ਪਟਨਾ: ਬਿਹਾਰ ਦੀ ਸਿਆਸਤ ਵਿੱਚ ਇਨ੍ਹਾਂ ਦਿਨਾਂ ‘ਚ ਸਿਰਜਨ ਘਪਲੇ ਲੈਕੇ ਸਰਗਰਮੀਆਂ ਤੇਜ਼ ਹਨ। ਆਰਜੇਡੀ ਮੁਖੀ ਲਾਲੂ ਪ੍ਰਸ਼ਾਦ ਯਾਦਵ ਅਤੇ ਉਨ੍ਹਾਂ ਦੇ ਬੇਟੇ ਤੇਜਸਵੀ ਇਸ ਘਪਲੇ ਨੂੰ ਲੈ ਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ‘ਤੇ ਮਿਲੀਭੁਗਤ ਦਾ ਦੋਸ਼ ਲਾ ਰਹੇ ਹਨ। ਅਜਿਹੇ ਵਿੱਚ ਨਿਤੀਸ਼ ਕੁਮਾਰ ਨੇ ਵੀਰਵਾਰ ਨੂੰ ‘ਸਿਰਜਨ’ ਘਪਲੇ ਦੀ ਜਾਂਚ ਦੀ ਸਮੀਖਿਆ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੂੰ ਤਰੰਤ ਇਸ ਸਬੰਧ ਵਿੱਚ ਕਾਗਜ਼ੀਕਾਰਵਾਈ ਪੂਰੀ ਕਰਕੇਕੇਂਦਰ ਸਰਕਾਰ ਨੂੰ ਸਿਫ਼ਾਰਸ਼ ਭੇਜਣ ਦਾ ਨਿਰਦੇਸ਼ ਦਿੱਤਾ।
ਦਾਵਾ ਹੈ ਕਿ ਇਹ ਘਪਲਾ ਭਾਗਲਪੁਰ ਵਿੱਚ ਗੈਰ ਸਰਕਾਰੀ ਸੰਗਠਨ ਸਿਰਜਨ ਮਹਿਲਾ ਵਿਕਾਸ ਸਹਿਯੋਗ ਸੰਮਤੀ, ਬੈਂਕ ਅਧਿਕਾਰੀ, ਖਜ਼ਾਨਾ ਦਫ਼ਤਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੋਇਆ ਸੀ, ਜੋ ਹੁਣ ਤੱਕ 1000 ਕਰੋੜ ਰੁਪਏ ਤੋਂ ਜ਼ਿਆਦਾ ਦਾ ਹੋ ਚੁੱਕਿਆ ਹੈ।
ਬਿਹਾਰ ਵਿੱਚ ਸਾਲ 2015 ਤੋਂ ਹੀ ਨਿਤੀਸ਼ ਕੁਮਾਰ ਦੀ ਸਰਕਾਰ ਹੈ ਅਤੇ ਜਿਸ ਦੌਰਾਨ ਇਹ ਘਪਲਾ ਕੀਤਾ ਗਿਆ, ਉਦੋਂ ਵਿੱਤ ਮੰਤਰਾਲਾ ਭਾਪਜਾ ਭਾਜਪਾ ਦੇ ਸੀਨੀਅਰ ਨੇਤਾ ਸੁਸ਼ੀਲ ਮੋਦੀ ਦੇ ਜਿੰਮੇ ਸੀ। ਆਰਜੇਡੀ ਮੁਖੀ ਦਾ ਦੋਸ਼ ਹੈ ਕਿ ਸੁਸ਼ੀਲ ਮੋਦੀ ਦੀ ਮੱਦਦ ਨਾਲ ਹੀ ਇਸ ਘਪਲੇ ਨੂੰ ਅੰਜ਼ਾਮ ਦਿੱਤਾ ਗਿਆ। ਲਾਲੂ ਨੇ ਇਸ ਘਪਲੇ ਵਿੱਚ ਨਿਤੀਸ਼ ਕੁਮਾਰ, ਸੁਸ਼ੀਲ ਮੋਦੀ, ਸ਼ਾਹਨਵਾਜ਼ ਹੁਸੈਨ, ਗਿਰੀਰਾਜ ਕਿਸ਼ੋਰ, ਨਿਸ਼ਿਕਾਂਤ ਦੂਬੇ ਅਤੇ ਵਿਪਿਨ ਬਿਹਾਰੀ ‘ਤੇ ਵੀ ਮਿਲੀਭੁਗਤ ਦਾ ਦੋਸ਼ ਲਾਇਆ ਹੈ।
ਇਹ ਹੈ ਮਾਮਲਾ
