Rohit Sharma ਪਹਿਲੀ ਵਾਰ ਬਣੇ ਨੰਬਰ-1 ਵਨਡੇ ਬੱਲੇਬਾਜ਼, ਤੋੜਿਆ ਸਚਿਨ ਦਾ ਰਿਕਾਰਡ

Rohit Sharma
Rohit Sharma ਪਹਿਲੀ ਵਾਰ ਬਣੇ ਨੰਬਰ-1 ਵਨਡੇ ਬੱਲੇਬਾਜ਼, ਤੋੜਿਆ ਸਚਿਨ ਦਾ ਰਿਕਾਰਡ

ਸ਼ੁਭਮਨ ਗਿੱਲ ਤੀਜੇ ਨੰਬਰ ’ਤੇ ਖਿਸਕੇ | Rohit Sharma

ਸਪੋਰਟਸ ਡੈਸਕ। ਸਾਬਕਾ ਭਾਰਤੀ ਕਪਤਾਨ ਰੋਹਿਤ ਸ਼ਰਮਾ ਆਪਣੇ ਕਰੀਅਰ ’ਚ ਪਹਿਲੀ ਵਾਰ ਦੁਨੀਆ ਦੇ ਨੰਬਰ-1 ਇੱਕ ਰੋਜ਼ਾ ਬੱਲੇਬਾਜ਼ ਬਣੇ ਹਨ। ਆਈਸੀਸੀ ਨੇ ਬੁੱਧਵਾਰ ਨੂੰ ਤਾਜ਼ਾ ਰੈਂਕਿੰਗ ਜਾਰੀ ਕੀਤੀ। ਇਸ ਤੋਂ ਪਹਿਲਾਂ, ਸ਼ੁਭਮਨ ਗਿੱਲ ਨੰਬਰ-1 ਸਥਾਨ ’ਤੇ ਸਨ। ਰੋਹਿਤ 781 ਰੇਟਿੰਗ ਅੰਕਾਂ ਨਾਲ ਸਿਖਰਲੇ ਸਥਾਨ ’ਤੇ ਪਹੁੰਚ ਗਏ ਹਨ। 38 ਸਾਲ ਤੇ 182 ਦਿਨਾਂ ਦੀ ਉਮਰ ਵਿੱਚ, ਰੋਹਿਤ ਇੱਕ ਰੋਜ਼ਾ ਰੈਂਕਿੰਗ ’ਚ ਸਭ ਤੋਂ ਵੱਧ ਉਮਰ ਦੇ ਨੰਬਰ-1 ਬੱਲੇਬਾਜ਼ ਵੀ ਬਣ ਗਏ, ਜਿਸਨੇ ਸਚਿਨ ਤੇਂਦੁਲਕਰ (38 ਸਾਲ ਤੇ 73 ਦਿਨ) ਦਾ ਰਿਕਾਰਡ ਤੋੜਿਆ। ਰੋਹਿਤ ਨੇ ਅਸਟਰੇਲੀਆ ਵਿਰੁੱਧ ਇੱਕ ਰੋਜ਼ਾ ਲੜੀ ਦੇ ਆਖਰੀ ਮੈਚ ’ਚ ਸੈਂਕੜਾ ਲਾਇਆ, ਜਿਸ ਨਾਲ ਭਾਰਤ ਨੂੰ ਜਿੱਤ ਮਿਲੀ। ਰੋਹਿਤ ਨੇ ਅਸਟਰੇਲੀਆ ਵਿਰੁੱਧ ਇੱਕ ਰੋਜ਼ਾ ਲੜੀ ’ਚ 101 ਦੀ ਔਸਤ ਨਾਲ 202 ਦੌੜਾਂ ਬਣਾਈਆਂ।

ਇਹ ਖਬਰ ਵੀ ਪੜ੍ਹੋ : Ludhiana News: ਮੁੱਖ ਮੰਤਰੀ ਮਾਨ ਦੇ ਦੌਰੇ ਤੋਂ ਪਹਿਲਾਂ ਅਲਰਟ! ਵਧਾਈ ਗਈ ਹੈ ਸੁਰੱਖਿਆ

