ਸਾਡੇ ਨਾਲ ਸ਼ਾਮਲ

Follow us

23.3 C
Chandigarh
Tuesday, February 10, 2026
More
    Home Breaking News ਰਾਮ-ਨਾਮ ਤੋਂ ਬ...

    ਰਾਮ-ਨਾਮ ਤੋਂ ਬਿਨਾ ਜੀਵਨ ਵਿਅਰਥ : ਪੂਜਨੀਕ ਗੁਰੂ ਜੀ

    Saint Dr MSG

    ਰੂਹਾਨੀਅਤ: ਰਾਮ-ਨਾਮ ਤੋਂ ਬਿਨਾ ਜੀਵਨ ਵਿਅਰਥ

    (ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਮਾਲਕ ਦੇ ਨਾਮ ਤੋਂ ਬਿਨਾ ਜੀਵਨ ਵਿਅਰਥ ਹੈ ਮਾਲਕ ਦੇ ਨਾਮ ਨਾਲ ਹੀ ਜੀਵਨ ਦੀ ਕੀਮਤ ਪੈਂਦੀ ਹੈ ਅਤੇ ਆਤਮਾ ਆਵਾਗਮਨ ਤੋਂ ਅਜ਼ਾਦ ਹੁੰਦੀ ਹੈ ਮਨੁੱਖੀ ਜਨਮ ਕਈ ਸਦੀਆਂ ਬਾਅਦ, ਯੁੱਗਾਂ ਤੋਂ ਬਾਅਦ ਆਤਮਾ ਨੂੰ ਮਿਲਦਾ ਹੈ ਇਸ ਮਨੁੱਖੀ ਜਨਮ ’ਚ ਜੇਕਰ ਜੀਵ ਨਾਮ ਜਪੇ, ਅੱਲ੍ਹਾ, ਵਾਹਿਗੁਰੂ ਦਾ ਸ਼ੁਕਰਾਨਾ ਕਰੇ ਤਾਂ ਜਨਮਾਂ-ਜਨਮਾਂ ਦੇ ਪਾਪ-ਕਰਮ ਕੱਟੇ ਜਾਂਦੇ ਹਨ।

    ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਅਜਿਹਾ ਉਦੋਂ ਹੀ ਸੰਭਵ ਹੈ ਜਦੋਂ ਪੂਰਨ ਗੁਰੂ, ਪੀਰ-ਫ਼ਕੀਰ ਮਿਲੇ, ਜੀਵ ਉਸ ਦੀ ਸਤਿਸੰਗ ਸੁਣੇ ਅਤੇ ਸੁਣ ਕੇ ਅਮਲ ਕਰੇ ਜਦੋਂ ਤੱਕ ਅਮਲ ਨਹੀਂ ਕਰਦਾ ਗਿਆਨ ਦਾ ਕੋਈ ਫ਼ਾਇਦਾ ਨਹੀਂ ਸਾਰੇ ਧਰਮਾਂ ’ਚ ਲਿਖਿਆ ਹੈ ਕਿ ਪੜ੍ਹ-ਪੜ੍ਹ ਕੇ ਭਾਵੇਂ ਟਰੱਕ ਭਰ ਲਓ, ਗੱਡੀਆਂ ਭਰ ਲਓ, ਕੁਝ ਵੀ ਕਰ ਲਓ ਜਦੋਂ ਤੱਕ ਤੁਸੀਂ ਉਸ ’ਤੇ ਅਮਲ ਨਹੀਂ ਕਰਦੇ, ਉਸ ਦਾ ਕੋਈ ਫ਼ਾਇਦਾ ਨਹੀਂ ਗਿਆਨ ਬਹੁਤ ਜ਼ਰੂਰੀ ਹੈ ਪਰ ਗਿਆਨ ਅਨੁਸਾਰ ਚੱਲਣਾ ਵੀ ਜ਼ਰੂਰੀ ਹੈ। (Saint Dr MSG)

    ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਹ ਘੋਰ ਕਲਿਯੁਗ ਹੈ ਇੱਥੇ ਮਨ-ਇੰਦਰੀਆਂ ਬੜੇ ਹੀ ਫੈਲਾਅ ’ਤੇ ਹਨ, ਬਹੁਤ ਜ਼ੋਰਾਂ ’ਤੇ ਹਨ ਕਈ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਘਰੇਲੂ ਪਰੇਸ਼ਾਨੀਆਂ-ਮੁਸ਼ਕਿਲਾਂ ਹੁੰਦੀਆਂ ਹਨ ਉਹ ਸਤਿਸੰਗ ’ਚ ਆ ਕੇ ਮਾਲਕ ਅੱਗੇ ਅਰਦਾਸ ਕਰਦੇ ਹਨ ਤਾਂ ਮਾਲਕ ਰਹਿਮਤ ਕਰਦਾ ਹੈ ਸਾਰੇ ਧਰਮਾਂ ’ਚ ਲਿਖਿਆ ਹੈ ਕਿ ਸਤਿਸੰਗ ’ਚ ਭਗਵਾਨ ਖੁਦ ਬਿਰਾਜਮਾਨ ਹੁੰਦਾ ਹੈ ਉਂਜ ਤਾਂ ਭਗਵਾਨ ਹਰ ਕਿਸੇ ਨਾਲ ਹੈ ਪਰ ਸਤਿਸੰਗ ’ਚ ਉਸ ਦਾ ਰਹਿਮੋ-ਕਰਮ ਮੋਹਲੇਧਾਰ ਵਰਸਦਾ ਹੈ।

    LEAVE A REPLY

    Please enter your comment!
    Please enter your name here