Free Coaching: ਵਿਦਿਆਰਥੀਆਂ ਲਈ ਖੁਸ਼ਖਬਰੀ, ਸਰਕਾਰੀ ਸਕੂਲ ’ਚ ਮੁਫ਼ਤ ਕੋਚਿੰਗ ਦੀ ਸ਼ੁਰੂਆਤ

Free-Coaching
ਭਾਦਸੋਂ : ਗਰੁੱਪ ਮੈਂਬਰਾਂ ਵਲੋਂ ਨਿੰਮ ਦਾ ਪੌਦਾ ਲਗਾ ਕੇ ਕਾਰਜ ਦੀ ਸ਼ੁਰੂਆਤ ਕਰਦੇ ਹੋਏ। ਤਸਵੀਰ:  ਸੁਸ਼ੀਲ ਕੁਮਾਰ

ਫ਼ੈਲੇ ਵਿੱਦਿਆ ਚਾਨਣ ਹੋਇ” ਗਰੁੱਪ ਵੱਲੋਂ ਮੁਫਤ ਕੋਚਿੰਗ ਦੀ ਸ਼ੁਰੂਆਤ

Free Coaching: (ਸੁਸ਼ੀਲ ਕੁਮਾਰ) ਭਾਦਸੋਂ। ਸਰਕਾਰੀ ਐਲੀਮੈਂਟਰੀ ਸਕੂਲ ਮਟੋਰੜਾ ਵਿਖੇ “ਫ਼ੈਲੇ ਵਿੱਦਿਆ ਚਾਨਣ ਹੋਇ” ਗਰੁੱਪ ਵੱਲੋਂ ਰਿਟਾਇਰਡ ਮਹਿੰਦਰ ਸਿੰਘ ਐਸਡੀਓ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਯਤਨਾਂ ਸਦਕਾ ਪੰਜਵੀਂ ਜਮਾਤ ’ਚ ਪੜ੍ਹਦੇ ਬੱਚਿਆਂ ਲਈ ਨਵੋਦਿਆ ਵਿਦਿਆਲਿਆ ਦੇ ਪੇਪਰ ਦੀ ਤਿਆਰੀ ਕਰਵਾਉਣ ਲਈ ਮੁਫ਼ਤ ਕੋਚਿੰਗ ਕਲਾਸਾਂ ਸ਼ੁਰੂ ਕਰਵਾਈਆਂ ਗਈਆਂ।

ਇਹ ਵੀ ਪੜ੍ਹੋ: Nilgiri Benefits: ਨੀਲਗਿਰੀ: ਜ਼ੁਕਾਮ, ਦਰਦ ਤੇ ਤਣਾਅ ਲਈ ਇੱਕ ਉਪਾਅ

ਇਹ ਕਲਾਸਾਂ ਰਾਜਪੁਰਾ ਸਕੂਲ ਅਤੇ ਮਟੋਰੜਾ ਸਕੂਲ ਦੇ ਬੱਚਿਆਂ ਲਈ ਕੋਚਿੰਗ ਹਰਪ੍ਰੀਤ ਕੌਰ ਪਤਨੀ ਰਣਵੀਰ ਸਿੰਘ ਭੰਗੂ ਦੇਣਗੇ। ਇਸ ਉਪਰਾਲੇ ਦੀ ਸਕੂਲ ਸਟਾਫ਼ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਗਰੁੱਪ ਮੈਂਬਰਾਂ ਨੇ ਨਿੰਮ ਦਾ ਪੌਦਾ ਲਗਾ ਕੇ ਕਾਰਜ ਦੀ ਸ਼ੁਰੂਆਤ ਕੀਤੀ। ਇਸ ਮੌਕੇ ਕੁਲਦੀਪ ਸਿੰਘ ਮੋਹਾਲੀ, ਰਣਵੀਰ ਸਿੰਘ ਭੰਗੂ ਮਟੋਰੜਾ, ਬਲਵੀਰ ਸਿੰਘ ਮਟੋਰੜਾ, ਅਮਨਦੀਪ ਕੌਰ ,ਸਕੂਲ ਮੁੱਖੀ ਸੁਰਿੰਦਰ ਕੌਰ, ਮੈਡਮ ਨਵਨੀਤ ਕੌਰ ਤੇ ਮੈਡਮ ਰਾਜਵੀਰ ਕੌਰ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।