Sports News: ਫਰੀਦਕੋਟ ਦੀ ਖਿਡਾਰਨ ਪਰਮਾਰਥਪ੍ਰੀਤ ਕੌਰ ਇੰਸਾਂ ਨੇ ਕਾਂਸੀ ਤਮਗਾ ਜਿੱਤ ਕੇ ਚਮਕਾਇਆ ਇਲਾਕੇ ਦਾ ਨਾਂਅ

Sports-News
Sports News: ਫਰੀਦਕੋਟ ਦੀ ਖਿਡਾਰਨ ਪਰਮਾਰਥਪ੍ਰੀਤ ਕੌਰ ਇੰਸਾਂ ਨੇ ਕਾਂਸੀ ਤਮਗਾ ਜਿੱਤ ਕੇ ਚਮਕਾਇਆ ਇਲਾਕੇ ਦਾ ਨਾਂਅ

Sports News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਕਿੱਕ ਬਾਕਸਿੰਗ ਅਸਮੀਤਾ ਖੇਲੋ ਇੰਡੀਆ ਵੂਮੈਨ ਲੀਗ 2025, 30 ਨਵੰਬਰ ਨੂੰ ਡੀਏਵੀ ਸਕੂਲ ਜਗਰਾਓਂ ਵਿਖੇ ਕਰਵਾਈ ਗਈ। ਇਸ ਲੀਗ ਵਿੱਚ ਪੰਜਾਬ ਦੇ ਲੱਗਭਗ ਸਾਰੇ ਜ਼ਿਲ੍ਹਿਆਂ ਦੀਆਂ ਖਿਡਾਰਨਾਂ ਨੇ ਭਾਗ ਲਿਆ। ਇਸ ਲੀਗ ਵਿੱਚ ਸਰਕਾਰੀ ਮਿਡਲ ਸਕੂਲ ਮੁਹੱਲਾ ਖੋਖਰਾਂ, ਫਰੀਦਕੋਟ ਦੀਆਂ 3 ਖਿਡਾਰਨਾਂ ਨੇ ਭਾਗ ਲਿਆ, ਜਿੰਨ੍ਹਾਂ ਵਿੱਚੋਂ ਲੜਕੀਆਂ ਦੇ ੳਲਡਰ ਕੈਡਿਟ ਉਮਰ ਵਰਗ ’ਚ ਪਰਮਾਰਥਪ੍ਰੀਤ ਕੌਰ ਇੰਸਾਂ ਨੇ 37 ਕਿਲੋਗ੍ਰਾਮ ਭਾਰ ਵਰਗ ਵਿੱਚ ਬਰਾਉਂਜ ਮੈਡਲ ਜਿੱਤ ਕੇ ਆਪਣੇ ਮਾਪਿਆਂ, ਸਕੂਲ ਅਤੇ ਫਰੀਦਕੋਟ ਜ਼ਿਲ੍ਹੇ ਦਾ ਨਾਂਅ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ।

ਇਹ ਵੀ ਪੜ੍ਹੋ: Punjabi University: ਪੰਜਾਬੀ ਯੂਨੀਵਰਸਿਟੀ ਵਿਖੇ 11ਵਾਂ ਨੋਰ੍ਹਾ ਰਿਚਰਡਜ਼ ਥੀਏਟਰ ਫ਼ੈਸਟੀਵਲ ਸਮਾਪਤ

ਇਸ ਤੋਂ ਇਲਾਵਾ ਕਿਰਨਜੋਤ ਕੌਰ ਅਤੇ ਸਿਧਕਵੀਰ ਕੌਰ ਨੇ ਵੱਖ-ਵੱਖ ਭਾਰ ਵਰਗ ’ਚ ਭਾਗ ਲਿਆ। ਕੋਚ ਹੁਕਮ ਚੰਦ ਨੇ ਦੱਸਿਆ ਕਿ ਇਹ ਸਾਰੀਆਂ ਖਿਡਾਰਨਾਂ ਰੈਗੂਲਰ ਮਿਹਨਤ ਕਰ ਰਹੀਆਂ ਹਨ। ਸਕੂਲ ਪਹੁੰਚਣ ’ਤੇ ਸਰਕਾਰੀ ਮਿਡਲ ਸਕੂਲ ਮੁਹੱਲਾ ਖੋਖਰਾਂ ਦੇ ਪ੍ਰਿੰਸੀਪਲ ਮੈਡਮ ਸਿਮਰਤਪਾਲ ਕੌਰ, ਮੈਡਮ ਨਰਵਿੰਦਰ ਕੌਰ ਡੀ.ਪੀ.ਈ, ਮੈਡਮ ਰਾਜਵੀਰ ਕੌਰ, ਮੈਡਮ ਵਰਸ਼ਾ ਰਾਣੀ ਅਤੇ ਸਰ ਮਨਪ੍ਰੀਤ ਸਿੰਘ ਨੇ ਬੱਚਿਆਂ ਨੂੰ ਮੈਡਲ ਵੰਡ ਕੇ ਆਸ਼ੀਰਵਾਦ ਦਿੱਤਾ ਅਤੇ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਕੋਚ ਹੁਕਮ ਚੰਦ ਅਤੇ ਬੱਚਿਆਂ ਦੇ ਮਾਪਿਆਂ ਨੂੰ ਇਸ ਜਿੱਤ ਲਈ ਵਧਾਈ ਦਿੱਤੀ। ਇਸ ਸਮੇਂ ਪਰਮਾਰਥਪ੍ਰੀਤ ਕੌਰ ਇੰਸਾਂ ਨੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਸਕੂਲ ਸਟਾਫ, ਕੋਚ ਹੁਕਮ ਚੰਦ ਨੂੰ ਜਾਂਦਾ ਹੈ, ਜਿਨ੍ਹਾਂ ਸਦਕਾ ਇਸ ਮੁਕਾਮ ’ਤੇ ਪਹੁੰਚੀ ਹਾਂ। Sports News