Amritsar News: ਕੱਪੜੇ ਅਤੇ ਪੱਖੇ ਲੈ ਕੇ ਦਿੱਤੇ
Amritsar News: ਅੰਮ੍ਰਿਤਸਰ (ਰਾਜਨ ਮਾਨ)। ਬੀਤੇ ਦਿਨ ਚੱਲੀ ਤੇਜ਼ ਹਨ੍ਹੇਰੀ ਕਾਰਨ ਪਿੰਡ ਅਦਲੀਵਾਲ ਵਿਖੇ ਅੱਗ ਲੱਗਣ ਕਾਰਨ ਗੁਜ਼ਰ ਪਰਿਵਾਰ ਦੇ 30 ਦੇ ਕਰੀਬ ਦੁਧਾਰੂ ਪਸ਼ੂਆਂ ਦੀ ਝੁਲਸ ਜਾਣ ਕਾਰਨ ਮੌਤ ਅਤੇ ਘਰਾਂ ਦਾ ਸਾਰਾ ਸਮਾਨ ਸੜਕੇ ਸੁਆਹ ਹੋ ਗਿਆ ਸੀ। ਇਸ ਦੁੱਖ ਦੀ ਘੜੀ ਵਿੱਚ ਅਮਰੀਕਾ ਨਿਵਾਸੀ ਹਰਪ੍ਰੀਤ ਸਿੰਘ ਨੇ ਇਨ੍ਹਾਂ ਦੀ ਬਾਂਹ ਫੜਦਿਆਂ ਪਰਿਵਾਰਾਂ ਦੇ ਮੈਂਬਰਾਂ ਨੂੰ ਦੋ ਦੋ ਸੂਟ ਅਤੇ 10 ਪੱਖੇ ਅਤੇ ਹੋਰ ਸਮਾਨ ਲੈ ਕੇ ਦਿੱਤਾ ਹੈ।
ਇਹ ਸੇਵਾ ਉੱਘੇ ਸਮਾਜ ਸੇਵੀ ਸੁਖਜਿੰਦਰ ਸਿੰਘ ਹੇਰ ਵਲੋਂ ਆਪਣੇ ਅਮਰੀਕਾ ਵੱਸਦੇ ਦੋਸਤ ਹਰਪ੍ਰੀਤ ਸਿੰਘ ਵਲੋਂ ਨਿਭਾਈ ਗਈ ਹੈ। ਸੁਖਜਿੰਦਰ ਸਿੰਘ ਹੇਰ ਨੇ ਦੱਸਿਆ ਕਿ ਬੀਤੇ ਦਿਨ ਵਾਪਰੀ ਇਸ ਦਰਦਨਾਕ ਘਟਨਾ ਨੇ ਉਹਨਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਸਨ। ਉਹਨਾਂ ਕਿਹਾ ਕਿ ਇਸ ਘਟਨਾ ਵਿਚ 32 ਪਸ਼ੂਆਂ ਦੀ ਮੌਤ ਹੋ ਗਈ ਅਤੇ ਇੱਥੇ ਰਹਿੰਦੇ ਗੁਜ਼ਰ ਪਰਿਵਾਰਾਂ ਦੀਆਂ ਝੌਂਪੜੀਆਂ ਸੜ ਕੇ ਸੁਆਹ ਹੋ ਗਈਆਂ।
Amritsar News
ਉਹਨਾਂ ਕਿਹਾ ਕਿ ਇਹਨਾਂ ਪਰਿਵਾਰਾਂ ਦੇ ਸਾਰੇ ਕੱਪੜੇ ਖਾਣ ਦਾ ਰਾਸ਼ਨ, ਬਿਸਤਰੇ ਤੇ ਹੋਰ ਸਾਰਾ ਸਮਾਨ ਵੀ ਰਾਖ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹਰਪ੍ਰੀਤ ਨੇ ਇਹ ਖਬਰ ਸੁਣਦਿਆਂ ਹੀ ਤੁਰੰਤ ਇਹਨਾਂ ਦੀ ਮਦਦ ਕਰਨ ਲਈ ਕਦਮ ਚੁੱਕਿਆ। ਉਨ੍ਹਾਂ ਕਿਹਾ ਕਿ ਉਹ ਅੱਜ ਸਾਰੇ ਪਰਿਵਾਰਾਂ ਦੇ ਮੈਂਬਰਾਂ ਦੇ ਦੋ ਦੋ ਸੂਟ, 10 ਪੱਖੇ ਅਤੇ ਹੋਰ ਸਮਾਨ ਦੇਣ ਲਈ ਆਏ ਹਨ। ਉਹਨਾਂ ਕਿਹਾ ਕਿ ਇਜ ਕੁਦਰਤੀ ਆਫ਼ਤ ਵਿਚ ਇਹਨਾਂ ਲੋਕਾਂ ਨਾਲ ਖੜੇ੍ਹ ਹੋਣਾ ਇੱਕ ਸਾਡਾ ਇਨਸਾਨੀ ਫ਼ਰਜ਼ ਬਣਦਾ ਹੈ।
Read Also : Agriculture News Punjab: ਪੀਏਯੂ ਨੇ ਖੇਤੀਬਾੜੀ ਲਈ ਚੁੱਕੇ ਨਵੇਂ ਕਦਮ, ਕਿਸਾਨ ਦੀ ਤਰੱਕੀ ਲਈ ਹੋਣਗੇ ਲਾਹੇਵੰਦ
ਬੀਤੇ ਦਿਨੀਂ ਕਸਬਾ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਆਪਣਾ ਰੈਣ ਬਸੇਰਾ ਬਣਾ ਕੇ ਵੱਸੇ ਗੁਜਰ ਬਰਾਦਰੀ ਦੇ ਪੰਜ ਪਰਿਵਾਰਾਂ ਦੇ ਘਰਾਂ ਨੂੰ ਲੱਗੀ ਭਿਆਨਕ ਅੱਗ ਦੌਰਾਨ ਲੱਖਾਂ ਰੁਪਏ ਦੇ ਹੋਏ ਨੁਕਸਾਨ ਕਾਰਨ ਸਭ ਕੁਝ ਤਹਿਤ ਨਹਿਸ ਹੋਣ ਕਰਕੇ ਕੱਖੋਂ ਹੌਲੇ ਹੋਏ ਉਕਤ ਪਰਿਵਾਰਾਂ ਦੇ 35 ਦੇ ਕਰੀਬ ਮੈਂਬਰਾਂ ਦੀ ਪੀੜਾ ਨੂੰ ਮਹਿਸੂਸ ਕਰਦੇ ਹੋਏ ਪਿੰਡ ਹੇਰ ਦੇ ਅਮਰੀਕਾ ਵੱਸਦੇ ਪਰਮ ਮਿੱਤਰ ਹਰਪ੍ਰੀਤ ਸਿੰਘ ਹੇਰ ਨੇ ਆਪਣੀ ਨੇਕ ਕਮਾਈ ਚੋਂ ਕੱਢੇ ਜਾਂਦੇ ਦਸਵੰਧ ਵਿਚੋਂ ਏਹਨਾਂ ਪੀੜਤਾਂ ਲਈ 75 ਹਜਾਰ ਰੁਪਏ ਦੀ ਰਾਸ਼ੀ ਨਾਲ ਦੋ-ਦੋ ਸੂਟ ਅਤੇ 10 ਪੱਖਿਆਂ ਦਾ ਪ੍ਰਬੰਧ ਕਰਕੇ ਦਿੱਤੇ ਜਾਣ ਦੀ ਸੇਵਾ ਨਿਭਾਉਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਮੌਕੇ ਉਨ੍ਹਾਂ ਨਾਲ ਮਨਪ੍ਰੀਤ ਸਿੰਘ ਸੰਧੂ ਅਤੇ ਹੋਰ ਸਾਥੀ ਵੀ ਹਾਜ਼ਰ ਸਨ।