ਟ੍ਰਾਮਾ ਸੈਂਟਰ ਦੇ ਆਈਸੀਯੂ ’ਚ ਦੇਰ ਰਾਤ ਹੋਇਆ ਹਾਦਸਾ
ਜੈਪੁਰ (ਸੱਚ ਕਹੂੰ ਨਿਊਜ਼)। ਜੈਪੁਰ ਦੇ ਸਵਾਈ ਮਾਨਸਿੰਘ (ਐਸਐਮਐਸ) ਹਸਪਤਾਲ ਦੇ ਟਰਾਮਾ ਸੈਂਟਰ ਦੇ ਆਈਸੀਯੂ ’ਚ ਐਤਵਾਰ ਦੇਰ ਰਾਤ ਅੱਗ ਲੱਗ ਗਈ। ਇਸ ਹਾਦਸੇ ’ਚ 8 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ’ਚ ਤਿੰਨ ਔਰਤਾਂ ਵੀ ਸ਼ਾਮਲ ਹਨ। ਟਰਾਮਾ ਸੈਂਟਰ ਦੇ ਨਿਊਰੋ ਆਈਸੀਯੂ ਵਾਰਡ ਦੇ ਸਟੋਰ ’ਚ ਰਾਤ 11:20 ਵਜੇ ਅੱਗ ਲੱਗੀ। ਇੱਥੇ ਕਾਗਜ਼, ਆਈਸੀਯੂ ਉਪਕਰਣ ਤੇ ਖੂਨ ਦੇ ਸੈਂਪਲਰ ਟਿਊਬ ਰੱਖੇ ਗਏ ਸਨ। ਟਰਾਮਾ ਸੈਂਟਰ ਦੇ ਨੋਡਲ ਅਫਸਰ ਤੇ ਸੀਨੀਅਰ ਡਾਕਟਰ ਨੇ ਕਿਹਾ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗਣ ਦਾ ਸ਼ੱਕ ਹੈ। ਹਾਦਸੇ ਸਮੇਂ ਆਈਸੀਯੂ ’ਚ 11 ਮਰੀਜ਼ ਸਨ। ਨਾਲ ਲੱਗਦੇ ਆਈਸੀਯੂ ’ਚ 13 ਮਰੀਜ਼ ਸਨ। ਇਸ ਦੌਰਾਨ, ਇਸ ਅੱਗ ਦੀ ਘਟਨਾ ਦੀ ਜਾਂਚ ਲਈ ਸਰਕਾਰੀ ਪੱਧਰ ’ਤੇ ਛੇ ਮੈਂਬਰੀ ਕਮੇਟੀ ਬਣਾਈ ਗਈ ਹੈ।