ਬਿਹਾਰ ਦੇ ਭਾਗਲਪੁਰ ਵਿੱਚ ਸ੍ਰਿਰਜਨ ਮਹਿਲਾ ਸਹਿਯੋਗ ਸੰਮਤੀ ਨਾਂਅ ਦੀ ਸੰਸਥਾ ਵਿੱਚ 1000 ਕਰੋੜ ਦਾ ਘਪਲਾ ਸਾਹਮਣੇ ਆਇਆ ਹੈ। ਔਰਤਾਂ ਨੂੰ ਰੁਜ਼ਗਾਰ ਦੇ ਕੇ ਮਜ਼ਬੂਤ ਬਣਾਉਣ ਦੇ ਨਾਂਅ ‘ਤੇ ਚੱਲ ਰਹੀ ਇਸ ਸੰਸਥਾ ਵਿੱਚ ਪਾਪੜ, ਮਸਾਲੇ, ਸਾੜ੍ਹੀਆਂ ਅਤੇ ਹੈਂਡਲੂਮ ਦੇ ਕੱਪੜੇ ਬਣਵਾਏ ਜਾਂਦੇ ਸਨ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਰਕਾਰ ਦੇ ਖਾਤੇ ‘ਚੋਂ ਟਰਾਂਸਫਰ ਕੀਤੀ ਗਈ ਰਾਸ਼ੀ ਨਾਲ ਜੁੜਿਆ ਇੱਕ ਚੈਂਕ ਬਾਊਂਸ ਕਰ ਗਿਆ, ਜਿਸ ਨਾਲ ਇਹ ਘਪਲਾ ਸਾਹਮਣੇ ਆਇਆ।
ਭਾਗਲਪੁਰ ਵਿੱਚ ਸਰਕਾਰੀ ਖਜਾਨੇ ‘ਚੋਂ ਕਰੋੜਾਂ ਦੀ ਹੇਰਾਫੇਰੀ ਦਾ ਮਾਮਲਾ 8 ਅਗਸਤ ਨੂੰ ਖੁੱਲ੍ਹਿਆ। ਜਾਂਚ ਸ਼ੁਰੂ ਹੋਈ ਤਾਂ ਪਤਾ ਲੱਗਿਆ ਕਿ ਸੈਂਕੜੇ ਕਰੋੜ ਦਾ ਮਾਮਲਾ ਹੈ। ਜ਼ਿਲ੍ਹੇ ਦੇ ਤਿੰਨ ਸਰਕਾਰੀ ਬੈਂਕ ਖਾਤਿਆਂ ਵਿੱਚ ਸਰਕਾਰ ਫੰਡ ਭੇਜਦੀ ਸੀ। ਡੀਐੱਮ ਦਫ਼ਤਰ, ਬੈਂਕ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਿਰਜਨ ਮਹਿਲਾ ਵਿਕਾਸ ਸਹਿਯੋਗ ਸੰਮਤੀ ਲਿਮਟਿਡ, ਸਬੌਰ ਨਾਂਅ ਦੀ ਗੈਰ ਸਰਕਾਰੀ ਸੰਸਥਾ ਦੇ ਛੇ ਬੈਂਕ ਖਾਤਿਆਂ ਵਿੱਚ ਉਸ ਰਾਸ਼ੀ ਨੂੰ ਟਰਾਂਸਫਰ ਕਰ ਦਿੱਤਾ ਜਾਂਦਾ ਸੀ।
ਹੁਣ ਤੱਕ ਲਗਭਗ 1000 ਕਰੋੜ ਤੋਂ ਜ਼ਿਆਦਾ ਦੀ ਹੇਰਾਫੇਰੀ ਦੇ ਕਾਗਜ਼ਾਤ ਮਿਲੇ ਹਨ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਸ ਨੂੰ ਵੱਡਾ ਘਪਲਾ ਮੰਨਦੇ ਹੋਏ ਪੂਰੇ ਬਿਹਾਰ ਵਿੱਚ ਇਸ ਦੇ ਫੈਲੇ ਹੋਣ ਦਾ ਸ਼ੱਕ ਪ੍ਰਗਟਾਇਆ ਅਤੇ ਈਓਯੂ ਨੂੰ ਜਾਂਚ ਦਾ ਆਦੇਸ਼ ਦਿੱਤਾ ਸੀ। ਹੁਣ ਸੀਬੀਆਈ ਜਾਂਚ ਕਰਵਾਈ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।