ਇੰਗਲੈਂਡ ਦੀ ਐਂਡਰਸਨ, ਬ੍ਰਾਡ, ਕੁਕ ਨੇ ਕਰਵਾਈ ਵਾਪਸੀ

Anderson, Brad and Cook, England, Team, Cricket Return, Sports

ਅਸਟਰੇਲੀਆਈ ਟੀਮ ਦੀ ਪਹਿਲੀ ਪਾਰੀ 327 ਦੌੜਾਂ ‘ਤੇ ਸਮੇਟ ਦਿੱਤੀ | Anderson

  • ਇੰਗਲੈਂਡ ਨੇ ਹੁਣ ਤੱਕ ਪਹਿਲੀ ਪਾਰੀ ‘ਚ 192 ਦੌੜਾਂ ਬਣਾ ਲਈਆਂ

ਮੈਲਬੌਰਨ (ਏਜੰਸੀ)। ਤਜ਼ਰਬੇਕਾਰ ਬੱਲੇਬਾਜ਼ ਅਲੈਸਟੇਅਰ ਕੁਕ (ਨਾਬਾਦ 104) ਨੇ ਲਗਾਤਾਰ ਖਰਾਬ ਪ੍ਰਦਰਸ਼ਨ ਤੋਂ ਬਾਅਦ ਚੌਥੇ ਏਸ਼ੇਜ਼ ਟੈਸਟ ਦੇ ਦੂਜੇ ਦਿਨ ਆਪਣੀ ਸੈਂਕੜੇ ਵਾਲੀ ਪਾਰੀ ਦੀ ਮੱਦਦ ਨਾਲ ਇੰਗਲੈਂਡ ਨੂੰ ਮੈਚ ‘ਚ ਬਿਹਤਰ ਸਥਿਤੀ ‘ਚ ਪਹੁੰਚਾ ਦਿੱਤਾ। ਇਸ ਤੋਂ ਪਹਿਲਾਂ ਉਸ ਦੇ ਗੇਂਦਬਾਜ਼ਾਂ ਨੇ ਅਸਟਰੇਲੀਆਈ ਟੀਮ ਦੀ ਪਹਿਲੀ ਪਾਰੀ 327 ਦੌੜਾਂ ‘ਤੇ ਸਮੇਟ ਦਿੱਤੀ ਇੰਗਲੈਂਡ ਨੇ ਦੂਜੇ ਦਿਨ ਦਾ ਖੇਡ ਸਮਾਪਤ ਹੋਣ ਤੱਕ 57 ਓਵਰਾਂ ‘ਚ ਦੋ ਵਿਕਟਾਂ ਗੁਆ ਕੇ ਪਹਿਲੀ ਪਾਰੀ ‘ਚ 192 ਦੌੜਾਂ ਬਣਾ ਲਈਆਂ। (Anderson)

ਉਹ ਅਜੇ ਅਸਟਰੇਲੀਆ ਦੇ ਸਕੋਰ ਤੋਂ 135 ਦੌੜਾਂ ਦੂਰ ਹੈ ਅਤੇ ਉਸ ਦੇ ਅੱਠ ਵਿਕਟਾਂ ਸੁਰੱਖਿਅਤ ਹਨ ਲਗਾਤਾਰ ਖਰਾਬ ਪ੍ਰਦਰਸਨ ਕਾਰਨ ਆਲੋਚਨਾ ਝੱਲ ਰਹੇ ਸਾਬਕਾ ਕਪਤਾਨ ਅਤੇ ਸਲਾਮੀ ਬੱਲੇਬਾਜ਼ ਕੁਕ 104 ਦੌੜਾਂ ਅਤੇ ਕਪਤਾਨ ਜੋ ਰੂਟ 49 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ   ਇਸ ਤੋਂ ਪਹਿਲਾਂ ਅਸਟਰੇਲੀਆ ਦੇ ਬਾਕਸਿੰਗ ਡੇ ਟੈਸਟ ਦੇ ਪਹਿਲੇ ਦਿਨ ਮਜ਼ਬੂਤ ਸਥਿਤੀ ਦੇ ਦਬਾਅ ਤੋਂ ਨਿੱਕਲ ਕੇ ਇੰਗਲਿਸ਼ ਗੇਂਦਬਾਜ਼ਾਂ ਜੇਮਸ ਐੈਂਡਰਸਨ ਨੇ 61 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਸਟੁਅਰਟ ਬ੍ਰਾਡ ਨੇ 51 ਦੌੜਾਂ ‘ਤੇ ਚਾਰ ਵਿਕਟਾਂ ਦੀ ਜਬਰਦਸਤ ਗੇਂਦਬਾਜ਼ੀ ਕਰਦਿਆਂ ਅਸਟਰੇਲੀਆ ਦੀ ਪਹਿਲੀ ਪਾਰੀ ਨੂੰ ਲੰਚ ਤੋਂ ਬਾਅਦ 119 ਓਵਰਾਂ ‘ਚ 327 ਦੌੜਾਂ ‘ਤੇ ਢੇਰ ਕਰ ਦਿੱਤਾ। (Anderson)

ਅਸਟਰੇਲੀਆ ਨੇ ਸਵੇਰੇ 244 ਦੌੜਾਂ ‘ਤੇ ਤਿੰਨ ਵਿਕਟਾਂ ਦੀ ਚੰਗੀ ਸਥਿਤੀ ਤੋਂ ਸ਼ੁਰੂਆਤ ਕੀਤੀ ਪਰ 67 ਦੌੜਾਂ ਜੋੜ ਕੇ ਆਪਣੀਆਂ ਬਾਕੀ ਸੱਤ ਵਿਕਟਾਂ ਗੁਆ ਦਿੱਤੀਆਂ ਅਸਟਰੇਲੀਆ ਦੀਪਾਰੀ ਨੂੰ ਸਸਤੇ ‘ਚ ਨਿਪਟਾਉਣ ਤੋਂ ਬਾਅਦ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਉੱਚੇ ਹੌਸਲੇ ਨਾਲ ਪਹਿਲੀ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਓਪਨਰ ਕੁਕ ਨੇ ਪਿਛਲੇ ਤਿੰਨ ਮੈਚਾਂ ‘ਚ ਨਿਰਾਸ਼ਾਜਨਕ ਪਾਰੀਆਂ ਤੋਂ ਬਾਅਦ ਆਪਣਾ 32ਵਾਂ ਸੈਂਕੜਾ ਬਣਾਇਆ  ਉਨ੍ਹਾਂ ਨੇ 166 ਗੇਂਦਾਂ ‘ਚ 15 ਚੌਕੇ ਲਾ ਕੇ 104 ਦੌੜਾਂ ਬਣਾਈਆਂ। (Anderson)