ICSE ISC Board Results 2025: ICSE, ISC ਬੋਰਡ ਦੇ ਨਤੀਜੇ ਜਾਰੀ, ਇਸ ਤਰ੍ਹਾਂ ਕਰੋ ਚੈੱਕ

ICSE ISC Board Results 2025
ICSE ISC Board Results 2025: ICSE, ISC ਬੋਰਡ ਦੇ ਨਤੀਜੇ ਜਾਰੀ, ਇਸ ਤਰ੍ਹਾਂ ਕਰੋ ਚੈੱਕ

ICSE ISC Board Results 2025: ਨਵੀਂ ਦਿੱਲੀ (ਏਜੰਸੀ)। ਕੌਂਸਲ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ ਭਾਵ CISCE ਨੇ ਅੱਜ 30 ਅਪਰੈਲ ਨੂੰ ISC ਤੇ ICSE ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਵਿੱਚ 99.64 ਫੀਸਦੀ ਲੜਕੇ ਤੇ 99.45 ਫੀਸਦੀ ਲੜਕੀਆਂ ਪਾਸ ਹੋਈਆਂ ਹਨ। 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਸਵੇਰੇ 11 ਵਜੇ ਬੋਰਡ ਦਫ਼ਤਰ ’ਚ ਇੱਕੋ ਸਮੇਂ ਐਲਾਨੇ ਗਏ। ਬੋਰਡ ਨੇ ਇਹ ਜਾਣਕਾਰੀ ਆਪਣੀ ਅਧਿਕਾਰਤ ਵੈੱਬਸਾਈਟ cisce.org ’ਤੇ ਜਾਰੀ ਕੀਤੀ ਹੈ। ਨਤੀਜੇ ਐਲਾਨੇ ਜਾਣ ਤੋਂ ਬਾਅਦ, ਉਮੀਦਵਾਰ cisce.org ’ਤੇ ਜਾ ਕੇ ਆਪਣੀ ਮਾਰਕ ਸ਼ੀਟ ਡਾਊਨਲੋਡ ਕਰ ਸਕਣਗੇ। ਮਾਰਕਸ਼ੀਟ ਨੂੰ Digilocker ਐਪ ਦੀ ਮਦਦ ਨਾਲ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ਆਪਣੇ ਪ੍ਰੀਖਿਆ ਰੋਲ ਨੰਬਰ ਤੇ ਰੋਲ ਕੋਡ ਦੀ ਮਦਦ ਨਾਲ ਲੌਗਇਨ ਕਰਨਾ ਹੋਵੇਗਾ।

ਇਹ ਖਬਰ ਵੀ ਪੜ੍ਹੋ : Kolkata Rituraj Hotel Fire: ਕੋਲਕਾਤਾ ਦੇ ਹੋਟਲ ’ਚ ਲੱਗੀ ਅੱਗ, 14 ਦੀ ਮੌਤ, SIT ਕਰੇਗੀ ਜਾਂਚ

Digilocker ’ਤੇ ਇਸ ਤਰ੍ਹਾਂ ਕਰੋ ਚੈੱਕ ਆਪਣਾ ਨਤੀਜੇ

  • ਨਤੀਜਾ ਪੋਰਟਲ results.digilocker.gov.in ’ਤੇ ਜਾਓ।
  • CISCE DigiLocker ਨਤੀਜਾ ਪੰਨੇ ’ਤੇ ਜਾਓ।
  • ਕਲਾਸ ਦਰਜ ਕਰੋ ਤੇ ਨਤੀਜਾ ਬਟਨ ’ਤੇ ਕਲਿੱਕ ਕਰੋ।
  • ਅਗਲੇ ਪੰਨੇ ’ਤੇ ਇੰਡੈਕਸ ਨੰਬਰ, ਵਿਲੱਖਣ ਆਈਡੀ ਤੇ ਜਨਮ ਮਿਤੀ ਦਰਜ ਕਰੋ।
  • ਨਤੀਜਾ ਵੇਖਣ ਲਈ ਸਬਮਿਟ ਬਟਨ ’ਤੇ ਕਲਿੱਕ ਕਰੋ।