ਗੁਜ਼ਰਾਤ ‘ਚ ਰਾਹੁਲ ਗਾਂਧੀ ਆਪਣੀ ਪਾਰਟੀ ਵੱਲੋਂ ਹੜ੍ਹ ਪੀੜਤਾਂ ਦਾ ਹਾਲ-ਚਾਲ ਪੁੱਛਣ ਪਹੁੰਚੇ ਉਦੋਂ ਕੁਝ ਲੋਕਾਂ ਨੇ ਉਨ੍ਹਾਂ ‘ਤੇ ਪੱਥਰ ਸੁੱਟੇ ਅਤੇ ਮੋਦੀ-ਮੋਦੀ ਦੇ ਨਾਅਰੇ ਲਾਏ ਸਪੱਸ਼ਟ ਹੈ ਪੱਥਰਬਾਜ਼ ਲੋਕ ਦਰਸ਼ਾ ਰਹੇ ਸਨ ਕਿ ਉਹ ਭਾਜਪਾ ਅਤੇ ਮੋਦੀ ਦੇ ਪ੍ਰਸੰਸਕ ਹਨ ਅਤੇ ਰਾਹੁਲ ਨੂੰ ਨਹੀਂ ਚਾਹੁੰਦੇ ਪਰ ਪੱਥਰਬਾਜ਼ੀ ਕਿਉਂ? ਕੇਰਲਾ ‘ਚ ਮਾਰਕਸਵਾਦੀ ਕਮਿਊਨਿਸ਼ਟ ਪਾਰਟੀ ‘ਤੇ ਭਾਜਪਾ ਦੇ ਦੋਸ਼ ਹਨ ਕਿ ਉੱਥੇ ਕੌਮੀ ਸਵੈ-ਸੇਵਕ ਸੰਘ ਦੇ ਵਰਕਰਾਂ ਨੂੰ ਕਮਿਊਨਿਸ਼ਟ ਕਾਡਰ ਮਾਰ ਰਿਹਾ ਹੈ
ਠੀਕ ਅਜਿਹਾ ਹੀ ਇੱਕ ਸਮੇਂ ਪੱਛਮੀ ਬੰਗਾਲ ‘ਚ ਤ੍ਰਿਣਮੂਲ ਕਾਂਗਰਸ ਵੀ ਕਮਿਊਨਿਸ਼ਟ ਪਾਰਟੀ ‘ਤੇ ਦੋਸ਼ ਲਾਉਂਦੀ ਸੀ ਪੰਜਾਬ ‘ਚ ਵੀ ਇੱਕ ਕੱਟੜਪੰਥੀ ਵਰਗ, ਜੋ ਆਪਣੇ-ਆਪ ਨੂੰ ਖਾਲਿਸਤਾਨ ਦਾ ਸਮੱਰਥਕ ਕਹਿੰਦਾ ਹੈ, ‘ਤੇ ਕੌਮੀ ਸਵੈ-ਸੇਵਕ ਸੰਘ ਦੇ ਲੋਕਾਂ ਦੀ ਹੱਤਿਆ ਦਾ ਸ਼ੱਕ ਹੈ ਇਹ ਸਾਰੀਆਂ ਘਟਨਾਵਾਂ ਇੱਕ ਸਬੂਤ ਹਨ ਕਿ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਆਖੇ ਜਾਣ ਵਾਲੇ ਭਾਰਤ ‘ਚ ਸਿਆਸੀ ਹਿੰਸਾ ਵੀ ਹੈ
ਪਿਛਲੇ ਦਿਨੀਂ ਦੇਸ਼ਾਂ ‘ਚ ਰਾਸ਼ਟਰਪਤੀ ਚੋਣਾਂ ਸਮਾਪਤ ਹੋਈਆਂ ਅਤੇ ਮੀਡੀਆ ਨੇ ਵਿਖਾਇਆ ਕਿ ਕਿਵੇਂ ਭਾਰਤ ‘ਚ ਬੜੀ ਸ਼ਾਂਤੀ ਨਾਲ ਸਭ ਤੋਂ ਉੱਚੇ ਅਹੁਦੇ ‘ਤੇ ਸੱਤਾ ਇੱਕ ਵਿਅਕਤੀ ਦੂਜੇ ਵਿਅਕਤੀ ਨੂੰ ਸੌਂਪ ਦਿੰਦਾ ਹੈ ਪਰ ਦੇਸ਼ ‘ਚ ਵਧ ਰਹੀਆਂ ਸਿਆਸੀ ਹਿੰਸਾ ਦੀਆਂ ਘਟਨਾਵਾਂ ਕੁਝ ਹੋਰ ਹੀ ਬਿਆਨ ਕਰਨ ਲੱਗੀਆਂ ਹਨ ਪਹਿਲਾਂ ਇਹ ਹਿੰਸਾ ਚੋਣਾਂ ਦੇ ਸਮੇਂ ਜ਼ਿਆਦਾ ਹੁੰਦੀ ਸੀ ਉਦੋਂ ਬੂਥਾਂ ‘ਤੇ ਕਬਜ਼ੇ, ਸਿਆਸੀ ਵਰਕਰਾਂ ਵੱਲੋਂ ਇੱਕ-ਦੂਜੇ ‘ਤੇ ਜਾਨਲੇਵਾ ਹਮਲੇ ਕਰਨਾ ਤੇ ਹੱਤਿਆਵਾਂ ਹਰ ਚੋਣ ਦੀ ਕਹਾਣੀ ਸੀ
