Foundation Day: ਆਲ ਇੰਡੀਆ ਬੈਂਕ ਅਫਸਰ ਕਨਫੈਡਰਸਨ ਨੇ ਮਨਾਇਆ 41ਵਾਂ ਸਥਾਪਨਾ ਦਿਵਸ

Foundation Day
ਪਟਿਆਲਾ : ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪੁਨੀਤ ਵਰਮਾ, ਰਾਜੀਵ ਸਰਹਿੰਦੀ ਤੇ ਹੋਰ।

Foundation Day: (ਨਰਿੰਦਰ ਸਿੰਘ ਬਠੋਈ) ਪਟਿਆਲਾ। ਆਲ ਇੰਡੀਆ ਬੈਂਕ ਅਫਸਰ ਕਨਫੈਡਰੇਸਨ (ਏ ਆਈ ਬੀ ਓ ਸੀ) ਦੀ ਪੰਜਾਬ ਇਕਾਈ ਨੇ ਅੱਜ ਆਪਣਾ 41ਵਾਂ ਸਥਾਪਨਾ ਦਿਵਸ ਮਨਾਇਆ। ਇਹ ਕਨਫੈਡਰੇਸਨ ਭਾਰਤ ਭਰ ਦੇ 12 ਸਰਕਾਰੀ ਬੈਂਕਾਂ ਦੇ 3.5 ਲੱਖ ਬੈਂਕ ਅਫਸਰਾਂ ਦੀ ਜਥੇਬੰਦੀ ਹੈ। ਇਸ ਮੌਕੇ ਪਟਿਆਲਾ ਵਿਚ ਝੰਡਾ ਲਹਿਰਾਇਆ ਗਿਆ ਤੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਇਸ ਪ੍ਰੈਸ ਕਾਨਫਰੰਸ ਵਿਚ ਪੰਜਾਬ ਦੇ ਪ੍ਰਧਾਨ ਪੁਨੀਤ ਵਰਮਾ ਤੇ ਸਕੱਤਰ ਰਾਜੀਵ ਸਰਹਿੰਦੀ ਨੇ ਦੱਸਿਆ ਕਿ ਅਸੀਂ ਅੱਜ ਜਿੱਥੇ ਪਟਿਆਲਾ ਮੀਡੀਆ ਕਲੱਬ ਵਿੱਚ ਬੂਟੇ ਲਗਾਏ ਹਨ ਅਤੇ ਓਲਡ ਏਜ ਹੋਮ ਵਿਖੇ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ ਹੈ। ਇਸ ਮੌਕੇ ਸੂਬਾਈ ਇਕਾਈ ਨੇ ਏ ਆਈ ਬੀ ਓ ਸੀ ਪੰਜਾਬ ਦੀ ਨਵੀਂ ਵੈਬਸਾਈਟ ਵੀ ਲਾਂਚ ਕੀਤੀ।

ਪ੍ਰੋਗਰਾਮ ਦੀ ਅਗਵਾਈ ਏਆਈਬੀਓਸੀ ਦੇ ਆਲ ਇੰਡੀਆ ਮੀਡੀਆ ਇੰਚਾਰਜ ਸ੍ਰੀ ਪ੍ਰਿਆਵਰਤ ਨੇ ਵੀਡੀਓ ਕਾਨਫਰਸਿੰਗ ਜਰੀਏ ਕੀਤੀ। ਉਹਨਾਂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਏਆਈਬੀਓਸੀ ਦੇ 41 ਸਾਲ ਪਹਿਲਾਂ ਗਠਨ ਅਤੇ ਹੁਣ ਤੱਕ ਦੇ ਸਫਰ ਵਾਸਤੇ ਦਿੱਤੀਆਂ ਕੁਰਬਾਨੀਆਂ ਤੇ ਦ੍ਰਿੜ ਸੰਕਲਪ ਵਿਚਾਰਧਾਰਾ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜਨਤਕ ਖੇਤਰ ਦੇ ਬੈਂਕ ਅਫਸਰਾਂ ਨੇ ਸਮੇਂ ਦੀਆਂ ਸਰਕਾਰਾਂ ਦੀ ਸਖਤੀ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਬੈਂਕਿੰਗ ਪ੍ਰਣਾਲੀ ਅੱਜ ਸਮਾਜਿਕ ਤਬਦੀਲੀ, ਆਰਥਿਕ ਸਸ਼ਕਤੀਕਰਨ ਅਤੇ ਕੌਮੀ ਖੁਸ਼ਹਾਲੀ ਦਾ ਮੁੱਢ ਬੱਝ ਰਹੀ ਹੈ।

ਇਹ ਵੀ ਪੜ੍ਹੋ: Expressway News: ਯਾਤਰੀਆਂ ਲਈ ਖੁਸ਼ਖਬਰੀ, ਹੁਣ ਸਫਰ ਹੋਵੇਗਾ ਪਹਿਲਾਂ ਨਾਲੋਂ ਤੇਜ਼, ਬਣੇਗਾ ਨਵਾਂ ਹਾਈਵੇਅ

ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਸਰਕਾਰੀ ਬੈਂਕਾਂ ਵਿਚ ਸੇਵਾਵਾਂ ਦਿੰਦਿਆਂ ਦੇਸ਼ ਵਿਚ ਵਪਾਰਕ ਪ੍ਰਫੁੱਲਤਾ ਵਾਸਤੇ ਕੰਮ ਕਰਦਿਆਂ ਸਮਾਜ ਦੇ ਸਾਰੇ ਵਰਗਾਂ ਦੀ ਸੇਵਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਮੈਂਬਰ ਇਸ ਸਫਲਤਾ ਦੀ ਅਗਵਾਈ ਕਰ ਰਹੇ ਹਨ ਅਤੇ ਪੂਰੀ ਤਰ੍ਹਾਂ ਪ੍ਰੋਫੈਸਨਲ ਤਰੀਕੇ ਨਾਲ ਸਮਰਪਣ ਤੇ ਟੀਮ ਭਾਵਨਾ ਨਾਲ ਕੰਮ ਕਰ ਰਹੇ ਹਨ।

ਇਸ ਮੌਕੇ ਪੰਜਾਬ ਦੇ ਸਕੱਤਰ ਰਾਜੀਵ ਸਰਹਿੰਦੀ ਨੇ ਦੱਸਿਆ ਕਿ ਬੈਂਕਾਂ ਵਿਚ ਆਰਟੀਫੀਸੀਅਲ ਇੰਟੈਲੀਜੈਂਸ (ਏ ਆਈ) ਦੀ ਵਰਤੋਂ ਜੰਗੀ ਪੱਧਰ ’ਤੇ ਹੋ ਰਹੀ ਹੈ। ਇਸਦੇ ਨਾਲ ਹੀ ਏਆਈਬੀਓਸੀ ਵੱਲੋਂ ਭਵਿੱਖ ਲਈ ਅਫਸਰ ਕੇਡਰ ਤਿਆਰ ਕੀਤਾ ਜਾ ਰਿਹਾ ਹੈ ਜੋ ਤਕਨੀਕੀ ਤੌਰ ’ਤੇ ਬਹੁਤ ਵਧੀਆ ਜਾਣਕਾਰੀ ਰੱਖਦਾ ਹੈ ਪਰ ਨਾਲ ਹੀ ਅਸੀਂ ਨੈਤਿਕ ਕਦਰਾਂ ਕੀਮਤਾਂ ਅਤੇ ਲੋਕਾਂ ਦੀਆਂ ਭਾਵਨਾਵਾਂ ਤੇ ਵਿਸਵਾਸ ਦਾ ਕਦਰ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਤਕਨੀਕੀ ਮੁਹਾਰਤ ਦੇ ਨਾਲ-ਨਾਲ ਮਨੁੱਖਤਾ ਭਰੀ ਪਹੁੰਚ ਤੇ ਵਿਸਵਾਸ ਵੀ ਜਨਤਕ ਖੇਤਰ ਦੀ ਬੈਂਕਿੰਗ ਪ੍ਰਣਾਲੀ ਦਾ ਆਧਾਰ ਹੋਣਾ ਚਾਹੀਦਾ ਹੈ ਕਿਉਂਕਿ ਇਹ ਵਿੱਤੀ ਸੇਵਾਵਾਂ ਦਾ ਮੁੱਢਲਾ ਆਧਾਰ ਹਨ। Foundation Day

ਇਸ ਮੌਕੇ ਏਆਈਬੀਓ ਪੰਜਾਬ ਦੇ ਪ੍ਰਧਾਨ ਪੁਨੀਤ ਵਰਮਾ ਨੇ ਕਿਹਾ ਕਿ ਅਸੀਂ ਅਜਿਹੀਆਂ ਜਨਤਕ ਸੰਸਥਾਵਾਂ ਉਸਾਰਨ ਵਾਸਤੇ ਦਿ੍ਰੜ੍ਹ ਸੰਕਲਪ ਹਾਂ ਜਿਥੇ ਮਨੁੱਖ ਦਾ ਮਾਣ ਸਨਮਾਨ ਹੁੰਦਾ ਹੋਵੇ ਤੇ ਪ੍ਰੋਫੈਸਨਲ ਤਰੀਕੇ ਨਾਲ ਕੰਮ ਵੀ ਨਾਲੋ-ਨਾਲ ਹੁੰਦਾ ਹੋਵੇ ਤੇ ਇਥੇ ਵਰਕ ਲਾਈਫ ਬੈਲੰਸ, ਚੰਗੀਆਂ ਐਚ ਆਰ ਨੀਤੀਆਂ ਤੇ ਭਲਾਈ ਨੀਤੀਆਂ ਅਪਣਾਈਆਂ ਜਾਣ ਤਾਂ ਜੋ ਅਫਸਰ ਮਜਬੂਤ ਹੋਣ ’ਤੇ ਉਤਪਾਦਕਤਾ ਵੱਧ ਸਕੇ। ਇਸ ਮੌਕੇ ਬਿਨੈ ਸਿਨਹਾ, ਦਿਨੇਸ ਗੁਪਤਾ, ਜਸਬੀਰ ਸਿੰਘ, ਓਮ ਪ੍ਰਕਾਸ, ਮਨੀਸ ਕੁਮਾਰ, ਚੇਤਨ ਸਰਮਾ, ਅਮਨਜੋਤ ਸਿੰਘ, ਵਿਨੀਤ ਸਰਮਾ, ਪੁਨੀਤ ਕੱਦ, ਹਰਮੀਤ ਕੌਰ, ਰਵਿੰਦਰ ਸਿੰਘ, ਰਾਕੇਸ ਮਾਥੁਰ, ਰਾਹੁਲ ਕੁਮਾਰ, ਨਵਸੁੱਖ ਸੇਠੀ ਅਤੇ ਕਪਿਲ ਸ਼ਰਮਾ ਵੀ ਹਾਜ਼ਰ ਸਨ।