ਸਾਡੇ ਨਾਲ ਸ਼ਾਮਲ

Follow us

25 C
Chandigarh
Saturday, March 7, 2026
More
    Home Breaking News Punjab Police...

    Punjab Police Action News: ਨਕਲੀ ਪੁਲਿਸ ਅਫ਼ਸਰ ਬਣ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਆਇਆ ਅੜਿੱਕੇ

    Punjab Police Action News
    Punjab Police Action News: ਨਕਲੀ ਪੁਲਿਸ ਅਫ਼ਸਰ ਬਣ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਆਇਆ ਅੜਿੱਕੇ

    Punjab Police Action News: (ਗੁਰਪ੍ਰੀਤ ਪੱਕਾ) ਫ਼ਰੀਦਕੋਟ । ਐਸਐਸਪੀ ਡਾ. ਪ੍ਰਗਿਆ ਜੈਨ ਅਗਵਾਈ ਹੇਠ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਮਹੱਤਵਪੂਰਨ ਕਾਮਯਾਬੀ ਹਾਸਲ ਕਰਦਿਆਂ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਐਸਪੀ ਜੋਗੇਸ਼ਵਰ ਸਿੰਘ (ਇੰਨਵੈਸਟੀਗੇਸ਼ਨ) ਫਰੀਦਕੋਟ ਵੱਲੋਂ ਸਾਂਝੀ ਕੀਤੀ ਗਈ। ਫ਼ਰੀਦਕੋਟ ਪੁਲਿਸ ਨੂੰ ਇਹ ਸਫਲਤਾ ਡੀਐਸਪੀ ਅਵਤਾਰ ਸਿੰਘ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਸਿੱਧੀ ਨਿਗਰਾਨੀ ਹੇਠ ਹਾਸਲ ਹੋਈ। ਜਿਸ ਵਿੱਚ ਸੀ.ਆਈ.ਏ ਸਟਾਫ ਫਰੀਦਕੋਟ ਅਤੇ ਥਾਣਾ ਸਦਰ ਫਰੀਦਕੋਟ ਦੀਆਂ ਟੀਮਾਂ ਨੇ ਅਹਿਮ ਭੂਮਿਕਾ ਨਿਭਾਈ।

    ਮੁਲਜ਼ਮ ਦੀ ਪਛਾਣ ਗੁਰਮੰਗਤ ਸਿੰਘ ਪੁੱਤਰ ਬਲਦੇਵ ਸਿੰਘ ਵਜੋ ਹੋਈ ਹੈ, ਜੋ ਕਿ ਹਰਿਆਣਾ ਦੇ ਫਤਿਆਬਾਦ ਜ਼ਿਲ੍ਹਾ ਦੇ ਪਿੰਡ ਰੱਤਾਖੇੜਾ ਨਾਲ ਸਬੰਧਿਤ ਹੈ। ਮੁਲਜ਼ਮ ਪਾਸੋਂ ਇੱਕ ਟੋਇਟਾ ਅਰਬਨ ਕਰੂਜਰ ਕਾਰ ਅਤੇ ਹਰਿਆਣਾ ਪੁਲਿਸ ਦੇ ਐਸਆਈ ਦਾ ਜਾਅਲੀ ਆਈਕਾਰਡ ਵੀ ਹਾਸਿਲ ਹੋਇਆ ਹੈ। ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ 6 ਮਾਰਚ ਨੂੰ ਸਹਾਇਕ ਥਾਣੇਦਾਰ ਰਵੀ ਕਾਂਤ ਪੁਲਿਸ ਪਾਰਟੀ ਸਮੇਤ ਹਾਈਟੈਕ ਨਾਕਾ ਪਿੰਡ ਟਹਿਣਾ ਵਿਖੇ ਮੌਜ਼ੂਦ ਸੀ ਤਾਂ ਉਨ੍ਹਾਂ ਵੱਲੋਂ ਇੱਕ ਕਾਰ ਟੋਇਟਾ ਅਰਬਨ ਕਰੂਜਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਦੇ ਡਰਾਇਵਰ ਨੇ ਕਿਹਾ ਇਹ ਹਾਈਕੋਰਟ ਦੇ ਜੱਜ ਸਾਹਿਬ ਦੀ ਗੱਡੀ ਹੈ,

    ਜਦੋਂ ਉਸ ਕੋਲੋਂ ਡਰਾਇਵਿੰਗ ਲਾਇਸੰਸ ਦੀ ਮੰਗ ਕੀਤੀ ਤਾਂ ਉਸ ਵੱਲੋਂ ਹਰਿਆਣਾ ਦੇ ਸਬ ਇੰਸਪੈਕਟਰ ਦਾ ਅਡੈਟੀਕਾਰਡ ਜੋ ਗੁਰਮੰਗਤ ਸਿੰਘ ਦੇ ਨਾਂਅ ’ਤੇ ਸੀ ਦਿਖਾਇਆ ਗਿਆ ਪ੍ਰੰਤੂ ਤਾਇਨਾਤੀ ਬਾਰੇ ਕੋਈ ਵੀ ਤਸੱਲੀਬਖਸ਼ ਜਵਾਬ ਨਾ ਦੇ ਸਕਣ ’ਤੇ ਬਹਿਸਬਾਜ਼ੀ ਕਰਨ ਲੱਗਾ, ਜਿਸ ਉਪਰੰਤ ਉਸ ਵੱਲੋਂ ਮਾਰ ਦੇਣ ਦੀ ਨੀਯਤ ਨਾਲ ਪੁਲਿਸ ਮੁਲਾਜ਼ਮ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ।

    ਇਹ ਵੀ ਪੜ੍ਹੋ: Fire News: ਜਮਸ਼ੇਦਪੁਰ ’ਚ ਲੱਗੀ ਅੱਗ, ਪੰਜ ਬਾਈਕ ਸੜ ਕੇ ਸੁਆਹ ਹੋ ਗਈਆਂ

    ਘਟਨਾ ਦੀ ਸੂਚਨਾ ਮਿਲਦੇ ਹੀ ਫ਼ਰੀਦਕੋਟ ਪੁਲਿਸ ਵੱਲੋਂ ਜ਼ਿਲ੍ਹੇ ਅੰਦਰ ਤੁਰੰਤ ਨਾਕਾਬੰਦੀ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਜਿਸ ਦੌਰਾਨ ਸਹਾਇਕ ਥਾਣੇਦਾਰ ਰਾਜ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਮੁਲਜ਼ਮ ਨੂੰ ਬੀੜ ਚਹਿਲ ਕੋਲੋਂ ਗੱਡੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਐਸਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮ ਵੱਲੋਂ ਹੋਰ ਵੀ ਜਾਅਲੀ ਆਈ.ਡੀ ਕਾਰਡ ਤਿਆਰ ਕੀਤੇ ਗਏ ਸਨ। ਇਸ ਤੋਂ ਇਲਾਵਾ ਇਸ ਵੱਲੋਂ ਆਪਣੀ ਗੱਡੀ ਪਰ ਫਲੈਸ਼ਰ ਲਾਈਟ ਅਤੇ ਹਾਈਕੋਰਟ ਦੇ ਜੱਜ ਸਹਿਬਾਨ ਦੇ ਜਾਅਲੀ ਸਟਿਕਰ ਲਗਾਏ ਹੋਏ ਸਨ।