ਬਿਹਾਰ: 9 ਨਦੀਆਂ ਉਫ਼ਾਨ ‘ਤੇ, ਹੁਣ ਤੱਕ 153 ਮੌਤਾਂ

River, Boom, Bihar, Flood, Died, Berndi, Katihar

ਪਟਨਾ: ਨੇਪਾਲ ਵਿੱਚ ਮੀਂਹ ਦੀ ਰਫ਼ਤਾਰ ਦੇ ਫਿਰ ਜ਼ੋਰ ਫੜਨ ਕਾਰਨ ਨਾਰਥ ਬਿਹਾਰ ਦੀਆਂ ਨਦੀਆਂ ਇੱਕ ਵਾਰ ਫਿਰ ਉਫ਼ਾਨ ‘ਤੇ ਹਨ। 9 ਵੱਡੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਹਨ। ਲਲਬਕੀਆ ਸ਼ੁੱਕਰਵਾਰ ਨੂੰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਉੱਤਰੀ ਤਾਂ ਸ਼ਾਮ ਹੁੰਦੇ-ਹੁੰਦੇ ਪੁਨਪੁਨ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈ। ਪੁਨਪੁਨ ਤੋਂ ਇਲਾਵਾ ਬਾਗਮਤੀ, ਕਮਲਾ ਬਲਾਨ, ਅਧਵਾਰਾ, ਖਿਰੋਈ, ਮਹਾਂਨੰਦ, ਘਾਘਰਾ, ਬੁੱਢੀ ਗੰਡਕ ਅਤੇ ਕੋਸੀ ਨਦੀ ਲਗਾਤਾਰ ਲਾਲ ਨਿਸ਼ਾਨ ਤੋਂ ਉੱਪਰ ਵਗ ਰਹੀ ਹੈ। ਆਫ਼ ਪ੍ਰਬੰਧਨ ਵਿਭਾਗ ਮੁਤਾਬਕ ਹੜ੍ਹ ਵਿੱਚ ਹੁਣ ਤੱਕ 153 ਮੌਤਾਂ ਹੋ ਚੁੱਕੀਆਂ ਹਨ।

ਕਟਿਹਾਰ ਵਿੱਚ ਬਰੰਡੀ ਨਦੀ ਦਾ ਬੰਨ੍ਹ ਟੁੱਟਿਆ, ਕਈ ਪਿੰਡਾਂ ਵਿੱਚ ਹੜ੍ਹ ਦਾ ਪਾਣੀ

ਸ਼ੁੱਕਰਵਾਰ ਦੇਰ ਸ਼ਾਮ ਰਹਟਾ ਪੰਚਾਇਤ ਦੇ ਹਸੇਲੀ ਨੇੜੇ ਬਰੰਡੀ ਨਦੀ ਦਾ ਥਾਮਸ ਬੰਨ੍ਹ ਟੁੱਟਣ ਨਾਲ ਕਈ ਪਿੰਡਾਂ ਵਿੱਚ ਅਫ਼ਰਾ-ਤਫ਼ਰੀ ਮੱਚ ਗਈ। ਲੋਕ ਘਰਾਂ ‘ਚੋਂ ਜਾਨ ਬਚਾ ਕੇ ਇੱਧਰ-ਉੱਧਰ ਭੱਜਦੇ ਦਿਸੇ। ਉੱਧਰ, ਸ੍ਰੀਕਾਮਤ ਸਥਿਤ ਨਹਿਰ ਨੂੰ ਵੀ ਅਣਪਛਾਤੇ ਲੋਕਾਂ ਨੇ ਦੁਬਾਰਾ ਤੋੜ ਦਿੱਤਾ। ਬੰਨ੍ਹ ਟੁੱਟਣ ਅਤੇ ਨਹਿਰ ਵੱਢਣ ਨਾਲ ਇੱਕ ਦਰਜਨ ਤੋਂ ਜ਼ਿਆਦਾ ਪਿੰਡਾਂ ਦੇ ਹੜ੍ਹ ਦੀ ਲਪੇਟ ‘ਚ ਆਉਣ ਦਾ ਸ਼ੱਕ ਹੈ। ਇਸ ਨਾਲ ਰਹਠਾ, ਹਸੇਲੀ, ਸ੍ਰੀਕਾਮ, ਪਿਰਮੋਕਾਮ ਸਮੇਤ ਕਈ ਪਿੰਡਾਂ ਵਿੱਚ ਹੜ੍ਹ ਦਾ ਪਾਣੀ ਫੈਲ ਜਾਵੇਗਾ। ਲੋਕ ਭੱਜ ਕੇ ਉੱਚੀਆਂ ਥਾਵਾਂ ‘ਤੇ ਜਾ ਰਹੇ ਹਨ। ਦੋ ਸਾਲ ਪਹਿਲਾਂ ਥਾਮਸ ਬੰਨ੍ਹ ਟੁੱਟਿਆ ਸੀ। ਉਦੋਂ 600 ਘਰਾਂ ਵਿੱਚ ਪਾਣੀ ਵੜ ਗਿਆ ਸੀ।

17 ਜ਼ਿਲ੍ਹਿਆਂ ਦੇ 1.8 ਕਰੋੜ ਲੋਕ ਲਪੇਟ ‘ਚ, 153 ਮੌਤਾਂ

ਅਰਰੀਆ ਵਿੱਚ 30, ਵੈਸਟ ਚੰਪਾਰਨ ਵਿੱਚ 23, ਸੀਤਾਮੜੀ ਵਿੱਚ 12 ਲੋਕਾਂ ਦੀ ਮੌਤ ਹੋਈ ਹੈ। ਕਿਸ਼ਨਗੰਜ, ਈਸਟ ਚੰਪਾਰਨ ਅਤੇ ਸੁਪੌਲ ਵਿੱਚ 11-11 ਲੋਕਾਂ ਦੀ ਜਾਨ ਗਈ ਹੈ। ਮਧੇਪੁਰਾ ਅਤੇ ਪੂਰਨੀਆ ਵਿੱਚ 9-9, ਮਧੁਬਨੀ ਵਿੱਚ 8, ਕਟਿਹਾਰ ਵਿੱਚ 7 ਜਣਿਆਂ ਦੀ ਮੌਤ ਹੋਈ ਹੈ। ਇਸੇ ਤਰ੍ਹਾਂ ਸਹਰਸਾ, ਗੋਪਾਲਗੰਜ ਅਤੇ ਦਰਭੰਗਾ ਵਿੱਚ 4-4, ਖਗੜੀਆ ਅਤੇ ਸ਼ਿਵਹਰ ਵਿੱਚ 3-3,ਸਾਰਨ ਵਿੱਚ 2 ਅਤੇ ਮੁਜ਼ੱਫ਼ਰਪੁਰ ਵਿੱਚ ਇੱਕ ਵਿਅਕਤੀ ਦੀ ਜਾਨ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।