Ghaggar River News Update: ਘੱਗਰ ’ਚ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਚੱਲ ਰਿਹੈ ਪਾਣੀ, ਲੋਕਾਂ ਦੇ ਸਾਹ ਸੂਤੇ

Ghaggar River News Update
Ghaggar River News Update

ਲਗਾਤਾਰ ਇੰਚਾਂ ਦੇ ਹਿਸਾਬ ਨਾਲ ਵਧ ਰਿਹੈ ਪਾਣੀ | Ghaggar River News Update

Ghaggar River News Update: (ਮੋਹਨ ਸਿੰਘ) ਮੂਣਕ। ਮਕੋਰੜ ਸਾਹਿਬ ਤੇ ਮੂਣਕ ਵਿਖੇ ਲੰਘਦਾ ਘੱਗਰ ਦਰਿਆ ਅੱਜ ਪੰਜਵੇਂ ਦਿਨ ਵੀ ਲਗਾਤਾਰ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਿਹਾ ਹੈ ਅਤੇ ਪਾਣੀ ਦਾ ਪੱਧਰ ਲਗਾਤਾਰ ਇੰਚਾਂ ਦੇ ਹਿਸਾਬ ਨਾਲ ਵਧ ਰਿਹਾ ਹੈ। ਮੂਣਕ ਇਲਾਕੇ ਦੇ ਲੋਕਾਂ, ਕਿਸਾਨਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ ਜਿਸ ਕਰਕੇ ਖਨੌਰੀ , ਮੂਣਕ ਇਲਾਕੇ ’ਚ ਘੱਗਰ ਦਰਿਆ ਨੇੜਲੇ ਕਰੀਬ ਦੋ ਤਿੰਨ ਦਰਜਨ ਪਿੰਡਾਂ ਦੇ ਲੋਕਾਂ ਦੇ ਸਾਹ ਸੂਤੇ ਪਏ ਹਨ। ਖਨੌਰੀ ਵਿਖੇ ਘੱਗਰ ਦਰਿਆ ਦਾ ਪੱਧਰ ਸ਼ਾਮ 4 ਵਜੇ ਆਰ.ਡੀ. 460 ਪੁੱਲ ’ਤੇ ਲੱਗੇ ਮਾਪਦੰਡ ਅਨੁਸਾਰ 750.5 ਚੱਲ ਰਿਹਾ ਹੈ, ਜੋ ਕਿ ਖਤਰੇ ਦੇ ਨਿਸ਼ਾਨ ਤੋਂ ਕਰੀਬ ਢਾਈ ਫੁੱਟ ਵੱਧ ਹੈ।

ਇਹ ਵੀ ਪੜ੍ਹੋ: ਹੜ੍ਹ ‘ਚ ਜਾਨ ਗਵਾਉਣ ਵਾਲੇ ਹਰ ਪਰਿਵਾਰ ਲਈ ਪੱਕੀ ਨੌਕਰੀ!, AAP MP ਅਸ਼ੋਕ ਮਿੱਤਲ ਦਾ ਵੱਡਾ ਐਲਾਨ

ਇਲਾਕੇ ਦੇ ਲੋਕਾਂ, ਕਿਸਾਨਾਂ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਿੱਟੀ ਦੀਆਂ ਬੋਰੀਆਂ ਤੇ ਤਰਪਾਲਾਂ ਨਾਲ ਕਾਫੀ ਮੁਸ਼ੱਕਤ ਤੋਂ ਬਾਅਦ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਪਰ ਜਦੋਂ ਵੀ ਬਰਸਾਤ ਪੈ ਜਾਂਦੀ ਹੈ ਤਾਂ ਬੰਨ੍ਹ ’ਤੇ ਕੰਮ ਕਰ ਰਹੇ ਕਿਸਾਨਾਂ, ਮਨਰੇਗਾ ਮਜ਼ਦੂਰਾਂ ਆਦਿ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਘੱਗਰ ਦਰਿਆ ਦੇ ਕੰਢੇ ’ਤੇ ਦਿਨ ਰਾਤ ਪਹਿਰਾ ਦੇ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਭਾਵੇਂ ਸਾਰਾ ਪ੍ਰਸ਼ਾਸਨ ਆਪਣੀਆਂ ਆਪਣੀਆਂ ਡਿਊਟੀਆਂ ’ਤੇ ਤਨਦੇਹੀ ਨਾਲ ਕੰਮ ਕਰਵਾ ਰਹੇ ਹਨ ਜੇਕਰ ਪ੍ਰਸ਼ਾਸਨ ਬਰਸਾਤਾਂ ਤੋਂ ਪਹਿਲਾਂ ਘੱਗਰ ਦਰਿਆ ’ਤੇ ਮਸ਼ੀਨਰੀ ਨਾਲ ਕੰਮ ਕਰਵਾ ਦਿੰਦਾ ਤਾਂ ਇੰਨੀਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੀ। ਪ੍ਰਸ਼ਾਸਨ ਵੱਲੋਂ ਸਮਾਂ ਰਹਿੰਦੇ ਕੋਈ ਵੀ ਕੰਮ ਨਹੀਂ ਕਰਵਾਇਆ ਜਾਂਦਾ, ਸਿਰਫ ਕੰਮ ਦੇ ਨਾਂਅ ’ਤੇ ਖ਼ਾਨਾਪੂਰਤੀ ਕੀਤੀ ਜਾਂਦੀ ਰਹੀ ਹੈ ਜਿਸ ਕਾਰਨ ਇਲਾਕੇ ਦੇ ਕਿਸਾਨ ਤੇ ਆਮ ਲੋਕ ਘੱਗਰ ਦਰਿਆ ਦਾ ਸੰਤਾਪ ਹੰਢਾ ਰਹੇ ਹਨ। Ghaggar River News Update