World Hypertension Day: ਹਾਈਪਰਟੈਨਸ਼ਨ ਦੇ ਯੋਗ ਇਲਾਜ ਲਈ ਤੁਰੰਤ ਕਰੋ ਇਹ ਕੰਮ, ਮਾਹਿਰਾਂ ਨੇ ਦਿੱਤੀ ਸਲਾਹ

World Hypertension Day
World Hypertension Day: ਹਾਈਪਰਟੈਨਸ਼ਨ ਦੇ ਯੋਗ ਇਲਾਜ ਲਈ ਤੁਰੰਤ ਕਰੋ ਇਹ ਕੰਮ, ਮਾਹਿਰਾਂ ਨੇ ਦਿੱਤੀ ਸਲਾਹ

World Hypertension Day: ਹਾਈਪਰਟੈਨਸ਼ਨ ਦੇ ਮਰੀਜ਼ਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ : ਡਾ. ਰੇਖਾ ਭੱਟੀ

World Hypertension Day: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਅਜੋਕੇ ਦੌਰ ਵਿੱਚ ਗੰਧਲੇ ਹੋਏ ਵਾਤਾਵਰਣ ਅਤੇ ਭੱਜ ਦੌੜ ਵਾਲੀ ਜਿੰਦਗੀ ਕਰਕੇ ਜਿਥੇ ਅਨੇਕਾਂ ਬਿਮਾਰੀਆਂ ਪੈਰ ਪਸਾਰ ਰਹੀਆਂ ਹਨ, ਉਥੇ ਮਨੁੱਖ ਹਾਈਪਰਟੈਨਸ਼ਨ ਤੇ ਡਿਪ੍ਰੈਸ਼ਨ ਵਰਗੀਆਂ ਗੰਭੀਰ ਬੀਮਾਰੀਆਂ ਦਾ ਸਿ਼ਕਾਰ ਹੋ ਰਿਹਾ ਹੈ, ਜੋ ਇਕ ਗੰਭੀਰ ਵਿਸ਼ਾ ਹੈ। ਇਸ ਸਬੰਧੀ ਅੱਜ ਕਮਿਊਨਿਟੀ ਹੈਲਥ ਸੈਂਟਰ ਫਿਰੋਜ਼ਸਾਹ ਵਿਖੇ ਆਏ ਲੋਕਾਂ ਨੂੰ ਸਿਹਤ ਪ੍ਰਤੀ ਸੁਹਿਰਦ ਹੋਣ ਦਾ ਹੋਕਾ ਦਿੱਤਾ ਗਿਆ।

ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਰੇਖਾ ਭੱਟੀ ਐਸ ਐਮ ਓ ਦੀ ਅਗਵਾਈ ਹੇਠ ਲਗਾਏ ਗਏ ਇਸ ਸੈਮੀਨਾਰ ਵਿੱਚ ਡਾ: ਭੱਟੀ ਕਿਹਾ ਨੇ ਕਿਹਾ ਕਿ ਅਜੋਕੇ ਦੌਰ ਵਿਚ ਬਹੁਤੇ ਲੋਕ ਹਾਈਪਰਟੈਨਸ਼ਨ ਅਤੇ ਡਿਪ੍ਰੈਸ਼ਨ ਦਾ ਸਿ਼ਕਾਰ ਹੋ ਰਹੇ ਹਨ ਅਤੇ ਕਈ ਵਾਰ ਡਿਪ੍ਰੈਸਨ ਸਦਕਾ ਮਨੁੱਖ ਗੰਭੀਰ ਬਿਮਾਰੀ ਦਾ ਸਿ਼ਕਾਰ ਹੋਣ ਦੇ ਨਾਲ-ਨਾਲ  ਆਤਮ ਹੱਤਿਆ ਜਿਹਾ ਰਸਤਾ ਵੀ ਅਪਣਾ ਲੈਂਦਾ ਹੈ, ਜਿਸ ਨਾਲ ਪਿਛੇ ਰਹਿੰਦੇ ਪਰਿਵਾਰ ਨੂੰ ਕਾਫੀ ਪ੍ਰੇਸ਼ਾਨੀ ਵਿਚ ਪਾ ਜਾਂਦਾ ਹੈ। World Hypertension Day

Read Also : 10th Result: ਹਰਦਮ ਸਿੰਘ ਪਬਲਿਕ ਸਕੂਲ, ਜਿੰਦਲਪੁਰ ਦਾ ਦਸਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ

ਉਨ੍ਹਾਂ ਕਿਹਾ ਕਿ ਬੁਖਾਰ ਆਦਿ ਦੀ ਬਿਮਾਰੀ ਸਮੇਂ ਜਿਵੇਂ ਮਨੁੱਖ ਡਾਕਟਰੀ ਸਹੂਲਤ ਲੈਂਦਾ ਹੈ, ਉਵੇਂ ਹੀ ਹਾਈਪਰਟੈਨਸ਼ਨ,ਡਿਪ੍ਰ੍ਰੈਸਨ ਦੀ ਸਮੱਸਿਆ ਆਉਣ ‘ਤੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਸਾਰਥਿਕ ਢੰਗ ਲੱਭ ਕੇ ਮਨੁੱਖ ਦਾ ਇਲਾਜ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੂਹ ਸਿਹਤ ਕੇਂਦਰਾਂ ਵਿਚ ਮਾਹਿਰ ਡਾਕਟਰਾਂ ਵੱਲੋਂ ਆਧੁਨਿਕ ਕਿਸਮ ਦੀਆਂ ਮਸ਼ੀਨਾਂ ਨਾਲ ਮਰੀਜਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ ਤਾਂ ਜੋ ਸਮੇ ਤੇ ਹੀ ਬੀਮਾਰੀਆਂ ਨੂੰ ਖਤਮ ਕੀਤਾ ਜਾ ਸਕੇ।

World Hypertension Day

ਕਮਿਊਨਿਟੀ ਹੈਲਥ ਸੈਂਟਰ ਫਿਰੋਜ਼ਸਾਹ ਵਿਚ ਆਏ ਲੋਕਾਂ ਨੂੰ ਸਿਹਤ ਪ੍ਰਤੀ ਸੁਹਿਰਦ ਕਰਦਿਆਂ ਡਾ: ਚੇਤਨ ਕੱਕੜ ਮੈਡੀਕਲ ਅਫਸਰ ਨੇ ਕਿਹਾ ਕਿ ਹਾਇਪਰਟੈਂਸ਼ਨ ਤੋ ਬਚਣ ਲਈ ਮਨੁਖ ਨੂੰ ਚੰਗਾਂ ਖਾਣ-ਪਾਣ ਅਤੇ ਸ਼ਰੀਰਕ ਕਸਰਤ ਬਹੁਤ ਜਰੂਰੀ ਹੈ।ਉਨ੍ਹਾਂ ਦੱਸਿਆ ਕਿ ਬੀ ਪੀ ਦੀ ਸਮੱਸਿਆ ਹੋਣ ਨਾਲ ਵਿਅਕਤੀ ਦੇ ਸ਼ਰੀਰ ਦੇ ਹੋਰਨਾਂ ਅੰਗਾਂ ਤੇ ਇਸ ਦਾ ਮਾੜਾ ਅਸਰ ਪੈਦਾ ਹੈ,ਇਸ ਲਈ ਗਿਅਕਤੀ ਨੂੰ ਤੁਰੰਤ ਡਾਕਟਰ ਕੋਲ ਜਾ ਦਵਾਈ ਅਤੇ ਪਰਹੇਜ਼ ਆਦਿ ਕਰਨਾ ਚਾਹੀਦਾ ਹੈ।

ਇਸ ਮੌਕੇ ਹਰਦੀਪ ਸਿੰਘ ਬੀ.ਈ.ਈ. ਨੇ ਕਿਹਾ ਕਿ ਆਪਣੀ ਸਿਹਤ ਦਾ ਉਚੇਚਾ ਧਿਆਨ ਰੱਖਣ ਦੇ ਨਾਲ-ਨਾਲ ਆਪਣੇ ਪਰਿਵਾਰਕ ਮੈਂਬਰਾਂ ਤੇ ਸਕੇ-ਸਨੇਹੀਆਂ ਦੀ ਤੰਦਰੁਸਤ ਸਿਹਤ ਲਈ ਜਾਗਰੂਕ ਹੋਣਾ ਸਮੇਂ ਦੀ ਅਹਿਮ ਲੋੜ ਹੈ, ਜਿਸ ਨਾਲ ਮਨੁੱਖਤਾ ਦੀ ਜਿੰਦਗੀ ਵਿਚ ਪੈਦਾ ਹੋਈਆਂ ਬੇਲੋੜੀਆਂ ਬਿਮਾਰੀਆਂ ਦਾ ਖਾਤਮਾ ਸਹਿਜੇ ਹੀ ਕੀਤਾ ਜਾ ਸਕਦਾ ਹੈ। ਇਸ ਮੌਕੇ ਜੈਨੇਸਿਸ ਕਾਲਜ ਦੇ ਵਿਦਿਆਰਥੀਆਂ ਵੱਲੋੰ ਪੋਸਟਰ ਵੀ ਬਣਾਏ ਗਏ । ਇਸ ਮੌਕੇ ਸੀ.ਐਚ.ਓ., ਹੈਲਥ ਵਰਕਰ ਅਤੇ ਏ.ਐਨ.ਐਮ. ਵੱਲੋਂ ਹੈਲਥ ਵੈੱਲਨੈਸ ਸੈੰਟਰਾਂ ਉੱਤੇ ਹਾਈਪਰਟੇਂਨਸ਼ਨ ਸਬੰਧੀ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ।