Bathinda Murder News: ਬਠਿੰਡਾ (ਸੁਖਜੀਤ ਮਾਨ)। ਰਾਮਪੁਰਾ ਫੂਲ ਦੇ ਨੇੜਲੇ ਪਿੰਡ ਫੂਲੇਵਾਲਾ ਵਿਖੇ ਇੱਕ ਮਾਂ ਵੱਲੋਂ ਆਪਣੀ ਧੀ ਤੇ ਪੁੱਤ ਨੂੰ ਕਥਿਤ ਤੌਰ ‘ਤੇ ਜ਼ਹਿਰ ਦੇ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਰੀਬ 15 ਦਿਨ ਪਹਿਲਾਂ 12 ਸਾਲ ਦੀ ਲੜਕੀ ਦੀ ਮੌਤ ਹੋ ਗਈ ਜਿਸ ਦਾ ਪਰਿਵਾਰਿਕ ਮੈਂਬਰਾਂ ਵੱਲੋਂ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ। ਬੀਤੀ ਸ਼ੁੱਕਰਵਾਰ ਦੀ ਰਾਤ 6 ਸਾਲ ਦੇ ਲੜਕੇ ਦੀ ਮੌਤ ਹੋ ਗਈ ਇਸ ਤੋਂ ਬਾਅਦ ਪਿੰਡ ਵਾਸੀਆਂ ਨੂੰ ਮ੍ਰਿਤਕ ਬੱਚਿਆਂ ਦੀ ਮਾਂ ਤੇ ਸ਼ੱਕ ਹੋਇਆ ਤਾਂ ਉਹਨਾਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਫੂਲ ਮਨੋਜ ਕੁਮਾਰ ਨੇ ਦੱਸਿਆ ਕਿ ਪਿੰਡ ਫੂਲੇਵਾਲਾ ਵਾਸੀ ਬੁੱਧ ਸਿੰਘ ਵਾਸੀ ਬੱਗਾ ਸਿੰਘ ਵੱਲੋਂ ਉਹਨਾਂ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਕੁੱਝ ਦਿਨ ਪਹਿਲਾਂ ਉਸ ਦੀ ਬੇਟੀ ਸੁਖਪ੍ਰੀਤ ਕੌਰ (12) ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ, ਜਿਸ ਦਾ ਉਹਨਾਂ ਵੱਲੋਂ ਸਸਕਾਰ ਕਰ ਦਿੱਤਾ ਗਿਆ ਸੀ। ਬੀਤੇ ਕੱਲ੍ਹ ਉਸ ਦੇ ਲੜਕੇ ਫਤਿਹਵੀਰ ਸਿੰਘ (6) ਦੀ ਵੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। Bathinda Murder News
Read Also : ਪਤਨੀ ‘ਤੇ ਤੇਜ਼ਾਬ ਸੁੱਟਣ ਦੇ ਦੋਸ਼ ’ਚ ਇੱਕ ਵਿਅਕਤੀ ਨੂੰ ਮੌਤ ਦੀ ਸਜ਼ਾ
ਉਹਨਾਂ ਵੱਲੋਂ ਫਤਿਹਵੀਰ ਸਿੰਘ ਦੀ ਹਾਲਾਤ ਖਰਾਬ ਹੋਣ ਤੇ ਉਸ ਨੂੰ ਰਾਮਪੁਰਾ ਫੂਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਆਪਣੀ ਪਤਨੀ ਜੱਸੀ ਕੌਰ ਤੇ ਦੋਨਾਂ ਬੱਚਿਆਂ ਨੂੰ ਮਾਰਨ ਦਾ ਸ਼ੱਕ ਹੈ। ਇਸ ਸਬੰਧੀ ਜਦੋਂ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਤਾਂ ਜੱਸੀ ਕੌਰ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਕਿ ਉਸ ਨੇ ਹੀ ਆਪਣੇ ਦੋਨਾਂ ਬੱਚਿਆਂ ਨੂੰ ਖਾਣੇ ਵਿੱਚ ਚੂਹੇ ਮਾਰਨ ਵਾਲੀ ਦਵਾਈ ਪਾ ਕੇ ਕਤਲ ਕੀਤਾ ਹੈ।
ਉਸ ਨੇ ਕਬੂਲਿਆਂ ਕਿ ਇਸ ਜ਼ੁਰਮ ਵਿੱਚ ਉਸ ਦੀ ਭੈਣ ਮੋਟੋ ਕੌਰ ਅਤੇ ਇੱਕ ਵਿਅਕਤੀ ਲੱਖੀ ਸਿੰਘ ਵਾਸੀ ਮਹਿਲ ਕਲਾਂ ਵੀ ਸ਼ਾਮਿਲ ਹਨ। ਪੁਲਿਸ ਵੱਲੋਂ ਜੱਸੀ ਕੌਰ ਅਤੇ ਮੋਟੋ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।













