Jammu Road Accident: ਜੰਮੂ ’ਚ ਵੱਡਾ ਹਾਦਸਾ, ਖੱਡ ’ਚ ਡਿੱਗਿਆ ਟੈਂਪੋ ਟਰੈਵਲਰ ਵਾਹਨ, 5 ਯਾਤਰੀਆਂ ਦੀ ਮੌਤ

Road Accident
Jammu Road Accident: ਜੰਮੂ ’ਚ ਵੱਡਾ ਹਾਦਸਾ, ਖੱਡ ’ਚ ਡਿੱਗਿਆ ਟੈਂਪੋ ਟਰੈਵਲਰ ਵਾਹਨ, 5 ਯਾਤਰੀਆਂ ਦੀ ਮੌਤ

19 ਲੋਕ ਹੋਏ ਜ਼ਖਮੀ | Jammu Road Accident

ਜੰਮੂ (ਏਜੰਸੀ)। Jammu Road Accident: ਜੰਮੂ-ਕਸ਼ਮੀਰ ’ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਟੈਂਪੂ ਟਰੈਵਲਰ ਡੂੰਘੀ ਖੱਡ ’ਚ ਡਿੱਗ ਗਿਆ। ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 19 ਯਾਤਰੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ, ਮੰਗਲਵਾਰ ਸਵੇਰੇ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਪੋਂਡਾ ਖੇਤਰ ’ਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ।

ਇਹ ਖਬਰ ਵੀ ਪੜ੍ਹੋ : Haryana Punjab Weather Alert: ਪੰਜਾਬ-ਹਰਿਆਣਾ ਦੇ ਲੋਕਾਂ ਲਈ ਅਲਰਟ, ਮੰਡਰਾ ਰਿਹੈ ਹੜ੍ਹ ਦਾ ਖਤਰਾ, ਅਗਲੇ 4 ਦਿਨ ਫਿਰ…

ਯਾਤਰੀਆਂ ਨਾਲ ਭਰਿਆ ਇੱਕ ਟੈਂਪੂ ਟਰੈਵਲਰ ਅਚਾਨਕ ਕਾਬੂ ਤੋਂ ਬਾਹਰ ਹੋ ਗਿਆ ਤੇ ਡੂੰਘੀ ਖੱਡ ’ਚ ਡਿੱਗ ਗਿਆ। ਹਾਦਸੇ ’ਚ ਪੰਜ ਯਾਤਰੀਆਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਗੰਭੀਰ ਜ਼ਖਮੀ ਹੋ ਗਏ। ਹਾਦਸੇ ਬਾਰੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਡੋਡਾ ਸ਼ਹਿਰ ਤੋਂ 20-25 ਕਿਲੋਮੀਟਰ ਦੂਰ ਭਰਤ ਪਿੰਡ ਨੇੜੇ ਇੱਕ ਨਿੱਜੀ ਟੈਂਪੂ ਸੜਕ ਹਾਦਸੇ ’ਚ ਕੁਝ ਲੋਕਾਂ ਦੀ ਮੌਤ ਹੋ ਗਈ ਤੇ ਚਾਰ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ‘ਹਰ ਸੰਭਵ ਮਦਦ ਤੇ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨਿੱਜੀ ਤੌਰ ’ਤੇ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਹਨ ਤੇ ਮੈਨੂੰ ਨਿਯਮਤ ਜਾਣਕਾਰੀ ਦੇ ਰਹੇ ਹਨ।’