ਰੋਹਿਤ ਇੱਕ ਰੋਜ਼ਾ ਵਿੱਚ ਸਿਖਰਲੇ ਸਥਾਨ ’ਤੇ ਪਹੁੰਚਣ ਵਾਲੇ ਪੰਜਵੇਂ ਭਾਰਤੀ

ਰੋਹਿਤ ਸ਼ਰਮਾ ਇੱਕ ਰੋਜ਼ਾ ਰੈਂਕਿੰਗ ’ਚ ਨੰਬਰ-1 ਸਥਾਨ ਪ੍ਰਾਪਤ ਕਰਨ ਵਾਲੇ ਪੰਜਵੇਂ ਭਾਰਤੀ ਬੱਲੇਬਾਜ਼ ਹਨ। ਰੋਹਿਤ ਤੋਂ ਪਹਿਲਾਂ, ਸਚਿਨ ਤੇਂਦੁਲਕਰ, ਐਮਐਸ ਧੋਨੀ, ਵਿਰਾਟ ਕੋਹਲੀ ਤੇ ਸ਼ੁਭਮਨ ਗਿੱਲ ਸਿਖਰਲੇ ਸਥਾਨ ’ਤੇ ਪਹੁੰਚ ਚੁੱਕੇ ਹਨ।

ਕੋਹਲੀ ਨੂੰ ਇੱਕ ਸਥਾਨ ਦਾ ਨੁਕਸਾਨ | Rohit Sharma

ਵਿਰਾਟ ਕੋਹਲੀ (Virat Kohli) ਨੇ ਤੀਜੇ ਇੱਕ ਰੋਜ਼ਾ ਵਿੱਚ 74 ਦੌੜਾਂ ਬਣਾਈਆਂ, ਪਰ ਫਿਰ ਵੀ ਇੱਕ ਸਥਾਨ ਹੇਠਾਂ ਡਿੱਗ ਗਏ। ਉਹ ਹੁਣ 725 ਰੇਟਿੰਗ ਅੰਕਾਂ ਨਾਲ ਛੇਵੇਂ ਸਥਾਨ ’ਤੇ ਹਨ। ਸ਼੍ਰੇਅਸ ਅਈਅਰ ਨੇ ਐਡੀਲੇਡ ਓਵਲ ਵਿਖੇ ਦੂਜੇ ਵਨਡੇ ’ਚ ਭਾਰਤ ਲਈ ਅਰਧ ਸੈਂਕੜਾ ਲਾਇਆ, ਇੱਕ ਸਥਾਨ ਉੱਪਰ (10ਵੇਂ ਤੋਂ 9ਵੇਂ ਸਥਾਨ ’ਤੇ)।

ਰਾਸ਼ਿਦ ਖਾਨ ਟਾਪ ਵਨਡੇ ਗੇਂਦਬਾਜ਼

ਜੋਸ਼ ਹੇਜ਼ਲਵੁੱਡ ਵਨਡੇ ਗੇਂਦਬਾਜ਼ੀ ਰੈਂਕਿੰਗ ’ਚ ਦੋ ਸਥਾਨ ਉੱਪਰ ਅੱਠਵੇਂ ਸਥਾਨ ’ਤੇ ਪਹੁੰਚ ਗਿਆ ਹੈ, ਪਰ ਭਾਰਤ ਦੇ ਕੁਲਦੀਪ ਯਾਦਵ ਛੇਵੇਂ ਤੋਂ ਸੱਤਵੇਂ ਸਥਾਨ ’ਤੇ ਖਿਸਕ ਗਏ ਹਨ। ਸਪਿਨਰ ਐਡਮ ਜ਼ਾਂਪਾ ਨੇ ਦੂਜੇ ਭਾਰਤ-ਅਸਟਰੇਲੀਆ ਵਨਡੇ ’ਚ ਚਾਰ ਵਿਕਟਾਂ ਲਈਆਂ ਤੇ ਦੋ ਸਥਾਨ ਉੱਪਰ (ਹੁਣ 12ਵੇਂ ਸਥਾਨ ’ਤੇ) ਵੀ ਪਹੁੰਚ ਗਿਆ ਹੈ। ਇਸ ਦੌਰਾਨ, ਅਫਗਾਨਿਸਤਾਨ ਦੇ ਆਲਰਾਊਂਡਰ ਰਾਸ਼ਿਦ ਖਾਨ ਗੇਂਦਬਾਜ਼ੀ ਰੈਂਕਿੰਗ ’ਚ ਸਿਖਰ ’ਤੇ ਬਣੇ ਹੋਏ ਹਨ।