Asia Masters Athletics: ਏਸ਼ੀਆ ਮਾਸਟਰ ਅਥਲੈਟਿਕਸ ਖੇਡਾਂ ’ਚ ਫਿਰੋਜ਼ਪੁਰ ਦੇ ਖਿਡਾਰੀਆਂ ਦੀ ਬੱਲੇ-ਬੱਲੇ

Asia Masters Athletics
Asia Masters Athletics: ਏਸ਼ੀਆ ਮਾਸਟਰ ਅਥਲੈਟਿਕਸ ਖੇਡਾਂ ’ਚ ਫਿਰੋਜ਼ਪੁਰ ਦੇ ਖਿਡਾਰੀਆਂ ਦੀ ਬੱਲੇ-ਬੱਲੇ

Asia Masters Athletics: ਪ੍ਰਗਟ ਸਿੰਘ ਗਿੱਲ ਨੇ ਹੈਮਰ ਥ੍ਰੋ ’ਚ ਬਣਾਇਆ ਨਵਾਂ ਏਸ਼ੀਆ ਰਿਕਾਰਡ

  • ਜ਼ਿਲ੍ਹਾ ਮਾਸਟਰ ਅਥਲੈਟਿਕਸ ਐਸੋਸੀਏਸ਼ਨ ਸਮੇਤ ਕਈਆਂ ਨੇ ਖਿਡਾਰੀਆਂ ਨੂੰ ਦਿੱਤੀਆਂ ਵਧਾਈਆਂ

Asia Masters Athletics: ਫ਼ਿਰੋਜ਼ਪੁਰ (ਜਗਦੀਪ ਸਿੰਘ)। ਤਾਮਿਲਨਾਡੂ ਦੇ ਸ਼ਹਿਰ ਚੇਨੱਈ ’ਚ ਚੱਲ ਰਹੀ 23ਵੀਂ ਏਸ਼ੀਆ ਮਾਸਟਰ ਅਥੈਟਿਕਸ ਚੈਂਪੀਅਨਸ਼ਿਪ ’ਚ ਫਿਰੋਜ਼ਪੁਰ ਦੇ ਪ੍ਰਗਟ ਸਿੰਘ ਗਿੱਲ ਨੇ ਭਾਰਤ ਲਈ ਖੇਡਦਿਆਂ 40 ਸਾਲ ਤੋਂ ਵੱਧ ਉਮਰ ਗਰੁੱਪ ਵਿੱਚ 53.2 ਮੀਟਰ ਹੈਮਰ ਥ੍ਰੋ ਸੁੱਟ ਕੇ ਨਵਾਂ ਏਸ਼ੀਆ ਰਿਕਾਰਡ ਬਣਾਉਂਦੇ ਹੋਏ ਸੋਨ ਤਗਮਾ ਜਿੱਤਿਆ। 4 ਨਵੰਬਰ ਤੋਂ 9 ਨਵੰਬਰ ਤੱਕ ਚੱਲਣ ਵਾਲੇ ਇਸ ਅਥੈਟਿਕਸ ਮੀਟ ਵਿੱਚ 32 ਦੇਸ਼ਾਂ ਦੇ ਲਗਭਗ ਤਿੰਨ ਹਜ਼ਾਰ ਖਿਡਾਰੀ ਭਾਗ ਲੈ ਰਹੇ ਹਨ।

ਜ਼ਿਕਰਯੋਗ ਹੈ ਕਿ ਪ੍ਰਗਟ ਸਿੰਘ ਗਿੱਲ ਨੇ ਪਿਛਲੇ ਏਸ਼ੀਆਈ ਖੇਡਾਂ ’ਚ 35 ਸਾਲ ਤੋਂ ਵੱਧ ਉਮਰ ਗਰੁੱਪ ਵਿੱਚ ਹੈਮਰ ਥਰੋ ’ਚ ਏਸ਼ੀਆ ਰਿਕਾਰਡ ਬਣਾਇਆ ਸੀ ਅਤੇ ਸੋਨ ਤਗਮਾ ਦੇਸ਼ ਲਈ ਜਿੱਤਿਆ ਸੀ। ਪ੍ਰਗਟ ਸਿੰਘ ਤੋਂ ਇਲਾਵਾ ਫ਼ਿਰੋਜ਼ਪੁਰ ਦੇ ਹੀ ਖਿਡਾਰੀ ਪਿਆਰਾ ਸਿੰਘ ਭੁੱਲਰ ਵੱਲੋਂ 75 ਸਾਲ ਤੋਂ ਵੱਧ ਉਮਰ ਗਰੁੱਪ ਵਿੱਚ 800 ਮੀਟਰ ਅਤੇ 1500 ਮੀਟਰ ਦੌੜ ਵਿੱਚ 2 ਚਾਂਦੀ ਤਗਮੇ ਹਾਸਲ ਕੀਤੇ। Asia Masters Athletics

