ਵਚਨਬੱਧਤਾ ਵਿਖਾਈ ਗਈ। ਇਨ੍ਹਾਂ ਦੇਸ਼ਾਂ ਨੇ ਉਮੀਦ ਪ੍ਰਗਟਾਈ ਕਿ ਇਸ ਨਾਲ ਤਣਾਅ ਘੱਟ ਕਰਨ ‘ਚ ਮੱਦਦ ਮਿਲੇਗੀ ਅਤੇ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਇਸ ਸੰਕਟ ਦਾ ਡਿਪਲੋਮੈਂਟ ਹੱਲ ਜ਼ਰੂਰੀ ਵੀ ਹੈ ਅਤੇ ਇਹ ਸੰਭਵ ਵੀ ਹੈ ਉੱਤਰੀ ਕੋਰੀਆ ‘ਤੇ ਜ਼ੋਰ ਅਜਮਾਇਸ ਦੇ ਸਵਾਲ ਦੇ ਜਵਾਬ ‘ਚ ਸ੍ਰੀ ਟਿਲਰਸਨ ਨੇ ਕਿਹਾ ਕਿ ਮੈਂ ਇਸ ‘ਤੇ ਕੋਈ ਟਿੱਪਣੀ ਨਹੀਂ ਕਰ ਸਕਦਾ।

ਕੌਮੀ ਸੁਰੱਖਿਆ ਪ੍ਰੀਸ਼ਦ ਅਤੇ ਰਾਸ਼ਟਰਪਤੀ ਟਰੰਪ ਨੇ ਇਸ ਬਾਰੇ ਹਾਲੇ ਕੋਈ ਫੈਸਲਾ ਨਹੀਂ ਲਿਆ ਹੈ ਉਨ੍ਹਾਂ ਨੇ ਕਿਹਾ ਕਿ ਸਾਨੂੰ ਮੌਜ਼ੂਦਾ ਸਥਿਤੀ ਨੂੰ ਪੂਰੀ ਗੰਭੀਰਤਾ ਅਤੇ ਸਪੱਸ਼ਟਤਾ ਨਾਲ ਵੇਖਣ ਦੀ ਜ਼ਰੂਰਤ ਹੈ ਸਾਨੂੰ ਵਧਦੇ ਖਤਰੇ ਦਾ ਅਹਿਸਾਸ ਹੈ ਜੇਕਰ ਉੱਤਰੀ ਕੋਰੀਆ ਗੱਲਬਾਤ ਲਈ ਤਿਆਰ ਨਹੀਂ ਹੁੰਦਾ, ਤਾਂ ਉਹ ਖੁਦ ਸਾਨੂੰ ਫੌਜ ਬਦਲ ਲਈ ਮਜ਼ਬੂਰ ਕਰੇਗਾ ਵੈਂਨਕੂਵਰ ਮੀਟਿੰਗ ਤੋਂ ਬਾਅਦ ਸਾਰੇ ਦੇਸ਼ਾਂ ਨੇ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਉੱਤਰੀ ਕੋਰੀਆ ‘ਤੇ ਕਦਮ ਦਰ ਕਦਮ ਇੱਕਤਰਫਾ ਪਾਬੰਦੀਆਂ ਲਾਉਣ ‘ਤੇ ਸਹਿਮਤ ਹਨ।