ਮਾਤਾ ਅਮਰਜੀਤ ਕੌਰ ਇੰਸਾਂ ਬਣੇ ਪਿੰਡ ਦੇ ਦੂਜੇ ਸਰੀਰਦਾਨੀ
Body Donation: ਚੁੱਘੇ ਕਲਾਂ (ਮਨਜੀਤ ਨਰੂਆਣਾ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਬਲਾਕ ਚੁੱਘੇ ਕਲਾਂ ਅਧੀਨ ਪੈਂਦੇ ਪਿੰਡ ਬੁਲਾਡੇ ਵਾਲਾ ਦੇ ਇੱਕ ਡੇਰਾ ਸ਼ਰਧਾਲੂ ਦੇ ਦੇਂਹਾਂਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਕੇ ਇਨਸਾਨੀਅਤ ਦਾ ਫਰਜ਼ ਅਦਾ ਕੀਤਾ ਪਿੰਡ ਬੁਲਾਡੇਵਾਲਾ ਵਿੱਚੋਂ ਇਹ ਦੂਸਰਾ ਸਰੀਰਦਾਨ ਹੋਇਆ ਹੈ। Body Donation
ਇਹ ਖਬਰ ਵੀ ਪੜ੍ਹੋ : Body Donation: ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਪਰਮਜੀਤ ਕੌਰ ਇੰਸਾਂ ਬਣੇ ਸਰੀਰਦਾਨੀ
ਜਾਣਕਾਰੀ ਅਨੁਸਾਰ ਮਾਤਾ ਅਮਰਜੀਤ ਕੌਰ ਪਤਨੀ ਸਵ. ਬਲਜਿੰਦਰ ਸਿੰਘ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ ਸਨ ਉਨ੍ਹਾਂ ਦੇ ਦੇਹਾਂਤ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਪੁੱਤਰ ਨਿਰਮਲ ਸਿੰਘ, ਨੂੰਹ ਸੁਖਦੀਪ ਕੌਰ 15 ਮੈਂਬਰ ਅਤੇ ਲੜਕੀ ਅਮਨਦੀਪ ਕੌਰ ਨੇੇ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਮ੍ਰਿਤਕ ਦੇਹ ਨੂੰ ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ ਸ਼ਾਹਬਾਦ ਕੁਰੂਕਸ਼ੇਤਰ (ਹਰਿਆਣ) ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। Body Donation
‘ਮਾਤਾ ਅਮਰਜੀਤ ਕੌਰ ਇੰਸਾਂ ਅਮਰ ਰਹੇ’ ਦੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ, ਬਲਾਕ ਦੀ ਸਾਧ-ਸੰਗਤ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੇਹ ਨੂੰ ਐਂਬੂਲਂੈਸ ਰਾਹੀਂ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ ਇਸ ਮੌਕੇ 15 ਮੈਂਬਰ ਗੁਰਪ੍ਰੀਤ ਸਿੰਘ , ਕਾਕਾ ਸਿੰਘ ਪ੍ਰੇਮੀ ਸੇਵਕ, ਸੁਖਮੰਦਰ ਸਿੰਘ ਸਰਪੰਚ, ਹਰਦੀਪ ਸਿੰਘ ਨੰਬਰਦਾਰ, 85 ਮੈਂਬਰ ਭੈਣ ਅਮਰਜੀਤ ਕੌਰ ਬਠਿੰਡਾ, 85 ਮੈਂਬਰ ਰਸਪ੍ਰੀਤ ਇੰਸਾਂ ਦਿਉਣ , 85 ਮੈਂਬਰ ਗੁਰਪ੍ਰੀਤ ਝੁੰਬਾ , ਪਿੰਡ ਵਾਸੀ ਅਤੇ ਹੋਰ ਸਾਧ-ਸੰਗਤ ਹਾਜ਼ਰ ਸੀ। Body Donation