Punjab News: ਕਿਹਾ, ਪਿੰਡਾਂ ਵਿੱਚ ਵਿਕਾਸ ਦੀ ਕੋਈ ਕਮੀ ਨਹੀਂ ਆਵੇਗੀ ਆਉਂਦੇ ਦਿਨਾਂ ਵਿੱਚ ਤੇਜ਼ ਰਫਤਾਰ ਨਾਲ ਹੋਣਗੇ ਕੰਮ
Punjab News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਪਿੰਡਾਂ ਵਿੱਚ ਛੋਟੇ-ਛੋਟੇ ਬੱਚਿਆਂ ਦੇ ਪਾਲਣ ਪੋਸ਼ਣ ਅਤੇ ਉਹਨਾਂ ਦੀ ਸਾਂਭ-ਸੰਭਾਲ ਭੋਜਨ ਆਦ ਲਈ ਦਿਹਾਤੇ ਹਲਕੇ ਵਿੱਚ 10 ਨਵੀਆਂ ਆਗਣਵਾੜੀ ਇਮਾਰਤਾ ਬਣਾਈਆਂ ਜਾਣਗੀਆਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਮਾਰਤਾਂ ਬਣਾਉਣ ਲਈ ਕਰੀਬ ਇੱਕ ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਗੱਲ ਵਿਧਾਇਕ ਰਜਨੀਸ਼ ਦਹੀਆ ਨੇ ਆਖੀ।
ਫਿਰੋਜ਼ਪੁਰ ਦੇ ਜਿਲ੍ਹਾ ਵਿਕਾਸ ਪੰਚਾਇਤ ਅਫਸਰ ਨਪਿੰਦਰ ਸਿੰਘ, ਬਲਾਕ ਘੱਲ ਖੁਰਦ ਪੰਚਾਇਤ ਅਫਸਰ ਸਰਬਜੀਤ ਸਿੰਘ, ਬਲਾਕ ਵਿਕਾਸ ਅਫਸਰ ਮਮਦੋਟ ਵਿਪਨ ਕੁਮਾਰ ਅਤੇ ਜ਼ਿਲਾ ਪ੍ਰੋਗਰਾਮ ਅਫਸਰ ਰਿਚੀਕਾ ਨੰਦਾ ਨਾਲ ਮੀਟਿੰਗ ਕਰਦਿਆਂ ਹੋਇਆ ਵਿਧਾਇਕ ਰਜਨੀਸ਼ ਦਹੀਆ ਨੇ ਦੱਸਿਆ ਕਿ ਵੱਖ-ਵੱਖ ਪੰਚਾਇਤਾਂ ਵੱਲੋਂ ਉਹਨਾਂ ਦੇ ਪਿੰਡਾਂ ਵਿੱਚ ਨਵੀਆਂ ਆਗਣਵਾੜੀ ਬਿਲਡਿੰਗਾਂ ਦੀ ਉਸਾਰੀ ਕਰਵਾਉਣ ਲਈ ਪੰਚਾਇਤੀ ਮਤੇ ਦਿੱਤੇ ਗਏ ਸੀ।
Read Also : ਮੁੱਖ ਮੰਤਰੀ ਮਾਨ ਨੇ ਲੁਧਿਆਣਾ ਆਰਟੀਓ ਦਫ਼ਤਰ ਨੂੰ ਜੜਿਆ ਤਾਲਾ
ਵਿਧਾਇਕ ਨੇ ਦੱਸਿਆ ਕਿ ਦਿਹਾਤੀ ਹਲਕੇ ਵਿੱਚ ਮਨਰੇਗਾ ਅਧੀਨ, ਵਿੱਤ ਕਮਿਸ਼ਨ ਅਧੀਨ ਅਤੇ ਮਿਸ਼ਨ ਰੰਗਲਾ ਪੰਜਾਬ ਅਧੀਨ ਲਗਾਤਾਰ ਵਿਕਾਸ ਕਾਰਜ ਚੱਲ ਰਹੇ ਹਨ। ਬਹੁਤ ਸਾਰੇ ਵਿਕਾਸ ਕਾਰਜਾਂ ਦੀਆਂ ਫਾਈਲਾਂ ਪ੍ਰਵਾਨਗੀ ਅਧੀਨ ਪੈਂਡਿੰਗ ਹਨ। ਆਉਂਦੇ ਦਿਨਾਂ ਵਿੱਚ ਉਨ੍ਹਾਂ ਦੀ ਪ੍ਰਵਾਨਗੀ ਆਉਣ ਤੋਂ ਬਾਅਦ ਪਿੰਡਾਂ ਦੇ ਵਿੱਚ ਲੋਕਾਂ ਦੀ ਡਿਮਾਂਡ ਅਨੁਸਾਰ ਵਿਕਾਸ ਕਾਰਜਾਂ ਨੂੰ ਸਿਰੇ ਚੜ੍ਹਾਇਆ ਜਾਵੇਗਾ।
ਵਿਧਾਇਕ ਰਜਨੀਸ਼ ਦਹੀਆ ਨੇ ਦੱਸਿਆ ਕਿ ਹਜ਼ਾਰਾ ਸਿੰਘ ਵਾਲਾ, ਨੂਰਪੁਰ ਸੇਠਾਂ, ਪੋਜੋ ਕੇ ਉੱਤਾੜ, ਨੋਰੰਗ ਕੇ ਸਿਆਲ, ਨਵਾਂ ਪੁਰਬਾ, ਚੁਗੱਤੇ ਵਾਲਾ, ਚੱਕ ਗੁਰਦਿਆਲ ਸਿੰਘ ਝੋਕ ਹਰੀ ਹਰ, ਲੱਖਾ ਭੇਡੀਆਂ ਅਤੇ ਸ਼ਕੂਰ ਪਿੰਡਾਂ ਵਿੱਚ ਇਹ ਆਂਗਨਵਾੜੀ ਸੈਂਟਰ ਬਣਾਏ ਜਾਣਗੇ। ਵਿਧਾਇਕ ਰਜਨੀਸ਼ ਦਹੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਮਿਸ਼ਨ ਰੰਗਲਾ ਪੰਜਾਬ ਅਧੀਨ ਗਰਾਂਟਾਂ ਜਾਰੀ ਕੀਤੀਆਂ ਹਨ। ਆਉਂਦੇ ਦਿਨਾਂ ਵਿੱਚ ਵਿਕਾਸ ਕਾਰਜ ਹੋਰ ਤੇਜ਼ੀ ਨਾਲ ਕੀਤੇ ਜਾਣਗੇ।














