ਮੋਗਾ (ਸੱਚ ਕਹੂੰ ਨਿਊਜ਼)। ਸਥਾਨਕ ਸ਼ਹਿਰ ਨੇੜੇ ਇੱਕ ਟਰੱਕ ਅਤੇ ਨਿੱਜੀ ਕੰਪਨੀ ਦੀ ਬੱਸ ਦਰਮਿਆਨ ਹੋਏ ਦਰਦਨਾਕ ਹਾਦਸੇ ਵਿੱਚ ਚਾਰ ਜਣਿਆਂ ਦੀ ਮੌਤ ਦਾ ਸਮਾਚਾਰ ਹੈ। ਇਹ ਬੱਸ ਜੈਪੁਰ (ਰਾਜਸਥਾਨ) ਤੋਂ ਚੱਲ ਕੇ ਜਲੰਧਰ ਜਾ ਰਹੀ ਸੀ। ਮ੍ਰਿਤਕਾਂ ‘ਚ ਬੱਸ ਦਾ ਡਰਾਈਵਰ ਤੇ ਕੰਡਕਟਰ ਸ਼ਾਮਲ ਹਨ, ਜਦੋਂਕਿ 17 ਜਣੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ।। ਜ਼ਖਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਸਿੰਘਾਵਾਲਾ ਨੇੜੇ ਤੇਜ਼ ਰਫਤਾਰ ਆ ਰਹੀ ਬੱਸ ਅਤੇ ਅੱਗੇ ਜਾ ਰਹੇ ਟਰੱਕ ਦਰਮਿਆਨ ਟੱਕਰ ਹੋ ਗਈ। ਚਸ਼ਮਦੀਦਾਂ ਅਨੁਸਾਰ ਬੱਸ ਦੀ ਸਪੀਡ 100 ਤੋਂ ਵੀ ਵੱਧ ਹੋਵੇਗੀ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ। ਕਈ ਸਵਾਰੀਆਂ ਦੇ ਅੰਗ ਖਿੱਲਰੇ ਹੋਏ ਨਜ਼ਰ ਆਏ। ਸੂਤਰਾਂ ਅਨੁਸਾਰ ਇਸ ਬੱਸ ‘ਚ ਫੌਜ ਦੇ ਜ਼ਿਆਦਾਤਰ ਜਵਾਨ ਵੀ ਸਵਾਰ ਸਨ, ਜੋ ਜੈਪੁਰ ਤੋਂ ਜੰਮੂ ਆਪਣੀ ਡਿਊਟੀ ਲਈ ਜਾ ਰਹੇ ਸਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Road Accident)
ਤਾਜ਼ਾ ਖ਼ਬਰਾਂ
School Games: 69ਵੀਂਆਂ ਬਲਾਕ ਪ੍ਰਾਇਮਰੀ ਸਕੂਲ ਖੇਡਾਂ ਦਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕੀਤਾ ਉਦਘਾਟਨ
School Games: (ਗੁਰਪ੍ਰੀਤ ਪ...
ਪੰਜਾਬ ਨੇ ਸਿਰਜਿਆ ਇਤਿਹਾਸ : ਸਰਕਾਰੀ ਦਫ਼ਤਰਾਂ ਵਿੱਚ ਸਾਰੇ ਪੁਰਾਣੇ ਕੇਸ ਹੋਏ ਕਲੀਅਰ, ਨਿਵੇਸ਼ ਵਿੱਚ ਆਈ ਤੇਜ਼ੀ
Punjab News: ਪੰਜਾਬ ਸਰਕਾਰ ...
Chandigarh News: ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 50 ਮੋਟਰਸਾਈਕਲਾਂ ਦੇ ਬੇੜੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
Chandigarh News: ਚੰਡੀਗੜ੍ਹ...
Free Coaching: ਕਨਸੂਹਾ ਕਲਾਂ ਵਿਖੇ ਨਵੋਦਿਆ ਪੇਪਰ ਲਈ ਮੁਫ਼ਤ ਕੋਚਿੰਗ ਦਾ ਪ੍ਰਬੰਧ
ਉੱਦਮੀ ਮੈਂਬਰਾਂ ਦੇ ਉਪਰਾਲੇ ਬ...
Malout News: ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ ਚਰਚਾ ਧੂਮਧਾਮ ਨਾਲ ਹੋਈ
Malout News: ਮਲੋਟ (ਮਨੋਜ)।...
Rajvir Jawandha: ਰਾਜਵੀਰ ਜਵੰਧਾ ਦੀ ਮੌਤ ਬਾਰੇ ਫ਼ੋਰਟਿਸ ਹਸਪਤਾਲ ਨੇ ਜਾਰੀ ਕੀਤੀ ਸਟੇਟਮੈਂਟ, ਮਲਟੀਪਲ ਆਰਗਨ ਫੇਲ੍ਹ ਹੋਣ ਕਾਰਨ ਹੋਈ ਮੌਤ
Rajvir Jawandha: ਸੀਐਮ ਮਾਨ...
ਪੰਜਾਬ ਦੇ ਜ਼ਿਲ੍ਹਿਆਂ ’ਚ ਦਿਨ ਚੜ੍ਹਦਿਆਂ ਹੀ ਆਈ ਮੁਸੀਬਤ, ਤਿੰਨ ਫੁੱਟ ਵਧਿਆ ਪਾਣੀ, ਲੋਕਾਂ ’ਚ ਸਹਿਮ ਦਾ ਮਾਹੌਲ
Fazilka News: ਫਾਜ਼ਿਲਕਾ। ਫਾ...
ਜ਼ਿੰਦਗੀ ਦੀ ਜੰਗ ਹਾਰੇ Rajveer Jawandha, ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਤੋੜਿਆ ਦਮ
Rajveer Jawandha: ਮੋਹਾਲੀ ...