ਸਹੁਰਿਆਂ ਨੂੰ ਕਰਤੂਤ ਦਾ ਪਤਾ ਲੱਗਣ ਪਿੱਛੋਂ ਇਸ ਸ਼ਖਸ ਨੇ ਧੀ ਨਾਲ ਕੀਤਾ ਇਹ ਕਾਰਾ

Father, Killed, Innocent Girl, Bathinda, Accused, Arrested

ਪੁਲਿਸ ਵੱਲੋਂ ਕਤਲ ਦਾ ਕੇਸ ਦਰਜ-ਮੁਲਜਮ ਗ੍ਰਿਫਤਾਰ | Bathinda News

ਬਠਿੰਡਾ (ਅਸ਼ੋਕ ਵਰਮਾ)। ਆਪਣੇ ਮਾੜੇ ਚਰਿੱਤਰ ਦੀ ਸਹੁਰਿਆਂ ਦੇ ਘਰ ‘ਚ ਪੋਲ ਖੁੱਲ੍ਹਣ ਤੋਂ ਭੜਕੇ ਇੱਕ ਪਿਤਾ ਨੇ ਬਠਿੰਡਾ ਦੇ ਮਹਿਣਾ ਚੌਂਕ ‘ਚ ਇੱਕ ਆਪਣੀ ਤਿੰਨ ਵਰ੍ਹਿਆਂ ਦੀ ਮਾਸੂਮ ਧੀਅ ਨੂੰ ਮੋਬਾਇਲ ਚਾਰਜਰ ਦੀ ਤਾਰ ਨਾਲ ਗਲਾ ਘੁੱਟ ਕੇ ਮਾਰ ਦਿੱਤਾ। ਦੱਸਦੇ ਹਨ ਕਿ ਮੁਲਜਮ ਤਰੁਣ ਗੋਇਲ ਨੇ ਆਪਣੀ 11 ਵਰ੍ਹਿਆਂ ਦੀ ਵੱਡੀ ਧੀ ਵੰਸ਼ਿਕਾ ਦੇ ਸਾਹਮਣੇ ਛੋਟੀ ਧੀ ਯਾਸ਼ਿਕਾ ਨੂੰ ਮਾਰਨ ਦੀ ਇਸ ਭਿਆਨਕ ਵਾਰਦਾਤ ਨੂੰ ਅੰਜਾਮ ਦਿੱਤਾ ਹੈ  ਮੁਲਜ਼ਮ ਤਰੁਣ ਗੋਇਲ ਵੱਡੀ ਲੜਕੀ ਦਾ ਵੀ ਕਤਲ ਕਰਨਾ ਚਾਹੁੰਦਾ ਸੀ ਪ੍ਰੰਤੂ ਆਂਢ ਗੁਆਂਢ ਵਿੱਚ ਰੌਲਾ ਪੈਣ ‘ਤੇ ਲੜਕੀ ਦੀ ਜਾਨ ਬਚ ਗਈ। ਥਾਣਾ ਕੋਤਵਾਲੀ ਦੀ ਪੁਲੀਸ ਨੇ ਧਾਰਾ 302 ਤਹਿਤ ਪੁਲੀਸ ਕੇਸ ਦਰਜ ਕਰਕੇ ਤਰੁਣ ਗੋਇਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। (Bathinda News)

ਇਹ ਵੀ ਪੜ੍ਹੋ : ਆਈਆਈਟੀ ਖੜਗਪੁਰ ਫੈਸਟੀਵਲ ਸ਼ਿਤਿਜ਼ 2024, 19 ਜਨਵਰੀ ਤੋਂ

ਵੇਰਵਿਆਂ ਅਨੁਸਾਰ ਤਰੁਣ ਗੋਇਲ ਦਾ ਕਰੀਬ 12 ਸਾਲ ਪਹਿਲਾਂ ਮਮਤਾ ਗੋਇਲ ਨਾਲ ਵਿਆਹ ਹੋਇਆ ਸੀ ਜਿਸ ਦੇ ਦੋ ਬੇਟੀਆਂ ਹੀ ਸਨ। ਤਰੁਣ ਦੇ ਵਿਹਲੜ ਹੋਣ ਕਰਕੇ ਘਰ ਵਿਚ ਕਲੇਸ਼ ਰਹਿੰਦਾ ਸੀ ਜਦੋਂ ਕਿ ਉਸ ਦੀ ਪਤਨੀ ਨੇ ਘਰ ਚਲਾਉਣ ਲਈ ਸਥਾਨਕ ਮਹਿਣਾ ਚੌਂਕ ਵਿਚ ਰੈਡੀਮੇਡ ਕੱਪੜਿਆਂ ਦੀ ਦੁਕਾਨ ਖੋਲ੍ਹੀ ਹੋਈ ਹੈ। ਮਮਤਾ ਗੋਇਲ ਨੇ ਦੱਸਿਆ ਕਿ ਜਦੋਂ ਉਸ ਨੂੰ ਆਪਣੇ ਪਤੀ ਦੇ ਚਰਿੱਤਰ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਪੇਕੇ ਚਲੀ ਗਈ ਸੀ। ਉਸ ਨੇ ਆਪਣੇ ਮਾਪਿਆਂ ਨੂੰ ਆਪਣੇ ਪਤੀ ਦੇ ਕਿਰਦਾਰ ਬਾਰੇ ਸਭ ਕੁਝ ਦੱਸ ਦਿੱਤਾ ਜਿਸ ਤੋਂ ਤਰੁਣ ਗੋਇਲ ਔਖਾ ਹੋ ਗਿਆ। ਉਸ ਨੇ ਆਪਣੀ ਪੋਲ ਖੁੱਲ੍ਹਣ ਕਰਕੇ ਗੁੱਸੇ ‘ਚ ਉਸ ਦੀ ਕੁੱਟਮਾਰ ਵੀ ਕੀਤੀ ਸੀ। (Bathinda News)

ਵੇਰਵਿਆਂ ਅਨੁਸਾਰ ਇਹ ਘਟਨਾ ਬੀਤੀ ਰਾਤ ਦੀ ਹੈ ਜਦੋਂ ਤਰੁਣ ਗੋਇਲ ਆਪਣੀਆਂ ਦੋਵੇਂ ਧੀਆਂ ਨੂੰ ਆਪਣੇ ਮਹਿਣਾ ਚੌਂਕ ਵਾਲੇ ਜੱਦੀ ਮਕਾਨ ਵਿੱਚ ਲੈ ਗਿਆ ਜਿੱਥੇ ਇਹ ਵਾਰਦਾਤ ਹੋਈ ਤਾਂ ਉਦੋਂ ਹੀ ਚੀਕ ਚਿਹਾੜਾ ਪੈ ਗਿਆ।  ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫਸਰ ਮਨੋਜ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਤਰੁਣ ਗੋਇਲ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਉਸ ਨੂੰ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ ਸੀ। ਪੁਲੀਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਬਾਪ ਨੇ ਧੀ ਨੂੰ ਮਾਰਨ ਦਾ ਇਲਜ਼ਾਮ ਕਬੂਲ ਕਰ ਲਿਆ ਹੈ। ਬੱਚੀ ਦਾ ਪੋਸਟ ਮਾਰਟਮ ਵਗੈਰਾ ਕਰਾਉਣ ਮਗਰੋਂ ਬੱਚੀ ਦੀ ਮ੍ਰਿਤਕ ਦੇਹ ਮਾਂ ਹਵਾਲੇ ਕਰ ਦਿੱਤੀ ਗਈ ਹੈ। (Bathinda News)