ਮੁਲਜ਼ਮ ਖਿਲਾਫ ਪਹਿਲਾ ਵੀ ਦਰਜ ਸਨ 2 ਮੁਕੱਦਮੇ | Drugs Free Punjab
- 1 ਕਿੱਲੋ 16 ਗ੍ਰਾਮ ਹੈਰੋਇਨ, 250 ਨਸ਼ੀਲੀਆਂ ਗੋਲੀਆਂ ਤੇ 6 ਕਿਲੋਗ੍ਰਾਮ 330 ਗ੍ਰਾਮ ਡੋਡਿਆਂ ਦੇ ਬੂਟਿਆਂ ਸਮੇਤ ਕੀਤਾ ਕਾਬੂ
- ਸੀਆਈਏ ਫਰੀਦਕੋਟ ਵੱਲੋਂ 1 ਕਿਲੋ ਹੈਰੋਇਨ ਸਮੇਤ ਕੀਤਾ ਕਾਬੂ
Drugs Free Punjab: ਫਰੀਦਕੋਟ (ਗੁਰਪ੍ਰੀਤ ਪੱਕਾ)। ਡਾ. ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਦਾ ਹੀ ਨਤੀਜਾ ਹੈ ਕਿ ਪਿਛਲੇ 07 ਮਹੀਨਿਆ ਦੌਰਾਨ ਨਸ਼ਿਆਂ ਖਿਲਾਫ 183 ਮੁਕੱਦਮੇ ਦਰਜ ਕਰਕੇ 251 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਤਹਿਤ ਪਿਛਲੇ 24 ਘੰਟਿਆਂ ਦੌਰਾਨ ਨਸ਼ਿਆ ਖਿਲਾਫ 05 ਮੁਕੱਦਮੇ ਦਰਜ ਕਰਕੇ 1 ਮਹਿਲਾ ਸਮੇਤ 10 ਨਸ਼ਾ ਤਸਕਰਾਂ ਨੂੰ 1 ਕਿਲੋ 16 ਗ੍ਰਾਮ ਹੈਰੋਇਨ, 250 ਨਸ਼ੀਲੀਆਂ ਗੋਲੀਆਂ ਤੇ 06 ਕਿਲੋ 330 ਗ੍ਰਾਮ ਡੋਡਿਆਂ ਦੇ ਬੂਟਿਆਂ ਸਮੇਤ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ।
ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਸੀਆਈਏ ਫਰੀਦਕੋਟ ਪੁਲਿਸ ਪਾਰਟੀ ਸਮੇਤ ਗਸ਼ਤ ਤੇ ਚੈਕਿੰਗ ਦੇ ਸਬੰਧ ’ਚ ਪਿੰਡ ਘੁਮਿਆਰਾ ਤੋ ਚੰਦਬਾਜਾ ਹੁੰਦੇ ਹੋਏ ਫਰੀਦਕੋਟ ਨੂੰ ਜਾ ਰਹੇ ਸੀ ਤਾਂ ਪਿੰਡ ਮੰਡਵਾਲਾ ਵੱਲੋਂ ਲਿੰਕ ਰੋਡ ’ਤੇ ਮੁਲਜ਼ਮ ਲਵਪ੍ਰੀਤ ਸਿੰਘ ਉਰਫ ਚਿੱਟੀ ਪੁੱਤਰ ਹਰਜਿੰਦਰ ਸਿੰਘ ਵਾਸੀ ਵਾਰਡ ਨੰਬਰ 02, ਮੱਖੂ ਜ਼ਿਲ੍ਹਾ ਫਿਰੋਜ਼ਪੁਰ ਮੋਟਰਸਾਇਕਲ ’ਤੇ ਆਉਦਾਂ ਦਿਖਾਈ ਦਿੱਤਾ ਜੋ ਹਾਈਵੇ ’ਤੇ ਚੜ੍ਹਨ ਲੱਗਿਆ ਤਾਂ ਪੁਲਿਸ ਪਾਰਟੀ ਨੂੰ ਵੇਖ ਘਬਰਾ ਕੇ ਪਿੱਛੇ ਨੂੰ ਮੁੜ ਗਿਆ। Drugs Free Punjab
ਜਿਸ ਨੂੰ ਇੰਸਪੈਕਟਰ ਅਮਰਿੰਦਰ ਸਿੰਘ ਵੱਲੋਂ ਸਾਥੀਆ ਦੀ ਮੱਦਦ ਨਾਲ ਕਾਬੂ ਕੀਤਾ ਤੇ ਸ਼ਮਸ਼ੇਰ ਸਿੰਘ ਉੱਪ ਕਪਤਾਨ ਪੁਲਿਸ ਫਰੀਦਕੋਟ ਨੂੰ ਮੌਕਾ ਪਰ ਬੁਲਾ ਕੇ ਉਸ ਕੋਲ ਮੌਜ਼ੂਦ ਗੋਲ ਕਿੱਟ ਦੀ ਤਲਾਸ਼ੀ ਕੀਤੀ ਤਾ ਉਸ ’ਚੋ 1 ਕਿਲੋ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣੇਦਾਰ ਹਰਦੇਵ ਸਿੰਘ ਮੁੱਖ ਅਫਸਰ ਥਾਣਾ ਸਿਟੀ-2 ਫਰੀਦਕੋਟ ਦੀ ਨਿਗਰਾਨੀ ਹੇਠ ਥਾਣੇਦਾਰ ਬੂਟਾ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਤੇ ਗਸ਼ਤ ਦੇ ਸਬੰਧ ’ਚ ਨਜਦੀਕ ਸਾਦਿਕ ਰੋਡ ਫਰੀਦਕੋਟ ਮੌਜ਼ੂਦ ਸੀ ਤਾ ਇੱਕ ਨੋਜਵਾਨ ਤੇ ਇੱਕ ਮਹਿਲਾ ਨੂੰ ਸ਼ੱਕ ਦੀ ਬਿਨਾਹ ਤੇ ਰੋਕ ਕੇ ਤਲਾਸ਼ੀ ਕੀਤੀ ਤਾਂ ਇਸ ਦੌਰਾਨ ਮੁਲਜ਼ਮਾਂ ਕੋਲੋਂ 100 ਨਸ਼ੀਲੀਆ ਗੋਲੀਆਂ ਬਰਾਮਦ ਹੋਈਆਂ।
ਪੁਲਿਸ ਵੱਲੋਂ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਬਲਜਿੰਦਰ ਸਿੰਘ ਉਰਫ ਲੰਡੂ ਪੁੱਤਰ ਪ੍ਰੇਮ ਚੰਦ ਵਾਸੀ ਗਲੀ ਨੂੰ 4 ਸੰਜੇ ਨਗਰ ਫਰੀਦਕੋਟ ਤੇ ਗੀਤਾ ਰਾਣੀ ਪਤਨੀ ਡਿਪਟੀ ਸਿੰਘ ਵਾਸੀ ਗਲੀ ਨੂੰ 5 ਬਾਜੀਗਰ ਬਸਤੀ ਫਰੀਦਕੋਟ ਵਜੋ ਹੋਈ ਹੈ। ਇੰਸਪੈਕਟਰ ਗੁਰਦਿੱਤਾ ਸਿੰਘ ਮੁੱਖ ਅਫਸਰ ਥਾਣਾ ਸਦਰ ਫਰੀਦਕੋਟ ਦੀ ਨਿਗਰਾਨੀ ਹੇਠ ਸ.ਥ. ਹਰਦੇਵ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਤੇ ਗਸ਼ਤ ਦੇ ਸਬੰਧ ਵਿੱਚ ਪਿੰਡ ਵਾੜਾ ਦਰਾਕਾ ਬੱਸ ਅੱਡਾ ਮੌਜ਼ੂਦ ਸੀ ਕਿ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅਜੀਤਪਾਲ ਸਿੰਘ ਉਰਫ ਲਾਲੀ ਪੁੱਤਰ ਜਗਦੀਸ ਸਿੰਘ ਵਾਸੀ ਵਾੜਾ ਦਰਾਕਾ ਨੇ ਆਪਣੇ ਘਰ ਪੋਸਤ ਦੇ ਪੌਦੇ ਬੀਜੇ ਹੋਏ ਹਨ।
ਇਹ ਖਬਰ ਵੀ ਪੜ੍ਹੋ : Sunam News: ਸੁਨਾਮ ‘ਚ ਨਸ਼ਾ ਤਸਕਰਾਂ ਖ਼ਿਲਾਫ਼ ਹੋਈ ਕਾਰਵਾਈ, ਚੱਲਿਆ ਬੁਲਡੋਜ਼ਰ
ਜੋ ਬੂਟੇ ਤਿਆਰ ਹੋ ਚੁੱਕੇ ਹਨ ਜਿੰਨਾ ਨੂੰ ਫੁੱਲ ਡੋਡੀਆ ਲੱਗੀਆ ਹਨ। ਜਿਸ ’ਤੇ ਮੁਕੱਦਮਾ ਥਾਣਾ ਸਦਰ ਕੋਟਕਪੂਰਾ ਵਿਖੇ ਦਰਜ ਕੀਤਾ ਗਿਆ ਤੇ ਮੁਲਜ਼ਮ ਅਜੀਤਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਕੋਲੋ ਲਾਏ ਹੋਏ 06 ਕਿਲੋ 330 ਗ੍ਰਾਮ ਡੋਡਿਆਂ ਦੇ ਬੂਟੇ ਵੀ ਬਰਾਮਦ ਕੀਤੇ ਗਏ।