GT vs DC: ਸਿਖਰ ’ਤੇ ਦਬਦਬਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ ਦਿੱਲੀ ਕੈਪੀਟਲਜ਼, ਗੁਜਰਾਤ ਦੀਆਂ ਨਜ਼ਰਾਂ ਹੋਣਗੀਆਂ ਮਜ਼ਬੂਤ ਪ੍ਰਦਰਸ਼ਨ ’ਤੇ

GT vs DC

ਸਪੋਰਟਸ ਡੈਸਕ। ਅੱਜ ਆਈਪੀਐੱਲ-2025 ’ਚ ਇੱਕ ਡਬਲ ਹੈਡਰ (ਇੱਕ ਦਿਨ ’ਚ 2 ਮੈਚ) ਖੇਡੇ ਜਾਣਗੇ। ਦਿਨ ਦੇ ਪਹਿਲੇ ਮੈਚ ’ਚ, ਗੁਜਰਾਤ ਟਾਈਟਨਸ ਦਾ ਸਾਹਮਣਾ ਦਿੱਲੀ ਕੈਪੀਟਲਜ਼ ਨਾਲ ਹੋਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:30 ਵਜੇ ਖੇਡਿਆ ਜਾਵੇਗਾ। ਗੁਜਰਾਤ ਨੇ ਆਪਣੇ ਸੀਜ਼ਨ ਦੀ ਸ਼ੁਰੂਆਤ ਪੰਜਾਬ ਕਿੰਗਜ਼ ਖਿਲਾਫ਼ ਹਾਰ ਨਾਲ ਕੀਤੀ, ਪਰ ਇਸ ਤੋਂ ਬਾਅਦ ਟੀਮ ਨੇ ਮੁੰਬਈ, ਬੰਗਲੌਰ, ਹੈਦਰਾਬਾਦ ਤੇ ਰਾਜਸਥਾਨ ਖਿਲਾਫ਼ ਲਗਾਤਾਰ ਚਾਰ ਮੈਚ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ। ਹਾਲਾਂਕਿ, ਪਿਛਲੇ ਮੈਚ ’ਚ, ਉਨ੍ਹਾਂ ਨੂੰ ਲਖਨਊ ਦੇ ਹੱਥੋਂ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਖਬਰ ਵੀ ਪੜ੍ਹੋ : Earthquake: ਅਫਗਾਨਿਸਤਾਨ ’ਚ ਭੂਚਾਲ ਦੇ ਝਟਕੇ, ਕਸ਼ਮੀਰ ਤੱਕ ਕੰਬੀ ਧਰਤੀ, 5.8 ਰਹੀ ਤੀਬਰਤਾ

ਟੀਮ ਦੇ 6 ਮੈਚਾਂ ’ਚ 8 ਅੰਕ ਹਨ। ਦੂਜੇ ਪਾਸੇ, ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਖਿਲਾਫ਼ ਇੱਕੋ ਇੱਕ ਮੈਚ ਹਾਰਿਆ ਹੈ, ਜਦੋਂ ਕਿ ਲਖਨਊ, ਹੈਦਰਾਬਾਦ, ਚੇਨਈ, ਬੰਗਲੁਰੂ ਤੇ ਰਾਜਸਥਾਨ ਖਿਲਾਫ਼ ਜਿੱਤ ਹਾਸਲ ਕੀਤੀ ਹੈ। ਰਾਜਸਥਾਨ ਖਿਲਾਫ਼ ਸੁਪਰ ਓਵਰ ’ਚ ਮਿਲੀ ਜਿੱਤ ਨੇ ਟੀਮ ਦਾ ਆਤਮਵਿਸ਼ਵਾਸ ਹੋਰ ਵਧਾਇਆ ਹੈ। ਦਿੱਲੀ ਇਸ ਸਮੇਂ 6 ਮੈਚਾਂ ਵਿੱਚ 10 ਅੰਕਾਂ ਨਾਲ ਅੰਕ ਸੂਚੀ ਵਿੱਚ ਸਿਖਰ ’ਤੇ ਹੈ। ਦਿਨ ਦੇ ਦੂਜੇ ਮੈਚ ’ਚ, ਰਾਜਸਥਾਨ ਰਾਇਲਜ਼ ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਇਹ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ’ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। GT vs DC

ਮੈਚ ਸਬੰਧੀ ਜਾਣਕਾਰੀ | GT vs DC

  • ਟੂਰਨਾਮੈਂਟ : ਇੰਡੀਅਨ ਪ੍ਰੀਮੀਅਰ ਲੀਗ (IPL)
  • ਮੈਚ : 35ਵਾਂ ਮੈਚ
  • ਟੀਮਾਂ : ਗੁਜਰਾਤ ਬਨਾਮ ਦਿੱਲੀ
  • ਮਿਤੀ : 19 ਅਪਰੈਲ
  • ਸਟੇਡੀਅਮ : ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ
  • ਸਮਾਂ : ਟਾਸ, 3:00 ਵਜੇ, ਮੈਚ ਸ਼ੁਰੂ, 3:30 ਵਜੇ

ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11

ਗੁਜਰਾਤ ਟਾਇਟਨਸ : ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਜੋਸ ਬਟਲਰ, ਸ਼ਾਹਰੁਖ ਖਾਨ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਵਾਸ਼ਿੰਗਟਨ ਸੁੰਦਰ, ਸਾਈ ਕਿਸ਼ੋਰ, ਮੁਹੰਮਦ ਸਿਰਾਜ, ਅਰਸ਼ਦ ਖਾਨ, ਸ਼ੇਰਫਨੇ ਰਦਰਫੋਰਡ, ਪ੍ਰਸਿਧ ਕ੍ਰਿਸ਼ਨਾ।

ਦਿੱਲੀ ਕੈਪੀਟਲਜ਼ : ਅਕਸ਼ਰ ਪਟੇਲ (ਕਪਤਾਨ), ਜੈਕ ਫਰੇਜ਼ਰ ਮੈਗਾਰਕ, ਅਭਿਸ਼ੇਕ ਪੋਰੇਲ, ਕਰੁਣ ਨਾਇਰ, ਕੇਐਲ ਰਾਹੁਲ (ਵਿਕਟਕੀਪਰ), ਟ੍ਰਿਸਟਨ ਸਟੱਬਸ, ਆਸ਼ੂਤੋਸ਼ ਸ਼ਰਮਾ, ਵਿਪਰਾਜ ਨਿਗਮ, ਮਿਸ਼ੇਲ ਸਟਾਰਕ, ਕੁਲਦੀਪ ਯਾਦਵ, ਮੋਹਿਤ ਸ਼ਰਮਾ, ਮੁਕੇਸ਼ ਕੁਮਾਰ। GT vs DC