PoK ‘ਚ ਲੱਗੇ ਫਿਰ ਅਜ਼ਾਦੀ ਦੇ ਨਾਅਰੇ

ਨਵੀਂ ਦਿੱਲੀ: ਮਕਬੂਜਾ ਕਸ਼ਮੀਰ (PoK) ਵਿੱਚ ਅਜ਼ਾਦੀ ਦੇ ਅੰਦੋਲਨ ਦੀ ਰਫ਼ਤਾਰ ਤੇਜ਼ ਹੋ ਰਹੀ ਹੈ। ਪਾਕਿਸਤਾਨ ਤੋਂ ਅਜ਼ਾਦੀ ਲਈ ਜਨਦਾਲੀ ਵਿੱਚ ਜੰਮੂ-ਕਸ਼ਮੀਰ ਰਾਸ਼ਟਰੀ ਵਿਦਿਆਰਥੀ ਸੰਘ ਵੱਲੋਂ ਵਿਸ਼ਾਲ ਰੈਲੀ ਕੱਢੀ ਗਈ। ਰੈਲੀ ਵਿੱਚ ਅਜ਼ਾਦੀ ਦੇ ਨਾਅਰੇ ਲਾਏ ਗਏ। ਸਥਾਨਕ ਨੇਤਾ ਲੀਕਾਂਤ ਖਾਨ ਨੇਕਾ ਕਿ ਪਾਕਿਸਤਾਨ ਇਸ ਸ਼ਾਤੀਪੂਰਨ ਜਗ੍ਹਾ ਨੂੰ ਬਰਬਾਦ ਕਰਨ ਲਈ ਇੱਥੇ ਅੱਤਵਾਦੀਆਂ ਨੂੰ ਭੇਜਦਾ ਹੈ। ਪੀਓਕੇ ਵਿੱਚ ਲਗਾਤਾਰ ਅਜ਼ਾਦੀ ਮੰਗ ਉੱਠ ਰਹੀ ਹੈ।

ਨਜਾਇਜ਼ ਕਬਜ਼ਾ ਹੀ ਅਸਲੀ ਮੁੱਦਾ

ਦੂਜੇ ਪਾਸੇ ਭਾਰਤ ਹਮੇਸ਼ਾ ਤਂ ਕਹਿੰਦਾ ਰਿਹਾ ਹੈ ਕਿ ਪੀਓਕੇ ਅਤੇ ਗਿਲਗਿਤ-ਬਾਲਿਸਟਤਾਨ ‘ਤੇ ਪਾਕਿਸਤਾਨ ਦਾ ਕਬਜ਼ਾ ਨਜਾਇਜ਼ ਹੈ ਅਤੇ ਉਸ ਨੂੰ ਖਾਲੀ ਕਰਨਾ ਪਵੇਗਾ। ਭਾਰਤ ਦਾ ਕਹਿਣਾ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਮੂ ਅਤੇ ਕਸ਼ਮੀਰ ਨੂੰ ਲੈ ਕੇ ਕੋਈ ਵਿਵਾਦ ਹੈ ਤਾਂ ਉਹ ਸਿਰਫ਼ ਪਾਕਿਸਤਾਨ ਵੱਲੋਂ ਪੀਓਕੇ ਅਤੇ ਗਿਲਗਿਤ-ਬਾਲਿਸਤਾਨ ‘ਤੇ ਨਜ਼ਾਇਜ਼ ਕਬਜ਼ਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।