Sunam Fire News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਦੇ ਨਵਾਂ ਬਾਜ਼ਾਰ ‘ਚ ਅੱਜ ਸ਼ਾਮ ਨੂੰ ਫਰਨੀਚਰ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਵੇਖਦੇ ਹੀ ਵੇਖਦੇ ਪੂਰੀ ਦੁਕਾਨ ਸੜ ਕੇ ਸੁਆਹ ਹੋ ਗਈ। ਮੌਕੇ ’ਤੇ ਪੁੱਜੀ ਫਾਇਰ ਬਿਗਰੇਡ ਦੀ ਗੱਡੀ ਨਾਲ ਕਰਮਚਾਰੀਆਂ ਵੱਲੋਂ ਬੜੀ ਮੁਸੱਕਤ ਦੇ ਨਾਲ ਅੱਗ ’ਤੇ ਕਾਬੂ ਪਾਇਆ ਗਿਆ ਪਰੰਤੂ ਉਦੋਂ ਤੱਕ ਫਰਨੀਚਰ ਦਾ ਕਾਫੀ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ।
ਇਹ ਵੀ ਪੜ੍ਹੋ: Sunam News: ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਦਾਰ ਸਿਰਫ਼ ਤਾਜ਼ੀਆਂ ਅਤੇ ਗੁਣਵੱਤਾਪੂਰਨ ਚੀਜ਼ਾਂ ਹੀ ਵੇਚਣ : ਐਸਡੀਐਮ