ਤਫਤੀਸ਼ ਦੌਰਾਨ ਮੁਲਜ਼ਮ ਦੀ ਪੁੱਛਗਿੱਛ ਦੌਰਾਨ 2 ਸਾਥੀਆਂ ਮਨਪ੍ਰੀਤ ਸਿੰਘ ਪੁੱਤਰ ਲੇਟ ਚਮਕੋਰ ਸਿੰਘ ਵਾਸੀ ਪਿੰਡ ਵਾੜਾ ਦਰਾਕਾ ਤੇ ਜਸ਼ਨਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਅਜੈਬ ਸਿੰਘ ਉਰਫ ਸੂਬਾ ਸਿੰਘ ਵਾਸੀਆਨ ਪਿੰਡ ਵਾੜਾ ਦਰਾਕਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੰਸਪੈਕਟਰ ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਜੈਤੋ ਦੀ ਨਿਗਰਾਨੀ ਹੇਠ ਸ:ਥ ਜਸਵੰਤ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਤੇ ਗਸ਼ਤ ਦੇ ਸਬੰਧ ’ਚ ਨੇੜੇ ਨਹਿਰੀ ਕੋਠੀ ਬਠਿੰਡਾ ਰੋਡ ਜੈਤੋ ਮੌਜ਼ੂਦ ਸੀ। Drugs Free Punjab
ਤਾਂ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਨਸ਼ੀਲੀ ਵਸਤੂ ਹੋਣ ਦਾ ਸ਼ੱਕ ਹੋਣ ਕਰਕੇ ਕਾਬੂ ਕੀਤਾ ਗਿਆ। ਜਿਸਤੇ ਥਾਣਾ ਜੈਤੋ ਪਾਸੋ ਸ:ਥ ਗੁਰਜੰਟ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਵਿਅਕਤੀ ਦਾ ਨਾਂਅ ਪੁੱਛਿਆਂ ਜਿਸ ਨੇ ਆਪਣਾ ਨਾਂਅ ਸੇਵਕ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਪਿੰਡ ਬਿਸਨੰਦੀ ਦੱਸਿਆਂ, ਜਿਸ ਦੀ ਤਲਾਸ਼ੀ ਦੌਰਾਨ ਉਸ ਕੋਲੋਂ 150 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆ। ਜਿਸ ’ਤੇ ਪੁਲਿਸ ਵੱਲੋਂ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਥਾਣੇਦਾਰ ਬਲਰਾਜ ਸਿੰਘ ਮੁੱਖ ਅਫਸਰ ਥਾਣਾ ਬਾਜਾਖਾਨਾ ਦੀ ਨਿਗਰਾਨੀ ਹੇਠ ਸ:ਥ ਹਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਨਸ਼ਾ ਤਸਕਰਾ ਵਿਰੁੱਧ ਵਿੱਡੀ ਹੋਈ ਸ਼ਪੈਸ਼ਲ ਮੁਹਿੰਮ ਦੇ ਸੰਬੰਧ ’ਚ ਝੱਖੜਵਾਲਾ ਰੋਡ ਬਰਗਾੜੀ ਸੂਆ ਕੱਸੀ ਪਾਸ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਕਾਰ ਵਰਨਾ ਜੋ ਨਾਕਾਬੰਦੀ ਵੇਖ ਕੇ ਇੱਕਦਮ ਪਿੱਛੇ ਮੋੜਨ ਲੱਗੀ।
