PM Modi US Visit: ਚੀਨ ਤੇ ਪਾਕਿਸਤਾਨ ਨੂੰ ਅਸਹਿਜ ਕਰਨ ਵਾਲੀ ਯਾਤਰਾ

PM Modi US Visit
PM Modi US Visit: ਚੀਨ ਤੇ ਪਾਕਿਸਤਾਨ ਨੂੰ ਅਸਹਿਜ ਕਰਨ ਵਾਲੀ ਯਾਤਰਾ

PM Modi US Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲੀਆ ਅਮਰੀਕੀ ਦੌਰੇ ਨੇ ਸੰਸਾਰਿਕ ਰਾਜਨੀਤੀ ਵਿੱਚ ਹਲਚਲ ਮਚਾਈ ਹੈੈ ਮੀਡੀਆ ਅਤੇ ਵਿਸ਼ਲੇਸ਼ਕਾਂ ਵਿੱਚ ਇਸ ਦੌਰ ਦੀ ਸਫ਼ਲਤਾ ਤੇ ਇਸ ਦੇ ਨਤੀਜਿਆਂ ਨੂੰ ਲੈ ਕੇ ਡੂੰਘੀ ਚਰਚਾ ਹੋ ਰਹੀ ਹੈ ਕਈ ਸਵਾਲ ਉੱਠ ਰਹੇ ਹਨ ਕਿ ਮੋਦੀ ਦੇ ਇਸ ਦੌਰੇ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਕਿਸ ਦਿਸ਼ਾ ਵੱਲ ਮੋੜਿਆ ਤੇ ਵਿਸ਼ਵ ਮੰਚ ’ਤੇ ਭਾਰਤ ਦੀ ਸਥਿਤੀ ਨੂੰ ਕਿੰਨਾ ਮਜ਼ਬੂਤ ਕੀਤਾ ਇਸ ਦੌਰੇ ਨੂੰ ਲੈ ਕੇ ਇੱਕ ਮਹੱਤਵਪੂਰਨ ਪਹਿਲੂ ਇਹ ਹੈ ਕਿ ਮੋਦੀ ਜਿਸ ਪਿੱਠਭੂਮੀ ਵਿੱਚ ਅਮਰੀਕਾ ਗਏ ਸਨ, ਉਹ ਭਾਰਤ ਲਈ ਬਹੁਤੀ ਅਨੁਕੂਲ ਨਹੀਂ ਸੀ ਭਾਰਤ-ਅਮਰੀਕਾ ਦੇ ਰਿਸ਼ਤੇ ਕਈ ਮੁੱਦਿਆਂ ’ਤੇ ਤਣਾਅਪੂਰਨ ਸਨ।

ਇਹ ਖਬਰ ਵੀ ਪੜ੍ਹੋ : CBSE: ਹੁਣੇ-ਹੁਣੇ CBSE 10ਵੀਂ ਦੀ ਪ੍ਰੀਖਿਆ ’ਤੇ ਆਇਆ ਵੱਡਾ ਅਪਡੇਟ, ਹੁਣੇ ਪੜ੍ਹੋ…

ਦੂਨੀਆ ਭਰ ਦੇ ਦੇਸ਼ਾਂ ਦੀਆਂ ਨਜ਼ਰਾਂ ਇਸ ਗੱਲਬਾਤ ’ਤੇ ਟਿਕੀਆਂ ਹੋਈਆਂ ਸਨ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਦੁਵੱਲੀ ਗੱਲਬਾਤ ਵਿੱਚ, ਵਪਾਰ, ਨਿਵੇਸ਼, ