ਭਾਜਪਾ ਵਰਕਰਾਂ ਵਿੱਚ ਉਤਸਾਹ, ਮੋਤੀ ਮਹਿਲਾ ਦੇ ਨੇੜਲੇ ਨੇ ਵਿਜੇ ਕੂਕਾ
- ਚੋਣ ਵਿੱਚ ਡਾ. ਸੁਭਾਸ਼ ਸ਼ਰਮਾ, ਡਾ. ਹਰਜੋਤ ਕਮਲ ਵਿਸ਼ੇਸ ਤੌਰ ਤੇ ਪੁੱਜੇ
Patiala News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮੁੜ ਵਿਜੇ ਕੁਮਾਰ ਕੂਕਾ ਚੁਣੇ ਗਏ ਹਨ। ਉਹ ਦੂਜੀ ਵਾਰ ਭਾਜਪਾ ਦੇ ਇਸ ਵਕਾਰੀ ਅਹੁਦੇ ’ਤੇ ਬਿਰਾਜਮਾਨ ਹੋਏ ਹਨ। ਇਸ ਚੋਣ ਲਈ ਸੀਨੀਅਰ ਭਾਜਪਾ ਆਗੂ ਡਾ. ਸੁਭਾਸ਼ ਸ਼ਰਮਾ ਅਤੇ ਡਾ. ਹਰਜੋਤ ਸਿੰਘ ਕਮਲ ਪੁੱਜੇ ਹੋਏ ਸਨ। ਵਿਜੇ ਕੁਮਾਰ ਕੂਕਾ ਦੇ ਨਾਮ ਦੀ ਘੋਸਣਾ ਡਾ. ਹਰਜੋਤ ਸਿੰਘ ਕਮਲ ਵੱਲੋਂ ਕੀਤੀ ਗਈ, ਜਿਸ ਤੋਂ ਬਾਅਦ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਖੁਸ਼ੀ ਮਨਾਈ ਗਈ।
ਇਸ ਮੌਕੇ ਭਾਜਪਾ ਅਗੂਆਂ ਡਾ. ਸੁਭਾਸ਼ ਸ਼ਰਮਾ ਅਤੇ ਡਾ. ਹਰਜੋਤ ਕਮਲ ਨੇ ਆਖਿਆ ਕਿ ਵਿਜੇ ਕੁਮਾਰ ਕੂਕਾ ਭਾਰਤੀ ਜਨਤਾ ਪਾਰਟੀ ਲਈ ਲਗਾਤਾਰ ਮਿਹਨਤ ਕਰ ਰਹੇ ਹਨ, ਜਿਸ ਕਾਰਨ ਹੀ ਉਨ੍ਹਾਂ ਮੁੜ ਬੀਜੇਪੀ ਦੇ ਮੰਡਲ ਪ੍ਰਧਾਨਾਂ ਸਮੇਤ ਪਟਿਆਲਾ ਦੇ ਸੀਨੀਅਰ ਆਗੂਆਂ ਵੱਲੋਂ ਪ੍ਰਧਾਨ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਪੂਰੀ ਤਰ੍ਹਾਂ ਮਜ਼ਬੂਤ ਸਥਿਤੀ ’ਚ ਪੁੱਜ ਚੁੱਕੀ ਹੈ ਅਤੇ ਦਿਹਾਤੀ ਖੇਤਰ ਅੰਦਰ ਵੀ ਵੱਡੀ ਗਿਣਤੀ ਲੋਕ ਭਾਜਪਾ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਮੌਜੂਦਾ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਵਿਸਵਾਸ ਨੂੰ ਵੱਡੀ ਸੱਟ ਮਾਰੀ ਹੈ ਅਤੇ ਇਸ ਸਰਕਾਰ ਤੋਂ ਲੋਕ ਅੱਕੇ ਪਏ ਹਨ।
ਇਹ ਵੀ ਪੜ੍ਹੋ: Oval Test Match: ਰੋਮਾਂਚਕ ਟੈਸਟ ਮੈਚ ’ਚ ਭਾਰਤੀ ਖਿਡਾਰੀਆਂ ਨੇ ਇੰਗਲੈਂਡ ਕੋਲੋਂ ਖੋਹੀ ਜਿੱਤ, ਸੀਰੀਜ਼ 2-2 ਨਾਲ ਬਰਾਬਰ…
ਉਨ੍ਹਾਂ ਕਿਹਾ ਕਿ ਪਟਿਆਲਾ ਦਾ ਸਰਕਾਰ ਨੇ ਵਿਨਾਸ ਕਰਕੇ ਰੱਖ ਦਿੱਤਾ ਹੈ ਅਤੇ ਚਾਰੇ ਪਾਸੇ ਸੜਕਾਂ ਟੁੱਟੀਆਂ ਪਈਆਂ ਹਨ, ਸਫ਼ਾਈ ਦਾ ਬੁਰਾ ਹਾਲ ਹੈ। ਇਸ ਮੌਕੇ ਚੁਣੇ ਗਏ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਵਿਜੇ ਕੁਮਾਰ ਕੂਕਾ ਨੇ ਕਿਹਾ ਕਿ ਇਹ ਮੇਰੇ ਲਈ ਸਿਰਫ ਇੱਕ ਅਹੁਦਾ ਨਹੀਂ, ਅਸਲ ਕਾਰਜ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ। ਉਨ੍ਹਾਂ ਭਾਜਪਾ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਿਆ ਆਖਿਆ ਕਿ ਭਾਜਪਾ ਦਾ ਹਰ ਕਾਰਜਕਰਤਾ ਮੇਰੇ ਲਈ ਪਰਿਵਾਰ ਸਮਾਨ ਹੈ। Patiala News
ਦੱਸਣਯੋਗ ਹੈ ਕਿ ਵਿਜੇ ਕੂਕਾ ਮੋਤੀ ਮਹਿਲਾ ਦੇ ਨੇੜਲੇ ਹਨ ਅਤੇ ਪਿਛਲੇ ਕਾਫ਼ੀ ਸਾਲਾਂ ਤੋਂ ਉਨ੍ਹਾਂ ਨਾਲ ਜੁੜੇ ਹੋਏ ਹਨ। ਇਸ ਮੌਕੇ ਭਾਜਪਾ ਆਗੂਆਂ ਵਿੱਚ ਐਸ.ਕੇ. ਦੇਵ, ਅਨਿਲ ਬਜਾਜ, ਬਲਵੰਤ ਰਾਏ, ਕੇ.ਕੇ. ਸ਼ਰਮਾ, ਸਚਿਨ ਸ਼ਰਮਾ, ਅਨਿਲ ਮੰਗਲਾ, ਗੁਰਜੀਤ ਕੋਹਲੀ, ਸੰਜੀਵ ਪਾਂਡੇ, ਅਨੁਜ ਖੋਸਲਾ, ਅਮਰ ਚੰਦ ਡਾਬੀ, ਮਨਦੀਪ ਸ਼ਰਮਾ, ਸੀਮਾ ਸ਼ਰਮਾ, ਰਾਮਾਪੁਰੀ, ਵਰੁਣ ਜਿੰਦਲ, ਹਰਦਵੇ ਸਿੰਘ ਬੱਲੀ, ਰਾਜੀਵ ਸ਼ਰਮਾ, ਬਿਮਲਾ ਸ਼ਰਮਾ, ਵਨੀਤ ਸਹਿਗਲ, ਸੁਸੀਲ ਨਈਅਰ, ਨਿਖਿਲ ਬਾਤਿਸ਼, ਗੁਰਭਜਨ ਲਚਕਾਨੀ, ਗੁਰਧਿਆਨ ਸਿੰਘ, ਨੀਰਜ਼ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਅਤੇ ਆਗੂ ਹਾਜ਼ਰ ਸਨ।
ਭਾਜਪਾ ਲਈ ਦਿਨ-ਰਾਤ ਇੱਕ ਕਰਾਂਗਾਂ-ਵਿਜੇ ਕੁਮਾਰ ਕੂਕਾ
ਇਸ ਮੌਕੇ ਪ੍ਰਧਾਨ ਵਿਜੇ ਕੁਮਾਰ ਕੂਕਾ ਨੇ ਆਖਿਆ ਕਿ ਉਹ ਜ਼ਿਲ੍ਹੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਹੋਰ ਮਜ਼ਬੂਤੀ ਲਈ ਸਮੂਹ ਆਗੂਆਂ ਤੇ ਵਰਕਰਾਂ ਨਾਲ ਮਿਲਕੇ ਦਿਨ-ਰਾਤ ਇੱਕ ਕਰਨਗੇ। ਉਨ੍ਹਾਂ ਕਿਹਾ ਕਿ ਜਲਦੀ ਹੀ ਬੈਠਕਾਂ ਦਾ ਦੌਰ ਸ਼ੁਰੂ ਕਰਨਗੇ ਅਤੇ ਜ਼ਿਲ੍ਹਾ ਪਟਿਆਲਾ ਸ਼ਹਿਰੀ ਅੰਦਰ ਭਾਜਪਾ ਦੀ ਲਹਿਰ ਨੂੰ ਘਰ-ਘਰ ਤੱਕ ਪਹੁਚਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਗਲਾ ਬਦਲ ਸਿਰਫ਼ ਭਾਜਪਾ ਹੈ, ਕਿਉਂਕਿ ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਦੇਖ ਲਿਆ ਹੈ। ਉਨ੍ਹਾਂ ਕਿਹਾ ਕਿ ਸਾਬਕ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਅਤੇ ਬੀਬਾ ਜੈਇੰਦਰ ਕੌਰ ਦੀ ਅਗਵਾਈ ਹੇਠ ਉਹ ਭਾਜਪਾ ਲਈ ਪੂਰੀ ਤਰ੍ਹਾਂ ਡੱਟਣਗੇ।