Punjab Holiday: ਸੋਮਵਾਰ ਨੂੰ ਪੰਜਾਬ ’ਚ ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ, ਜਾਣੋ ਕਾਰਨ

Holiday

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਦੇ ਕੈਲੰਡਰ ਅਨੁਸਾਰ ਮਹਾਰਾਜਾ ਅਗਰਸੈਨ ਜੈਯੰਤੀ ਮੌਕੇ ਸੂਬੇ ਭਰ ਵਿੱਚ ਜਨਤਕ ਛੁੱਟੀ ਰਹੇਗੀ। ਕੈਲੰਡਰ ਅਨੁਸਾਰ ਸੂਬਾ ਸਰਕਾਰ ਨੇ 22 ਸਤੰਬਰ (ਸੋਮਵਾਰ) ਨੂੰ ਮਹਾਰਾਜਾ ਅਗਰਸੈਨ ਜੈਯੰਤੀ ਮੌਕੇ ਪੰਜਾਬ ਭਰ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸਾਰੇ ਸਰਕਾਰੀ ਦਫ਼ਤਰਾਂ ਦੇ ਨਾਲ-ਨਾਲ ਸਕੂਲ ਅਤੇ ਕਾਲਜ ਵੀ ਬੰਦ ਰਹਿਣਗੇ। ਮਹਾਰਾਜਾ ਅਗਰਸੈਨ, ਜਿਨ੍ਹਾਂ ਨੂੰ ਅਗਰਵਾਲ ਭਾਈਚਾਰੇ ਦਾ ਮੋਢੀ ਮੰਨਿਆ ਜਾਂਦਾ ਹੈ, ਸਮਾਜਿਕ ਸਦਭਾਵਨਾ, ਵਪਾਰਕ ਨੈਤਿਕਤਾ ਅਤੇ ਲੋਕ ਭਲਾਈ ਦਾ ਪ੍ਰਤੀਕ ਹਨ। ਉਨ੍ਹਾਂ ਦਾ ਜਨਮ ਦਿਹਾੜਾ ਹਰ ਸਾਲ ਅਸ਼ਵਿਨ ਸ਼ੁਕਲ ਪ੍ਰਤੀਪਦਾ ’ਤੇ ਮਨਾਇਆ ਜਾਂਦਾ ਹੈ, ਜੋ ਇਸ ਸਾਲ 22 ਸਤੰਬਰ 2025 ਨੂੰ ਆਉਂਦਾ ਹੈ।

Read Also : ਸਾਵਧਾਨ, ਪੰਜਾਬ ਦੇ ਇਸ ਇਲਾਕੇ ’ਚ ਫੈਲ ਰਹੀ ਇਹ ਬਿਮਾਰੀ, ਲਗਾਤਾਰ ਵੱਧ ਰਹੇ ਮਾਮਲੇ

“ਮਹਾਰਾਜਾ ਅਗਰਸੇਨ ਨਾ ਸਿਰਫ਼ ਅਗਰਵਾਲ ਭਾਈਚਾਰੇ ਲਈ ਸਗੋਂ ਪੂਰੇ ਦੇਸ਼ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਨੇ ਸਮਾਜਿਕ ਸਮਾਨਤਾ ਅਤੇ ਭਾਈਚਾਰੇ ਦੀ ਮਿਸਾਲ ਕਾਇਮ ਕੀਤੀ। ਇਸ ਫੈਸਲੇ ਤਹਿਤ, ਸਾਰੇ ਸਰਕਾਰੀ ਦਫ਼ਤਰ, ਵਿਦਿਅਕ ਅਦਾਰੇ, ਬੈਂਕ ਅਤੇ ਹੋਰ ਸਰਕਾਰੀ ਅਦਾਰੇ 22 ਸਤੰਬਰ ਨੂੰ ਬੰਦ ਰਹਿਣਗੇ। ਨਿੱਜੀ ਅਦਾਰਿਆਂ ਨੂੰ ਵੀ ਇਸ ਛੁੱਟੀ ਨੂੰ ਮਨਾਉਣ ਦੀ ਸਲਾਹ ਦਿੱਤੀ ਗਈ ਹੈ।