ਜੇਲ੍ਹ ਸਰਚ ਦੌਰਾਨ ਬਰਾਮਦ ਹੋਏ ਮੋਬਾਇਲ ਫੋਨਾਂ ਤੋਂ ਹੋਇਆ ਖੁਲਾਸਾ
Drug Smuggling Racket: (ਗੁਰਪ੍ਰੀਤ ਸਿੰਘ) ਸੰਗਰੂਰ। ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਜ਼ਿਲ੍ਹਾ ਜੇਲ੍ਹ ਸੰਗਰੂਰ ਦੀ ਸਰਚ ਦੌਰਾਨ ਬ੍ਰਾਮਦ ਕੀਤੇ ਮੋਬਾਇਲ ਫੋਨਾਂ ਤੋਂ ਜੇਲ੍ਹ ਅੰਦਰੋਂ ਚੱਲ ਰਹੇ ਨਸ਼ੇ ਸਪਲਾਈ ਦੇ ਰੈਕਟ ਦਾ ਪਰਦਾਫਾਸ ਕਰਕੇ 04 ਕਿੱਲੋਗ੍ਰਾਮ ਚਿੱਟਾ/ਹੈਰੋਇਨ, 5,50,000/- ਡਰੱਗ ਮਨੀ, 01 ਪਿਸਟਲ ਗਲੌਕ 9 ਐਮ ਐਮ ਸਮੇਤ 02 ਜਿੰਦਾ ਰੌਂਦ ਬ੍ਰਾਮਦ ਕੀਤੇ ਗਏ ਹਨ।
ਸ੍ਰੀ ਸਰਤਾਜ ਸਿੰਘ ਚਾਹਲ, ਐਸ.ਐਸ.ਪੀ. ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੇ ਦੱਸਿਆ ਕਿ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਦਲਜੀਤ ਸਿੰਘ ਵਿਰਕ, ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ ਦੀ ਅਗਵਾਈ ਹੇਠ ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ.ਆਈ.ਏ ਬਹਾਦਰ ਸਿੰਘ ਵਾਲਾ ਅਤੇ ਸ:ਥ ਰਣਜੀਤ ਸਿੰਘ ਥਾਣਾ ਸਿਟੀ 1 ਸੰੰਗਰੂਰ ਸਮੇਤ ਪੁਲਿਸ ਪਾਰਟੀ ਸੀ ਆਈ ਏ ਸੰਗਰੂਰ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪਿਛਲੇ ਮਹੀਨੇ ਜ਼ਿਲ੍ਹਾ ਜੇਲ੍ਹ ਸੰਗਰੂਰ ਦੀ ਸਰਚ ਦੌਰਾਨ 50 ਗ੍ਰਾਮ ਅਫੀਮ, 06 ਸਮਾਰਟ ਟੱਚ ਫੋਨ,
03 ਕੁਚੱਡਾ ਕੰਪਨੀ ਦੇ ਕੀਪੈਡ ਫੋਨ, 04 ਸਮਾਰਟ ਵਾਚ ਫੋਨ, 04 ਚਾਰਜਰ, 02 ਹੈਡਫੋਨ, 03 ਮੋਬਾਇਲ ਚਾਰਜਰ ਲੀਡ, 02 ਸਮਾਰਟ ਵਾਚ ਚਾਰਜਰ ਲੀਡ ਅਤੇ ਇੱਕ ਬੈਟਰੀ ਕੁਚੱਡਾ ਮੋਬਾਇਲ ਵਗੈਰਾ ਬ੍ਰਾਮਦ ਹੋਣ ਉੱਤੇ ਪਹਿਲਾਂ 8 ਕਥਿਤ ਦੋਸ਼ੀਆਂ ਗੁਰਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪੀਰਾ ਕਾ ਬਾਗ ਜ਼ਿਲ੍ਹਾ ਗੁਰਦਾਸਪੁਰ, ਲਵਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਗੰਡੀ ਵਿੰਡ, ਸਿੰਕਦਰ ਸਿੰਘ ਪੁੱਤਰ ਇੰਦਰਪਾਲ ਸਿੰਘ ਵਾਸੀ ਠਰੂ ਜ਼ਿਲ੍ਹਾ ਤਰਨਤਾਰਨ, ਪਰਗਟ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਤਰਮਾਲਾ, ਸੁਲਤਾਨ ਸਿੰਘ ਪੁੱਤਰ ਅਰਜਿੰਦਰ ਸਿੰਘ ਵਾਸੀ ਇਸਾਪੁਰ, ਅਮਨ ਕੁਮਾਰ ਪੁੱਤਰ ਅਮਰਜੀਤ ਸਿੰਘ ਵਾਸੀ ਜੈਤੋ, ਅਜੇ ਪੁੱਤਰ ਸੁਭਾਸ ਵਾਸੀ ਕੁਰਕਸ਼ੇਤਰ (ਹਰਿਆਣਾ) ਅਤੇ ਹਰਪ੍ਰੀਤ ਸਿੰਘ ਪੁੱਤਰ ਲਾਲਾ ਸਿੰਘ ਵਾਸੀ ਲੁਧਿਆਣਾ ਹਾਲ ਜ਼ਿਲ੍ਹਾ ਜੇਲ੍ਹ ਸੰਗਰੂਰ ਦੇ ਖਿਲ਼ਾਫ ਮੁਕੱਦਮਾ ਨੰਬਰ 75 ਮਿਤੀ 27.04.2025 ਅ/ਧ 18 ਐਨ.ਡੀ.ਪੀ.ਐਸ. ਐਕਟ, 52-ਏ ਪਰੀਜਨ ਐਕਟ ਥਾਣਾ ਸਿਟੀ-1 ਸੰਗਰੂਰ ਦਰਜ ਰਜਿਸਟਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Punjab Farmer News: ਨਿੱਕੀ-ਨਿੱਕੀ ਗੱਲ ’ਤੇ ਗ੍ਰਿਫ਼ਤਾਰੀਆਂ ਦਾ ਡਰਾਵਾ ਦੇ ਕੇ ਕਿਸਾਨਾਂ ਨੂੰ ਦਬਾਉਣਾ ਚਾਹੁੰਦੀ ਹੈ ਪੰ…
ਉਹਨਾਂ ਕਿਹਾ ਕਿ ਤਫਤੀਸ਼ ਦੌਰਾਨ ਦੋਸ਼ੀਆਂ ਨੂੰ ਮਿਤੀ 30 ਅਪਰੈਲ ਨੂੰ ਪ੍ਰੋਡਕਸਨ ਵਰੰਟ ਉੱਪਰ ਹਾਸਲ ਕਰਕੇ ਗ੍ਰਿਫਤਾਰ ਕਰਨ ਉਪਰੰਤ ਮਾਨਯੋਗ ਅਦਾਲਤ ਕੋਲੋਂ ਇਹਨਾਂ 8 ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਜਿਹਨਾਂ ਦੀ ਪੁੱਛ ਗਿੱਛ ਦੇ ਅਧਾਰ ’ਤੇ ਮਿਤੀ 30 ਅਪਰੈਲ ਨੂੰ ਹੀ ਰਛਪਾਲ ਸਿੰਘ ਪੁੱਤਰ ਸੋਮਨਾਥ ਵਾਸੀ ਪਾਰਸ ਕਲੋਨੀ ਸੁਨਾਮ, ਹਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਚੀਮਾਂ ਥਾਣਾ ਸਦਰ ਧੂਰੀ, ਮੁੰਨਾ ਪੁੱਤਰ ਉਪਿੰਦਰ ਕੁਮਾਰ ਯਾਦਵ ਵਾਸੀ ਬਾਪਲਾ ਥਾਣਾ ਸੰਦੋੜ, ਪ੍ਰਸ਼ਾਂਤ ਮੌਜੂਮਦਾਰ ਪੁੱਤਰ ਨਿਰਮਲ ਮੌਜੂਮਦਾਰ ਵਾਸੀ ਸਰਕਾਰੀ ਕੁਆਟਰ ਜ਼ਿਲ੍ਹਾ ਜੇਲ੍ਹ ਸੰਗਰੂਰ ਹਾਲ ਨੇੜੇ ਟਾਵਰ ਬੱਗੂਆਣਾ ਕਲੋਨੀ ਸੰਗਰੂਰ ਨੂੰ ਮੁਕੱਦਮਾ ਉਕਤ ਵਿੱਚ ਬਤੋਰ ਦੋਸ਼ੀ ਨਾਮਜ਼ਦ ਕੀਤੇ ਗਏ ਸਨ।
ਉਹਨਾਂ ਅੱਗੇ ਦੱਸਿਆ ਕਿ ਮਿਤੀ 01 ਮਈ ਨੂੰ ਕਥਿਤ ਦੋਸ਼ੀ ਪ੍ਰਸਾਂਤ ਮੌਜੂਮਦਾਰ ਉਕਤ (ਜੋ ਜ਼ਿਲ੍ਹਾ ਜੇਲ੍ਹ ਸੰਗਰੂਰ ਵਿਖੇ ਕਲਾਸ-4 ਦਾ ਕਰਮਚਾਰੀ ਹੈ) ਨੂੰ ਗ੍ਰਿਫਤਾਰ ਕਰਕੇ ਉਸਦੀ ਪੁੱਛਗਿੱਛ ਦੇ ਅਧਾਰ ਉੱਪਰ ਬੰਤੋ ਪਤਨੀ ਸੋਮਨਾਥ ਵਾਸੀ ਗੁਲਾੜ ਥਾਣਾ ਖਨੌਰੀ ਹਾਲ ਨੇੜੇ ਸਾਈ ਮੰਦਿਰ ਪਾਰਸ ਕਲੋਨੀ ਸੁਨਾਮ ਥਾਣਾ ਸਿਟੀ ਸੁਨਾਮ ਨੂੰੰ ਮੁਕੱਦਮਾ ਵਿੱਚ ਬਤੌਰ ਦੋਸ਼ਮ ਨਾਮਜ਼ਦ ਕਰਕੇ ਮਿਤੀ 01 ਮਈ ਨੂੰ ਹੀ ਮੁਕੱਦਮਾ ਹਜਾ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। Drug Smuggling Racket
ਤਫਤੀਸ਼ ਦੌਰਾਨ 4 ਕਿੱਲੋਗ੍ਰਾਮ ਚਿੱਟਾ/ਹੈਰੋਇਨ, 5,50,000/- ਡਰੱਗ ਮਨੀ, 01 ਪਿਸਟਲ ਗਲੌਕ 9 ਐਮ ਐਮ ਸਮੇਤ 02 ਜਿੰਦਾ ਕਾਰਤੂਸ ਬ੍ਰਾਮਦ
ਮਿਤੀ 02 ਮਈ ਨੂੰ ਉਕਤ ਮੁਕੱਦਮੇ ਦੇ ਕਥਿਤ ਦੋਸ਼ੀ ਗੁਰਵਿੰਦਰ ਸਿੰਘ ਉਰਫ ਬਾਬਾ ਉਕਤ ਦੀ ਪੁੱਛ-ਗਿੱਛ ਉਪਰ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਸੈਲੀਬਰੇਸਨ ਐਨਕਲੇਵ ਤਰਨਤਾਰਨ ਰੋਡ ਅਮ੍ਰਿਤਸਰ ਸਾਹਿਬ ਨੂੰ ਨਾਮਜਦ ਕਰਕੇ ਮਿਤੀ 02 ਮਈ ਨੂੰ ਹੀ ਅੰਮ੍ਰਿਤਸਰ ਤੋਂ ਹਸਬ ਜ਼ਾਬਤਾ ਗ੍ਰਿਫਤਾਰ ਕਰਕੇ ਉਸ ਕੋਲੋਂ 04 ਕਿੱਲੋਗ੍ਰਾਮ ਚਿੱਟਾ/ਹੈਰੋਇਨ, 5,50,000/- ਡਰੱਗ ਮਨੀ, 01 ਪਿਸਟਲ ਗਲੌਕ 9mm ਸਮੇਤ 02 ਜਿੰਦਾ ਰੌਂਦ ਦੀ ਬ੍ਰਾਮਦਗੀ ਹੋਈ। ਮੁਲਜ਼ਮਾਂ ਦੇ ਖਿਲਾਫ ਹੋਰ ਵੀ ਅਨੇਕਾਂ ਮੁਕੱਦਮੇ ਦਰਜ ਹਨ।
ਮੁਲਜ਼ਮਾਂ ਵਿੱਚ ਗੁਰਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪੀਰਾ ਕਾ ਬਾਗ ਜ਼ਿਲ੍ਹਾ ਗੁਰਦਾਸਪੁਰ, ਲਵਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਗੰਡੀ ਵਿੰਡ ਜ਼ਿਲ੍ਹਾ ਤਰਨਤਾਰਨ, ਸਿਕੰਦਰ ਸਿੰਘ ਪੁੱਤਰ ਇੰਦਰਪਾਲ ਸਿੰਘ ਵਾਸੀ ਠਰੂ ਜ਼ਿਲ੍ਹਾ ਤਰਨਤਾਰਨ, ਪ੍ਰਗਟ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਤਰਮਾਲਾ, ਸੁਲਤਾਨ ਸਿੰਘ ਪੁੱਤਰ ਅਰਜਿੰਦਰ ਸਿੰਘ ਵਾਸੀ ਇਸਾਪੁਰ, ਅਮਨ ਕੁਮਾਰ ਪੁੱਤਰ ਅਮਰਜੀਤ ਸਿੰਘ ਵਾਸੀ ਜੈਤੋ, ਅਜੇ ਪੁੱਤਰ ਸੁਭਾਸ ਵਾਸੀ ਕੁਰਸ਼ੇਤਰ, ਹਰਿਆਣਾ, ਹਰਪ੍ਰੀਤ ਸਿੰਘ ਪੁੱਤਰ ਲਾਲਾ ਸਿੰਘ ਵਾਸੀ ਲੁਧਿਆਣਾ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਸੈਲੀਬਰੇਸਨ ਐਨਕਲੇਵ ਤਰਨਤਾਰਨ ਰੋਡ ਅਮ੍ਰਿਤਸਰ ਸਾਹਿਬ ਸ਼ਾਮਿਲ ਹਨ। Drug Smuggling Racket
ਇਹਨਾਂ ਕੋਲੋਂ 50 ਗ੍ਰਾਮ ਅਫੀਮ, 06 ਸਮਾਰਟ ਟੱਚ ਫੋਨ, 03 ਕੁਚੱਡਾ ਕੰਪਨੀ ਦੇ ਕੀਪੈਡ ਫੋਨ, 04 ਸਮਾਰਟ ਵਾਚ ਫੋਨ, 04 ਚਾਰਜਰ, 02 ਹੈਡਫੋਨ, 03 ਮੋਬਾਇਲ ਚਾਰਜਰ ਲੀਡ, 02 ਸਮਾਰਟ ਵਾਚ ਚਾਰਜਰ ਲੀਡ, 01 ਬੈਟਰੀ ਕੁਚੱਡਾ ਮੋਬਾਇਲ, 04 ਕਿੱਲੋਗ੍ਰਾਮ ਚਿੱਟਾ/ਹੈਰੋਇਨ, 5,50,000/- ਡਰੱਗ ਮਨੀ, 01 ਪਿਸਟਲ ਗਲੌਕ 9 ਐਮ ਐਮ ਸਮੇਤ 02 ਜਿੰਦਾ ਰੌਂਦ ਬਰਾਮਦ ਹੋਏ ਹਨ।