ਦੱਖਣੀ ਅਫਰੀਕਾ ‘ਚ 25 ਸਾਲ ਦਾ ਸੋਕਾ ਖਤਮ ਕਰੇਗੀ ਵਿਰਾਟ ਸੈਨਾ

Team India,Cricket, Tour, South Africa, Sports

ਦੱਖਣੀ ਅਫਰੀਕਾ ਦੇ ਆਪਣੇ ਆਖਰੀ ਦੌਰੇ ‘ਚ ਭਾਰਤੀ ਟੀਮ ਦੋ ਮੈਚਾਂ ਦੀ ਸੀਰੀਜ਼ ‘ਚ 0-1 ਨਾਲ ਹਾਰੀ ਸੀ

ਏਜੰਸੀ
ਨਵੀਂ ਦਿੱਲੀ, 27 ਦਸੰਬਰ 

ਸ੍ਰੀਲੰਕਾ ਖਿਲਾਫ ਸਫਲ ਦੌਰੇ ਅਤੇ ਬੁਲੰਦ ਹੌਸਲੇ ਨਾਲ ਭਾਰਤੀ ਕ੍ਰਿਕਟ ਟੀਮ ਆਪਣੇ ਸਟਾਰ ਖਿਡਾਰੀ ਵਿਰਾਟ ਕੋਹਲੀ ਦੀ ਅਗਵਾਈ ‘ਚ ਨਵੇਂ ਸਾਲ ਦਾ ਆਗਾਜ਼ ਦੱਖਣੀ ਅਫਰੀਕਾ ਦੀ ਜ਼ਮੀਨ ‘ਤੇ ਕਰੇਗੀ ਜਿੱਥੇ ਉਸ ‘ਤੇ ਅਫਰੀਕੀ ਜ਼ਮੀਨ ‘ਤੇ 25 ਸਾਲਾਂ ਦੀ ਜਿੱਤ ਦਾ ਸੋਕਾ ਖਤਮ ਕਰਨ ਦੀ ਚੁਣੌਤੀ ਹੋਵੇਗੀ

 ਦੁਨੀਆ ਦੇ ਦੂਜੇ ਨੰਬਰ ਦੇ ਟੈਸਟ ਬੱਲੇਬਾਜ਼ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਨਾਲ ਵਿਦੇਸ਼ੀ ਜ਼ਮੀਨ ‘ਤੇ ਆਪਣੀ ਘਰੇਲੂ ਫਾਰਮ ਨੂੰ ਦੁਹਰਾਉਣ ਨਾਲ ਇਤਿਹਾਸ ਰਚਨ ਦੀ ਵੀ ਉਮੀਦ ਹੈ ਕਿਉਂਕਿ ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਉਸ ਦੀ ਜ਼ਮੀਨ ‘ਤੇ ਕਦੇ ਵੀ ਟੈਸਟ ਸੀਰੀਜ਼ ਜਿੱਤ ਦਰਜ ਨਹੀਂ ਕੀਤੀ ਹੈ ਭਾਰਤ ਨੇ ਇਸ ਸਾਲ ਘਰੇਲੂ ਮੈਦਾਨ ‘ਤੇ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ

ਪਰ ਦੁਨੀਆ ਦੀ ਨੰਬਰ ਇੱਕ ਟੈਸਟ ਟੀਮ ਲਈ ਦੂਜੇ ਨੰਬਰ ਦੀ ਦੱਖਣੀ ਅਫਰੀਕੀ ਟੀਮ ਨੂੰ ਉਸੇ  ਮੈਦਾਨ ‘ਤੇ ਹਰਾਉਣਾ ਚੁਣੌਤੀਪੂਰਨ ਮੰਨਿਆ ਜਾ ਰਿਹਾ ਹੈ ਭਾਰਤ ਨੇ ਆਪਣੇ ਘਰੇਲੂ ਦੌਰਿਆਂ ‘ਚ ਨਿਊਜ਼ੀਲੈਂਡ, ਇੰਗਲੈਂਡ ਅਤੇ ਅਸਟਰੇਲੀਆ ਵਰਗੀਆਂ ਵੱਡੀਆਂ ਟੀਮਾਂ ਨੂੰ ਹਰਾਇਆ ਹੈ ਅਤੇ ਹੁਣ ਵਿਰਾਟ ਦੀ ਅਗਵਾਈ ‘ਚ ਭਾਰਤੀ ਟੀਮ ਆਪਣੀ ਰਿਕਾਰਡ 10ਵੀਂ ਟੈਸਟ ਜਿੱਤ ਦੇ ਟੀਚੇ ਨਾਲ ਅਫਰੀਕਾ ਦੌਰੇ ‘ਤੇ ਰਵਾਨਾ ਹੋ ਰਹੀ ਹੈ ਹਾਲਾਂਕਿ ਪਿਛਲੇ ਰਿਕਾਰਡ ਨੂੰ ਵੇਖੀਏ ਤਾਂ ਇਹ ਆਸਾਨ ਨਹੀਂ ਹੈ

