ਅਹਿਮਦਾਬਾਦ (ਏਜੰਸੀ)। ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ‘ਚ ਕ੍ਰਾਂਤੀਕਾਰੀ ਬਦਲਾਅ ਲਿਆ ਰਹੇ ਹਨ ਤੇ ਗੁਲੇਲ ਦੀ ਉੱਛਾਲ ਵਰਗੀ ਤੇਜ਼ੀ ਨਾਲ ਇਸ ਨੂੰ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ਾਂ ਦੀ ਜਮਾਤ ‘ਚ ਪਹੁੰਚਾਉਣ ਲਈ ਕੰਮ ਕਰ ਰਹੇ ਹਨ। ਸ੍ਰੀ ਨੇਤਨਯਾਹੂ ਨੇ ਅਹਿਮਦਾਬਾਦ ਜ਼ਿਲ੍ਹੇ ਦੇ ਬਾਵਲਾ ਇਲਾਕੇ ਦੇਵ ਧੋਲੇਰਾ ਪਿੰਡ ‘ਚ ਸਥਿੱਤ ਨਵਾਚਾਰ ਤੇ ਨਵੀਂ ਪੀੜ੍ਹੀ ਦੇ ਉਦਮੀਆਂ ਨੂੰ ਉਤਸ਼ਾਹ ਦੇਣ ਵਾਲੀ ਸੰਸਥਾ ਆਈਕ੍ਰਿਏਟ ਦੇ ਰਸਮੀ ਉਦਘਾਟਨ ਮੌਕੇ ਮੋਦੀ ਦੀ ਮੌਜ਼ੂਦਗੀ ‘ਚ ਆਪਣੇ ਸੰਬੋਧਨ ‘ਚ ਕਿਹਾ ਕਿ ਆਈ ਪਾਡ ਤੇ ਆਈ ਪੈਡ ਤੋਂ ਬਾਅਦ ਹੁਣ ਦੁਨੀਆ ਨੂੰ ਆਈ ਕ੍ਰਿਏਟ ਨੂੰ ਵੀ ਜਾਣਨ ਦੀ ਲੋੜ ਹੈ। ਜਿਸ ਦੀ ਨੀਂਹ ਮੋਦੀ ਨੇ ਆਪਣੇ ਮੁੱਖ ਮੰਤਰੀ ਤੱਤਕਾਲ ‘ਚ ਰੱਖੀ ਸੀ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਨੇ ਤਕਨੀਕ ਤੇ ਨੌਜਵਾਨਾਂ ਦੀ ਤਾਕਤ ਨੂੰ ਸਮਝ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਮੋਦੀ ਭਾਰਤ ਨੂੰ ਆਪਣੀ ਅਗਵਾਈ ਤੇ ਸੋਚ ਦੀ ਤਾਕਤ ਨਾਲ ਬਦਲਣ ‘ਚ ਜੁਟੇ ਹਨ।
ਉਹ ਭਾਰਤ ‘ਚ ਕ੍ਰਾਂਤੀਕਾਰੀ ਬਦਲਾਅ ਲਿਆ ਰਹੇ ਹਨ ਤੇ ਇਸ ਨੂੰ ਗਲੇਲ ਵਰਗੀ ਤੇਜ਼ ਉੱਛਾਲ ਦੀ ਤਰਜ਼ ‘ਤੇ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ਾਂ ਦੀ ਜਮਾਤ ‘ਚ ਪਹੁੰਚਾਉਣ ‘ਚ ਜੁਟੇ ਹਨ। ਅਜਿਹਾ ਉਹ ਨਵਾਚਾਰ ਦੀ ਤਾਕਤ ਰਾਹੀਂ ਕਰ ਰਹੇ ਹਨ ਦੁਨੀਆ ਨੂੰ ਬਦਲਣ ਦੀ ਸੋਚ ਰੱਖਣ ਵਾਲੇ ਨੌਜਵਾਨ ਉਦਮੀਆਂ ਦੇ ਸੰਕ੍ਰਾਮਕ ਆਸ਼ਾਵਾਦ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਉਹ ਤੇ ਸ੍ਰੀ ਮੋਦੀ, ਦੋਵੇਂ ਹੀ ਬਹੁਤ ਯੁਵਾ ਤੇ ਆਸ਼ਾਵਾਦੀ ਹਨ। ਦੋਵੇਂ ਆਪਣੀ ਸੋਚ ‘ਚ ਜਵਾਨ ਹਨ ਤੇ ਭਵਿੱਖ ਨੂੰ ਲੈ ਕੇ ਆਸ਼ਾਵਾਦੀ ਹਨ ਉਨ੍ਹਾਂ ਕਿਹਾ ਕਿ ਆਈਕ੍ਰਿਏਟ ਇਜ਼ਰਾਇਲ ਤੇ ਗੁਜਰਾਤ ਦਰਮਿਆਨ ਆਪਸੀ ਸਹਿਯੋਗ ਦਾ ਕੋਈ ਪਹਿਲਾ ਮੌਕਾ ਨਹੀਂ ਹੈ।
ਇਹ ਵੀ ਪੜ੍ਹੋ : ਪਾਵਰਕੌਮ ਅੱਗੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ
2001 ‘ਚ ਗੁਜਰਾਤ ‘ਚ ਆਏ ਭਿਆਨਕ ਭੂਚਾਲ ਦੌਰਾਨ ਇਜ਼ਰਾਇਲ ਨੇ ਕਈ ਫੀਲਡ ਹਸਪਤਾਲ ਸਥਾਪਿਤ ਕੀਤੇ ਸਨ। ਇੱਕ ਸੌ ਸਾਲ ਪਹਿਲਾਂ ਇਜ਼ਰਾਇਲ ਦੇ ਹਾਇਫ਼ਾ ਸ਼ਹਿਰ ਦੀ ਮੁਕਤੀ ਲਈ ਹੋਈ ਲੜਾਈ ‘ਚ ਕਈ ਭਾਰਤੀ ਫੌਜੀ ਸ਼ਾਮਲ ਹੋਏ ਸਨ। ਜਿਨ੍ਹਾਂ ‘ਚੋਂ ਕਈ ਗੁਜਰਾਤੀ ਸਨ। ਸ੍ਰੀ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਇਲ ਭਾਰਤ ਦੇ ਨਾਲ ਜਲ, ਖੇਤੀ, ਸਿਹਤ ਤੇ ਜੀਵਨ ਵਿਗਿਆਨ ਸਮੇਤ ਸਾਰੇ ਖੇਤਰਾਂ ‘ਚ ਹਿੱਸੇਦਾਰੀ ਲਈ ਤਿਆਰ ਹੈ। ਉਨ੍ਹਾਂ ਆਪਣੇ ਕਰੀਬ ਅੱਠ ਮਿੰਟ ਲੰਮੇ ਅੰਗਰੇਜ਼ੀ ‘ਚ ਦਿੱਤੇ ਗਏ ਭਾਸ਼ਣ ਦੀ ਸਮਾਪਤੀ ਜੈ ਹਿੰਦ, ਜੈ ਭਾਰਤ ਤੇ ਜੈ ਇਜਰਾਇਲ ਕਹਿ ਕੇ ਕੀਤਾ।