ਤਾਂ ਸ਼ੱਕ ਦੀ ਬਿਨਾਹ ਪੁਲਿਸ ਪਾਰਟੀ ਨੇ ਕਾਬੂ ਕਰਕੇ ਕਾਰ ’ਚ ਸਵਾਰ 3 ਨੌਜਵਾਨਾ ਦਾ ਨਾਂਅ ਪਤਾ ਪੁੱਛਿਆ ਤਾਂ ਜਿਨ੍ਹਾਂ ਨੇ ਆਪਣਾ ਨਾਂਅ ਅਵਤਾਰ ਸਿੰਘ, ਹੈਪੀ ਸਿੰਘ, ਅੰਗਰੇਜ ਸਿੰਘ ਦੱਸਿਆ। ਜਿੰਨਾ ਦੀ ਤਲਾਸ਼ੀ ਦੌਰਾਨ 10 ਗ੍ਰਾਮ ਹੈਰੋਇੰਨ ਬਰਾਮਦ ਹੋਣ ’ਤੇ ਮਾਮਲਾ ਦਰਜ਼ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਅਵਤਾਰ ਸਿੰਘ ਉਰਫ ਬੱਗਾ ਪੁੱਤਰ ਪਰਮਜੀਤ ਸਿੰਘ ਵਾਸੀ ਸੇਢਾ ਸਿੰਘ ਵਾਲਾ, ਹੈਪੀ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਚੰਦਭਾਨ ਥਾਣਾ ਜੈਤੋ ਤੇ ਅੰਗਰੇਜ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸਰਾਵਾ ਵਜੋ ਹੋਈ ਹੈ। ਉਕਤ ਮੁਕੱਦਮਿਆਂ ’ਚ ਗ੍ਰਿਫਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤੇ ਜਾ ਰਹੇ ਹਨ ਤਾਂ ਜੋ ਇਹਨਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ। Drugs Free Punjab
ਇਸ ਤੋ ਇਲਾਵਾ ਇਨ੍ਹਾਂ ਦੇ ਬੈਕਵਰਡ ਤੇ ਫਾਰਵਰਡ ਲਿੰਕਾਂ ਦੀ ਜਾਚ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਜਿੱਥੇ ਫਰੀਦਕੋਟ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ, ਉਥੇ ਹੀ ਇਸ ਦਲਦਲ ਦੇ ਵਿੱਚ ਫਸੇ ਹੋਏ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਨਸ਼ਾ ਛੁਡਾਉ ਕੇਂਦਰ ਦੇ ’ਚ ਭਰਤੀ ਕਰਾਇਆ ਜਾ ਰਿਹਾ ਹੈ। ਇਸੇ ਤਹਿਤ ਫਰੀਦਕੋਟ ਪੁਲਿਸ ਵੱਲੋਂ 8 ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ’ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਤੇ ਸਹੂਲਤ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਨਸ਼ਿਆਂ ਵੱਲੋਂ ਹਟਾ ਕੇ ਇੱਕ ਵਧੀਆਂ ਜਿੰਦਗੀ ਦਿੱਤੀ ਜਾ ਸਕੇ। Drugs Free Punjab