ਸਾਬਕਾ ਐਸਐਸਪੀ ‘ਤੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ‘ਤੇ ਮਾਮਲਾ ਦਰਜ਼ | Patiala News
- ਐਸਐਸਪੀ ਦੀ 16 ਸਾਲਾ ਦੀ ਆਮਦਨੀ ਸੀ 2 ਕਰੋੜ 12 ਲੱਖ, ਪਰ ਖਰਚ ਕੀਤਾ ਗਿਆ 12 ਕਰੋੜ 19 ਲੱਖ | Patiala News
- ਵਿਜੀਲੈਂਸ ਦੇ ਐਸਐਸਪੀ ਪ੍ਰੀਤਮ ਸਿੰਘ ਵੱਲੋਂ ਖੁਦ ਕੀਤੀ ਜਾਂਚ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਸਾਬਕਾ ਐਸਐਸਪੀ ਸੁਰਜੀਤ ਸਿੰਘ ਗਰੇਵਾਲ ਖਿਲਾਫ਼ ਨੌਕਰੀ ਦੌਰਾਨ ਭ੍ਰਿਸਟਾਚਾਰ ਅਤੇ ਆਪਣੇ ਆਹੁਦੇ ਦੀ ਦੁਰਵਰਤੋਂ ਕਰਦਿਆਂ ਸਰੋਤਾਂ ਤੋਂ ਵੱਧ ਆਮਦਨ ਕਮਾਉਣ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਜਾਂਚ ਦੌਰਾਨ ਪਾਇਆ ਗਿਆ ਕਿ ਉਸ ਦੀ ਆਮਦਨੀ 2 ਕਰੋੜ ਸੀ, ਪਰ ਉਸ ਵੱਲੋਂ ਖਰਚਾ 12 ਕਰੋੜ ਤੋਂ ਵੱਧ ਕੀਤਾ ਗਿਆ। ਜਾਣਕਾਰੀ ਅਨੁਸਾਰ ਵਿਜੀਲੈਂਸ ਨੂੰ ਗੁਪਤ ਸੂਚਨਾ ਮਿਲਣ ਤੋਂ ਬਾਅਦ ਵਿਜੀਲੈਂਸ ਬਿਊਰੋ ਪਟਿਆਲਾ ਦੇ ਐਸਐਸਪੀ ਪ੍ਰੀਤਮ ਸਿੰਘ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਪਾਇਆ ਗਿਆ ਕਿ ਸਾਬਕਾ ਐਸਐਸਪੀ ਸੁਰਜੀਤ ਸਿੰਘ ਗਰੇਵਾਲ ਵੱਲੋਂ ਆਪਣੀ ਪੁਲਿਸ ਦੀ ਨੌਕਰੀ ਦੌਰਾਨ ਭ੍ਰਿਚਟਾਚਾਰ ਦੇ ਤਹਿਤ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ। (Patiala News)
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ਤੋਂ ਬਾਅਦ ਕਾਰ ਨੂੰ ਲੱਗੀ ਅੱਗ
ਰਿਸਤੇਦਾਰਾਂ ਦੇ ਨਾਂਅ ‘ਤੇ ਪਿੰਡ ਕਿਲਾ ਰਾਏਪੁਰ, ਸਮਰਾਲਾ ਜ਼ਿਲ੍ਹਾ ਲੁਧਿਆਣਾ ਅਤੇ ਪਿੰਡ ਕੋਟਲਾ ਬਡਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਵਿੱਤ ਤੋਂ ਵੱਧ ਜਾਇਦਾਦ ਬਣਾਈ ਗਈ। ਵਿਜੀਲੈਂਸ ਬਿਊਰੋਂ ਦੇ ਐਸਐਸਪੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਇਨ੍ਹਾਂ ਪ੍ਰੋਪਰਟੀਆਂ ਵਿਚੋਂ ਸਾਬਕਾ ਐਸਐਸਪੀ ਨੇ ਕਰੀਬ 12 ਕਿਲੇ ਜ਼ਮੀਨ ਆਪਣੇ ਲੜਕੇ ਜਸਜੀਤ ਸਿੰਘ ਨੇ ਨਾਮ ਤੇ ਤਬਦੀਲ ਮਲਕੀਅਤ ਕਰਵਾ ਦਿੱਤੀ। ਜਾਂਚ ਦੌਰਾਨ ਪਾਇਆ ਗਿਆ ਕਿ 1 ਅਪ੍ਰੈਲ 1999 ਤੋਂ 31 ਦਸੰਬਰ 2014 ਤੱਕ ਦੇ ਅਰਸੇ ਦੌਰਾਨ 2 ਕਰੋੜ 12 ਲੱਖ 92 ਹਜਾਰ 905 ਰੁਪਏ ਦੀ ਆਮਦਨ ਹੋਈ ਜਦਕਿ ਇਸ ਅਰਸੇ ਦੌਰਾਨ ਇਸ ਵੱਲੋਂ 12 ਕਰੌੜ 19 ਲੱਖ 70 ਹਜ਼ਾਰ 898 ਰੁਪਏ ਦਾ ਖਰਚਾ ਕੀਤਾ ਗਿਆ। (Patiala News)
ਇਸ ਤਰ੍ਹਾਂ ਮੁਲਜ਼ਮ ਵੱਲੋਂ 10 ਕਰੋੜ 6 ਲੱਖ 77 ਹਜਾਰ 898 ਰੁਪਏ ਵਾਧੂ ਖਰਚਾ ਕੀਤਾ ਗਿਆ। ਇਸ ਤਰ੍ਹਾਂ ਸਾਬਕਾ ਐਸਐਸਪੀ ਨੇ ਇੱਕ ਜਨ ਸੇਵਕ ਹੁੰਦਿਆ ਹੋਇਆ ਭ੍ਰਿਸਟਾਚਾਰ ਅਤੇ ਆਪਣੇ ਅਹੁੰਦੇ ਦੀ ਦੁਰਵਰਤੋਂ ਕਰਕੇ ਆਮਦਨ ਨਾਲੋਂ ਵੱਧ ਜਾਇਦਾਦ ਬਣਾਈ ਗਈ। ਵਿਜੀਲੈਂਸ ਵੱਲੋਂ ਸੁਰਜੀਤ ਸਿੰਘ ਗਰੇਵਾਲ ਵਾਸੀ ਕਿਲਾ ਰਾਏਪੁਰ ਜ਼ਿਲ੍ਹਾ ਲੁਧਿਆਣਾ ਖਿਲਾਫ਼ ਧਾਰਾ 13(1) (ਈ) ਰ/ਵ 13(2) ਪੀਸੀ ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸੁਰਜੀਤ ਸਿੰਘ ਗਰੇਵਾਲ ਆਪਣੀ ਡਿਊਟੀ ਦੌਰਾਨ ਵੱਖ ਵੱਖ ਜ਼ਿਲਿਆ ਵਿੱਚ ਤਾਇਨਾਤ ਰਹੇ ਹਨ ਅਤੇ ਵਿਵਾਦਿਤ ਅਫਸਰ ਰਹੇ ਹਨ। (Patiala News)