Read Also : ਦਿੱਲੀ ਏਅਰਪੋਰਟ ’ਤੇ ਤਕਨੀਕੀ ਖਰਾਬੀ ਕਾਰਨ 100 ਉਡਾਣਾਂ ’ਚ ਦੇਰੀ

ਪ੍ਰਗਟ ਸਿੰਘ ਗਿੱਲ ਅਤੇ ਪਿਆਰਾ ਸਿੰਘ ਭੁੱਲਰ ਦੀ ਇਸ ਪ੍ਰਾਪਤੀ ’ਤੇ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਰਣਬੀਰ ਭੁੱਲਰ, ਜ਼ਿਲ੍ਹਾ ਮਾਸਟਰ ਅਥਲੈਟਿਕਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਈਸ਼ਵਰ ਦਾਸ ਸ਼ਰਮਾ, ਪ੍ਰਧਾਨ ਡਾ. ਗੁਰਿੰਦਰਜੀਤ ਸਿੰਘ ਢਿੱਲੋਂ ,ਪ੍ਰੋਫੈਸਰ ਸੁਰਜੀਤ ਸਿੰਘ ਸਿੱਧੂ, ਡਾ. ਸਤਿੰਦਰ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿ), ਕੋਮਲ ਅਰੋੜਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਫ਼ਿਰੋਜ਼ਪੁਰ, ਦਲਬੀਰ ਸਿੰਘ ਨੀਟੂ ਭਲਵਾਨ ਲੈਕਚਰਾਰ ਫਿਜੀਕਲ ਐਜੂਕੇਸ਼ਨ, ਦਲੀਪ ਸਿੰਘ ਸੰਧੂ, ਸਰਬਜੀਤ ਸਿੰਘ ਭਾਵੜਾ ਪ੍ਰੈੱਸ ਸਕੱਤਰ ਐਸੋਸੀਏਸ਼ਨ, ਗੁਰਦਿਆਲ ਸਿੰਘ ਵਿਰਕ ਸੀਨੀਅਰ ਉਪ ਪ੍ਰਧਾਨ, ਹਰਜੀਤ ਸਿੰਘ ਸਿੱਧੂ, ਜਸਵਿੰਦਰ ਸਿੰਘ ਸੰਧੂ, ਗੁਰਬਚਨ ਸਿੰਘ ਭੁੱਲਰ, ਭੁਪਿੰਦਰ ਸਿੰਘ ਜੋਸਨ, ਹਰਵਰਿੰਦਰ ਸਿੰਘ, ਤਲਵਿੰਦਰ ਸਿੰਘ , ਸਨੀਲ ਕੁਮਾਰ, ਰਾਕੇਸ਼ ਕੁਮਾਰ, ਮਨਪ੍ਰੀਤਮ ਸਿੰਘ, ਅਕਸ਼ ਕੁਮਾਰ ਜ਼ਿਲ੍ਹਾ ਮੈਂਟਰ ਸਪੋਰਟਸ, ਮਲਕੀਤ ਸਿੰਘ ਹਰਾਜ ਜ਼ਿਲ੍ਹਾ ਪ੍ਰਧਾਨ ਡੀਟੀਐਫ, ਗੁਰਵਿੰਦਰ ਸਿੰਘ ਖੋਸਾ ਨੇ ਫ਼ਿਰੋਜ਼ਪੁਰ ਦੇ ਇਨ੍ਹਾਂ ਖਿਡਾਰੀਆਂ ਦੀ ਪ੍ਰਾਪਤੀ ’ਤੇ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਲਈ ਹੋਰ ਪ੍ਰਾਪਤੀਆਂ ਲਈ ਸ਼ੁੱਭ ਇੱਛਾਵਾਂ ਦਿੱਤੀਆਂ।