ਚੋਣਾਂ ਜਿੰਨੀਆਂ ਛੋਟੀਆਂ ਹੁੰਦੀਆਂ ਹਿੰਸਾ ਓਨੀ ਜ਼ਿਆਦਾ ਵੱਡੀ ਹੁੰਦੀ ਪੰਚਾਇਤੀ ਚੋਣਾਂ, ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ‘ਚ ਹਿੰਸਾ ਲਈ ਅਣ-ਐਲਾਨੇ ਤੌਰ ‘ਤੇ ਸੱਤਾ ਪੱਖ ਦੀ ਪਾਰਟੀ ਛੋਟ ਦਿੰਦੀ ਅਤੇ ਪ੍ਰਸ਼ਾਸਨ ਨੂੰ ਅਪਾਹਿਜ਼ ਬਣਾਉਂਦੀ ਤਾਂ ਕਿ ਉਸ ਵੱਲੋਂ ਫੈਲਾਈ ਜਾ ਰਹੀ ਹਿੰਸਾ ‘ਚ ਉਹ ਰੱਖਿਆਤਮਕ ਤੌਰ ‘ਤੇ ਅੜਿੱਕਾ ਨਾ ਬਣੇ ਪਰ ਚੋਣ ਕਮਿਸ਼ਨ ਦੇ ਮਜ਼ਬੂਤ ਹੋਣ, ਸੁਰੱਖਿਆ ਪ੍ਰਬੰਧਾਂ ਨੂੰ ਜ਼ਿਆਦਾ ਚੁਸਤ ਕਰ ਲੈਣ ਨਾਲ, ਵੋਟਰਾਂ ਦੇ ਜਾਗਰੂਕ ਹੋ ਜਾਣ ਨਾਲ ਹੁਣ ਚੁਣਾਵੀ ਹਿੰਸਾ ‘ਚ ਕਮੀ ਆਈ ਹੈ ਪਰ ਹੁਣ ਸੱਤਾ ਪੱਖ ਦੇ ਆਗੂਆਂ ਦੀ ਸਵੱਲੀ ਨਜ਼ਰ ਪਾਉਣ ਜਾਂ ਆਪਣੇ-ਆਪ ਨੂੰ ਉਨ੍ਹਾਂ ਦੀਆਂ ਨਜ਼ਰਾਂ ‘ਚ ਚੜ੍ਹਾਉਣ ਲਈ ਸਿਆਸੀ ਵਰਕਰ ਵਿਰੋਧੀ ਪਾਰਟੀਆਂ ‘ਤੇ ਹਮਲੇ ਕਰਦੇ ਹਨ ਹਿੰਸਾ ਲੋਕਤੰਤਰ ਦੀ ਘੋਰ ਦੁਸ਼ਮਣ ਹੈ
ਇਸ ਦਾ ਸਮੱਰਥਨ ਕਿਸੇ ਵੀ ਤਰ੍ਹਾਂ ਹੋਣਾ ਦੇਸ਼ ‘ਚ ਤਾਨਾਸ਼ਾਹੀ ਨੂੰ ਜਨਮ ਦੇਣ ਵਰਗਾ ਹੈ ਰਾਹੁਲ ਇੱਕ ਆਗੂ ਦਾ ਨਾਂਅ ਹੋ ਸਕਦਾ ਹੈ ਪਰ ਅਸਲ ‘ਚ ਇਹ ਸਿਆਸੀ ਮੱਤਭੇਦ ਰੱਖਣ ਵਾਲਿਆਂ ‘ਤੇ ਗੁੰਡਾਗਰਦੀ ਹੈ ਦੇਸ਼ ਦੇ ਸਿਆਸੀ, ਸੰਵਿਧਾਨਕ ਅਤੇ ਪ੍ਰਸ਼ਾਸਨਿਕ ਅਦਾਰਿਆਂ ਨੂੰ ਇਸ ਦੇ ਵਿਰੁੱਧ ਆਪਣਾ ਫੈਸਲਾ ਦੇਣਾ ਹੋਵੇਗਾ ਅਤੇ ਦੋਸ਼ੀਆਂ ‘ਤੇ ਬਿਨਾ ਕਿਸੇ ਬਚਾਅ ਦੇ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਤਾਂ ਭਾਜਪਾ ਨੈਤਿਕ ਤੌਰ ‘ਤੇ ਉਹ ਆਧਾਰ ਗੁਆ ਦੇਵੇਗੀ ਜਿਸ ਦੀ ਦੁਹਾਈ ਉਹ ਕੇਰਲਾ ‘ਚ ਦੇ ਰਹੀ ਹੈ
ਭਾਰਤੀ ਵੋਟਰਾਂ ਨੂੰ ਅਜਿਹੀਆਂ ਘਟਨਾਵਾਂ ‘ਤੇ ਆਪਣਾ ਤਿੱਖਾ ਰੋਸ ਪ੍ਰਗਟ ਕਰਨਾ ਚਾਹੀਦਾ ਹੈ ਹੋ ਸਕੇ ਤਾਂ ਘਟਨਾਵਾਂ ਯਾਦ ਰੱਖੀਆਂ ਜਾਣ ਅਤੇ ਹਰ ਉਸ ਵਿਅਕਤੀ ਅਤੇ ਵਿਚਾਰਧਾਰਾ ਨੂੰ ਹਾਸ਼ੀਏ ‘ਤੇ ਧੱਕਿਆ ਜਾਵੇ ਜੋ ਹਿੰਸਾ ਦੀ ਸਿਆਸਤ ‘ਚ ਵਿਸ਼ਵਾਸ ਕਰਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।