Education News: ਪਿੰਡ ਬਧੌਛੀ ਕਲਾ ਵਾਸੀਆਂ ਨੂੰ ਵਿਧਾਇਕ ਰਾਏ ਨੇ ਦਿੱਤੀ ਲਾਇਬਰੇਰੀ ਦੀ ਸੌਗਾਤ

Education News
ਫਤਹਿਗੜ੍ਹ ਸਾਹਿਬ : ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਬਧੌਛੀ ਕਲਾਂ ਲਾਇਬਰੇਰੀ ਦਾ ਉਦਘਾਟਨ ਕਰਨ ਮੌਕੇ। ਤਸਵੀਰ: ਅਨਿਲ ਲੁਟਾਵਾ

ਨੌਜਵਾਨ ਵਰਗ ਮੋਬਾਈਲਾਂ ਤੋਂ ਧਿਆਨ ਹਟਾ ਕੇ ਕਿਤਾਬਾਂ ਨਾਲ ਜੁੜੇ : ਵਿਧਾਇਕ ਰਾਏ

Education News: (ਅਨਿਲ ਲੁਟਾਵਾ) ਫਤਹਿਗੜ੍ਹ ਸਾਹਿਬ। ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਹਲਕਾ ਫਤਹਿਗੜ੍ਹ ਸਾਹਿਬ ਦੇ ਪਿੰਡ ਬਧੌਛੀ ਕਲਾ ਵਿਖੇ ਇਕ ਲਾਇਬਰੇਰੀ ਦਾ ਉਦਘਾਟਨ ਕੀਤਾ ਗਿਆ। ਕਰੀਬ 10.60 ਲੱਖ ਰੁਪਏ ਦੀ ਲਾਗਤ ਦੇ ਨਾਲ ਬਣ ਕੇ ਤਿਆਰ ਹੋਈ ਲਾਈਬਰੇਰੀ ਬਹੁਤ ਹੀ ਸ਼ਾਨਦਾਰ ਦਿਖ ਪੇਸ਼ ਕਰ ਰਹੀ ਹੈ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਦੇ ਸਦਕਾ ਪਿੰਡਾਂ ਦੇ ਵਿਕਾਸ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ।

ਇਸ ਲੜੀ ਦੇ ਤਹਿਤ ਪਿੰਡ ਬਧੌਛੀ ਕਲਾਂ ਦੇ ਵਿੱਚ ਇੱਕ ਨਵੀਂ ਲਾਇਬਰੇਰੀ ਉਸਾਰੀ ਗਈ ਹੈ ਜੋ ਬਹੁਤ ਹੀ ਸ਼ਾਨਦਾਰ ਅਤੇ ਸ਼ਾਂਤਮਈ ਮਾਹੌਲ ਪ੍ਰਦਾਨ ਕਰਦੀ ਹੈ। ਨੌਜਵਾਨ ਵਰਗ ਨੂੰ ਆਪਣਾ ਧਿਆਨ ਮੋਬਾਈਲਾਂ ਤੂੰ ਹਟਾ ਕੇ ਕਿਤਾਬਾਂ ਦੇ ਨਾਲ ਜੁੜਨਾ ਚਾਹੀਦਾ ਹੈ। ਇੰਨ੍ਹੇ ਵਧੀਆ ਮਾਹੌਲ ਦੇ ਵਿੱਚ ਬੈਠ ਕੇ ਪੜ੍ਹਨਾ ਵਧੀਆ ਲੱਗੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਨੇੜਲੇ ਪਿੰਡ ਰੁੜਕੀ ਵਿਖੇ ਵੀ ਇੱਕ ਸ਼ਾਨਦਾਰ ਲਾਈਬਰੇਰੀ ਖੋਲੀ ਜਾ ਚੁੱਕੀ ਹੈ। ਪੰਜਾਬ ਦੇ ਮੁੰਡੇ ਕੁੜੀਆਂ ਨੂੰ ਵਧੇਰੇ ਗਿਆਨ ਇਕੱਤਰ ਕਰਨ ਦੇ ਲਈ ਲਾਇਬ੍ਰੇਰੀਆਂ ਦੇ ਵਿੱਚ ਸਮਾਂ ਬਤੀਤ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ: Punjab Stubble Burning: ਪੰਜਾਬ ’ਚ ਪਰਾਲੀ ਸਾੜਨ ਦਾ ਟੁੱਟਿਆ ਰਿਕਾਰਡ, ਮੁੱਖ ਮੰਤਰੀ ਦਾ ਜ਼ਿਲ੍ਹਾ ਤੀਜੇ ਨੰਬਰ ’ਤੇ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ, ਜਿੱਥੇ ਰੋਜ਼ ਮਰਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ, ਉੱਥੇ ਹੀ ਵਿਕਾਸ ਕਾਰਜ ਕਰਕੇ ਹਲਕੇ ਦੀ ਨੁਹਾਰ ਬਦਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਾਰਜ ਬਾਕੀ ਰਹਿ ਗਏ ਹਨ, ਉਹ ਵੀ ਛੇਤੀ ਪੂਰੇ ਕੀਤੇ ਜਾਣਗੇ। ਇਸ ਮੌਕੇ ਪਿੰਡ ਦੇ ਸਰਪੰਚ ਤਜਿੰਦਰ ਸਿੰਘ ਵੱਲੋਂ ਵਿਧਾਇਕ ਲਖਬੀਰ ਸਿੰਘ ਰਾਏ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੰਬਰਦਾਰ ਦਿਲਬਾਗ ਸਿੰਘ, ਸੁਸਾਇਟੀ ਪ੍ਰਧਾਨ ਹਰਚਰਨ ਸਿੰਘ, ਲਵਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਸਕਿੰਦਰ ਸਿੰਘ, ਗੁਰਪਾਲ ਸਿੰਘ, ਮੀਨਾ ਰਾਣੀ, ਪ੍ਰਵੀਨ ਕੌਰ, ਕੁਲਵੰਤ ਕੌਰ, ਜੀਤ ਸਿੰਘ (ਸਾਰੇ ਪੰਚ), ਸਰਪੰਚ ਹਰਪਾਲ ਸਿੰਘ ਸਰਪੰਚ ਰਾਜਦੀਪ ਰਾਜੂ ਸਰਪੰਚ ਗੁਰਜੰਟ ਸਿੰਘ, ਕਰਮਜੀਤ ਸਿੰਘ ਜੋਗੀ ਆਦਿ ਵੀ ਸਨ।