ਕਿਸੇ ਵਾਹਨ ਦੀ ਫੇਟ ਲੱਗਣ ਕਾਰਨ ਜ਼ਖਮੀ ਹਾਲਤ ‘ਚ ਸੜਕ ਕਿਨਾਰੇ ਪਈ ਸੀ ਗਊ
Welfare News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਏ ਦਿਨ ਮਾਨਵਤਾ ਦੀ ਸੇਵਾ ਵਿੱਚ ਵੱਧ-ਚੜ ਕੇ ਹਿੱਸਾ ਲੈ ਰਹੇ ਹਨ, ਇਸ ਦੇ ਨਾਲ ਹੀ ਬੇਜੁਬਾਨ ਪਸ਼ੂ, ਪੰਛੀਆਂ ਦੀ ਸਾਂਭ-ਸੰਭਾਲ ‘ਚ ਵੀ ਇਹ ਸੇਵਾਦਾਰ ਮੋਹਰੀ ਹੋ ਕੇ ਮਾਨਵਤਾ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਦੇਖੇ ਜਾ ਸਕਦੇ ਹਨ।
ਇਨ੍ਹਾਂ ਸੇਵਾਦਾਰਾਂ ਵੱਲੋਂ ਅੱਜ ਇੱਕ ਹੋਰ ਜ਼ਖਮੀ ਗਊ ਦਾ ਇਲਾਜ ਕਰਵਾ ਕੇ ਉਸ ਨੂੰ ਪਿੰਗਲਵਾੜਾ ਗਊਸਾਲਾ ਵਿਖੇ ਛੱਡਿਆ ਗਿਆ ਹੈ, ਸੇਵਾਦਾਰਾਂ ਦੇ ਇਨਾ ਕਾਰਜਾਂ ਨੂੰ ਵੇਖ ਕੇ ਲੋਕ ਆਪ ਮੁਹਾਰੇ ਇਨ੍ਹਾਂ ਸੇਵਾਦਾਰਾਂ ਦੀ ਸ਼ਲਾਘਾ ਕਰਦੇ ਸੁਣਾਈ ਦਿੰਦੇ ਹਨ। ਜਾਣਕਾਰੀ ਦਿੰਦਿਆਂ ਪਿੰਡ ਸ਼ੇਰੋਂ ਦੇ ਪ੍ਰੇਮੀ ਸੇਵਕ ਵੀਰੂ ਸਿੰਘ ਇੰਸਾਂ ਅਤੇ ਪਿਯੂਸ ਇੰਸਾਂ ਨੇ ਦੱਸਿਆ ਕਿ ਸੁਨਾਮ-ਬਠਿੰਡਾ ਮੁੱਖ ਮਾਰਗ ’ਤੇ ਉਨ੍ਹਾਂ ’ਚੋਂ ਹੀ ਕਿਸੇ ਸੇਵਾਦਾਰ ਨੇ ਦੇਖਿਆ ਕਿ ਕਿਸੇ ਵਾਹਨ ਦੇ ਵੱਲੋਂ ਗਊ ਨੂੰ ਫੇਟ ਮਾਰ ਦਿੱਤੀ
ਜਿਸ ਤੋਂ ਬਾਅਦ ਉਹ ਜ਼ਖਮੀ ਹਾਲਤ ਦੇ ਵਿੱਚ ਸੜਕ ਕਿਨਾਰੇ ਪਈ ਸੀ ਜਿਸ ਦੀਆਂ ਲੱਤਾਂ ਉੱਪਰ ਬਹੁਤ ਚੋਟ ਆਈ ਸੀ ਤੇ ਉਸ ਕੋਲੋਂ ਚੱਲਿਆ ਵੀ ਨਹੀਂ ਜਾ ਰਿਹਾ ਸੀ ਅਤੇ ਉਹ ਬਹੁਤ ਹੀ ਗੰਭੀਰ ਹਾਲਤ ਦੇ ਵਿੱਚ ਸੀ, ਤਾਂ ਉਹਨਾਂ ਵੱਲੋਂ ਹੋਰ ਸੇਵਾਦਾਰਾਂ ਨੂੰ ਸੱਦਿਆ ਗਿਆ ਜਿਨਾਂ ਨੇ ਗਊ ਨੂੰ ਆਪਣੇ ਸਾਧਨ ਦੇ ਵਿੱਚ ਲਿਜਾ ਕੇ ਸੁਨਾਮ ਦੇ ਓਵਰਬ੍ਰਿਜ ਦੇ ਥੱਲੇ ਬਣੀ ਪਿੰਗਲਵਾੜਾ ਗਊਸਾਲਾ ਦੇ ਵਿੱਚ ਗਊ ਨੂੰ ਛੱਡਿਆ ਗਿਆ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਗਊ ਦਾ ਇਲਾਜ ਵੀ ਕਰਵਾਇਆ ਗਿਆ ਹੈ ਤਾਂ ਜੋਂ ਉਸ ਦੀ ਜਾਨ ਬਚ ਸਕੇ। Welfare News

ਇਹ ਵੀ ਪੜ੍ਹੋ: Faridkot News: ਸੁਤੰਤਰਤਾ ਦਿਵਸ ਨੂੰ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦੇ ਹੋਏ ਫਰੀਦਕੋਟ ਜ਼ਿਲ੍ਹੇ ’ਚ ਡਰੋ…
ਇਸ ਮੌਕੇ ਇਕੱਤਰ ਸੇਵਾਦਾਰਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਦਰਸਾਏ ਗਏ ਮਾਰਗ ’ਤੇ ਚੱਲਦੇ ਹੋਏ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਆਪਣਾ ਫਰਜ਼ ਸਮਝਦੇ ਹੋਏ ਕਰ ਰਹੇ ਹਨ। ਇਸ ਕਾਰਜ ਨੂੰ ਦੇਖ ਕੇ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਇਨ੍ਹਾਂ ਸੇਵਾਦਾਰਾਂ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਸੀ। ਇਸ ਮੌਕੇ ਪਿੰਡ ਸ਼ੇਰੋਂ ਦੇ ਪ੍ਰਮੀ ਸੇਵਕ ਵੀਰੂ ਸਿੰਘ ਇੰਸਾਂ, 15 ਮੈਂਬਰ ਛਹਿਬਰ ਸਿੰਘ ਇੰਸਾਂ, ਗੁਰਤੇਜ ਸਿੰਘ ਇੰਸਾਂ, ਪੁਨੀਤ ਇੰਸਾਂ 15 ਮੈਂਬਰ, ਗੁਰਤੇਜ ਇੰਸਾਂ 15 ਮੈਂਬਰ, ਮਿੱਠੂ ਸਿੰਘਾ ਇੰਸਾਂ 15 ਮੈਂਬਰ, ਅਜੈਬ ਸਿੰਘ ਇੰਸਾਂ 15 ਮੈਂਬਰ, ਸੰਜੀਵ ਇੰਸਾਂ ਆਈਟੀ ਵਿੰਗ, ਪਿਯੂਸ ਇੰਸਾਂ ਆਈਟੀ ਵਿੰਗ, ਸਤਨਾਮ ਇੰਸਾਂ ਨੀਲੋਵਾਲ ਅਤੇ ਬਸੰਤ ਇੰਸਾਂ ਆਦਿ ਸੇਵਾਦਾਰ ਮੌਜੂਦ ਸਨ।