ਲਖਨਊ: ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ 2022 ਤੱਕ ਕਸ਼ਮੀਰ, ਅੱਤਵਾਦ, ਨਕਸਲਵਾਦ ਅਤੇ ਨਾਰਥ-ਈਸਟ ਵਿੱਚ ਜਾਰੀ ਵਿਦਰੋਹ ਦਾ ਖਾਤਮਾ ਹੋ ਜਾਵੇਗਾ। ਇਸ ਮੌਕੇ ਰਾਜਨਾਥ ਨੇ ਸਾਰਿਆਂ ਨੂੰ ਭਾਰਤ ਨੂੰ ਸਵੱਛ, ਗਰੀਬੀ, ਭ੍ਰਿਸ਼ਟਾਚਾਰ, ਅੱਤਵਾਦੀ, ਫਿਰਕਾਪ੍ਰਸਤੀ ਅਤੇ ਜਾਤੀਵਾਦ ਤੋਂ ਮੁਕਤ ਭਾਰਤ ਬਣਾਉਣ ਦੀ ਸਹੁੰ ਚੁਕਾਈ।
ਮੋਦੀ ਨੇ ਸਵੱਛਾ ਜਨ ਅੰਦੋਲਨ ਬਣਾਇਆ
ਸ਼ਾਹ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਨੇ 2022 ਵਿੱਚ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਤੋਂ ਪਹਿਲਾਂ ‘ਨਿਊ ਇੰਡੀਆ’ ਨੂੰ ਸਾਕਾਰ ਕਰਨ ਦਾ ਵਾਅਦਾ ਕੀਤਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਸਵੱਛਤਾ ਦੇ ਮਹੱਤਵ ਨੂੰ ਪਛਾਣਿਆ ਅਤੇ ਇਸ ਨੂੰ ਇੱਕ ਮੁਹਿੰਮ ਦਾ ਰੂਪ ਦਿੱਤਾ ਸੀ, ਪਰ ਨਰਿੰਦਰ ਮੋਦੀ ਨੇ ਇਸ ਨੂੰ ਇੱਕ ਜਨ ਅੰਦੋਲਨ ਬਣਾਇਆ ਹੈ।
ਸੰਕਲਪ ਨਾਲ ਸਭ ਮੁਮਕਿਨ
ਰਾਜਨਾਥ ਨੇ ਕਿਹਾ ਕਿ 1857 ਵਿੱਚ ਅਜ਼ਾਦੀ ਦੀ ਪਹਿਲੀ ਲੜਾਈ ਤੋਂ ਹੁਣ ਤੱਕ 85 ਸਾਲ ਵਿੱਚ ਭਾਰਤ ਨੇ ਦੇਸ਼ ਦੀ ਤਾਕਤ ਨੂੰ ਪਛਾÎਣਆ ਅਤੇ ਇਸ ਨੂੰ ਇਕਜੁੱਟ ਰੱਖਿਆ। 1942 ਵਿੱਚ ਜਦੋਂ ਮਹਾਤਮਾ ਗਾਂਧੀ ਨੇ ਕਿਹਾ, ਕਰੋ ਜਾਂ ਮਰੋ, ਪੂਰਾ ਦੇਸ਼ ਉਨ੍ਹਾਂ ਦੇ ਨਾਲ ਇਕੱਠਾ ਹੋ ਕੇ ਖੜ੍ਹਾ ਸੀ। ਇਹ ਸੰਕਲਪ ਦਾ ਹੀ ਨਤੀਜਾ ਸੀ, ਜਿਸ ਕਾਰਨ ਪੰਜ ਸਾਲ ਬਾਅਦ ਇਸ ਦਾ ਨਤੀਜ਼ਾ ਮਿਲਿਆ। ਜੇਕਰ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤੇ ਜਾਣ ਤੋਂ ਪੰਜ ਸਾਲ ਬਾਅਦ ਦੇਸ਼ ਅਜ਼ਾਦ ਹੋ ਸਕਦਾ ਹੈ ਤਾਂ 2017 ਵਿੱਚ ਨਿਊ ਇੰਡੀਆ ਦਾ ਸੰਕਲਪ ਲੈ ਕੇ ਇਸ ਨੂੰ 2022 ਤੱਕ ਪੂਰਾ ਕਿਉਂ ਨਹੀਂ ਕੀਤਾ ਜਾ ਸਕਦਾ ਹੈ, ਰਾਜਨਾਥ ਨੇ ਕਿਹਾ ਕਿ ਪਾਂਡਵਾਂ ਨੇ ਵੀ ਉਨ੍ਹਾਂ ਦੇ ਸੰਕਲਪ ਅਤੇ ਦ੍ਰਿੜ੍ਹਤਾ ਦੀ ਵਜ੍ਹਾ ਨਾਲ ਹੀ ਮਹਾਂਭਾਰਤ ਵਿੱਚ ਜਿੱਤ ਹਾਸਲ ਕੀਤੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।