ਭਾਰਤ ਦੱਖਣੀ ਅਫਰੀਕਾ ਦੇ ਕੌਮਾਂਤਰੀ ਕ੍ਰਿਕਟ ‘ਚ ਵਾਪਸੀ ਤੋਂ ਬਾਅਦ ਇੱਥੇ ਸਾਲ 1992-93 ‘ਚ ਇੱਥੋਂ ਦਾ ਦੌਰਾ ਕਰਨ ਵਾਲੀ ਪਹਿਲੀ ਟੀਮ ਸੀ ਅਤੇ ਉਦੋਂ ਉਸ ਨੇ ਚਾਰ ਮੈਚਾਂ ਦੀ ਸੀਰੀਜ਼ 0-1 ਨਾਂਲ ਗੁਆਈ ਸੀ ਇਯ ਤੋਂ ਬਾਅਦ ਭਾਰਤ ਫਿਰ ਕਦੇ ਉਸ ਦੀ ਜ਼ਮੀਨ ‘ਤੇ ਟੈਸਟ ਸੀਰੀਜ਼ ਨਹੀਂ ਜਿੱਤ ਸਕਿਆ

ਭਾਰਤ ਨੇ ਦੱਖਣੀ ਅਫਰੀਕਾ ‘ਚ ਸਾਲ 1996-97 ‘ਚ ਤਿੰਨ ਮੈਚਾਂ ਦੀ ਸੀਰੀਜ਼ ‘ਚ ਫਿਰ 0-2 ਨਾਲ ਹਾਰ ਝੱਲੀ ਸਾਲ 2001-02 ‘ਚ ਉਹ ਦੋ ਮੈਚਾਂ ਦੀ ਸੀਰੀਜ਼ ‘ਚ 0-1 ਨਾਲ, 2006-07 ‘ਚ ਤਿੰਨ ਮੈਚਾਂ ਦੀ ਸੀਰੀਜ਼ ‘ਚ 1-2 ਨਾਲ ਹਾਰੀ ਸਾਲ 2010-11 ‘ਚ ਤਿੰਨ ਮੈਚਾਂ ਦੀ ਸੀਰੀਜ਼ ‘ਚ ਉਸ ਨੇ 1-1 ਨਾਲ ਡਰਾਅ ਖੇਡਿਆ ਜਦੋਂਕਿ ਸਾਲ 2013-14 ‘ਚ ਦੱਖਣੀ ਅਫਰੀਕਾ ਦੇ ਆਪਣੇ ਆਖਰੀ ਦੌਰੇ ‘ਚ ਭਾਰਤੀ ਟੀਮ ਦੋ ਮੈਚਾਂ ਦੀ ਸੀਰੀਜ਼ ‘ਚ 0-1 ਨਾਲ ਹਾਰੀ

ਭਾਰਤ ਦਾ ਘਰੇਲੂ ਮੈਦਾਂਨ ‘ਤੇ ਰਿਕਾਰਡ ਬਿਹਤਰੀਨ ਹੈ ਪਰ ਵਿਦੇਸ਼ੀ ਜ਼ਮੀਨ ‘ਤੇ ਉਸ ਦਾ ਪ੍ਰਦਰਸ਼ਨ ਮਜ਼ਬੂਤ ਨਹੀਂ ਰਿਹਾ ਹੈ ਅਤੇ ਉਸ ਨੇ ਆਪਣੀ ਆਖਰੀ ਟੈਸਟ ਸੀਰੀਜ਼ ਵਿਦੇਸ਼ੀ ਜ਼ਮੀਨ ‘ਤੇ ਨਿਊਜ਼ੀਲੈਂਡ ‘ਚ ਕਰੀਬ ਨੌਂ ਸਾਲ ਪਹਿਲਾਂ ਜਿੱਤੀ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।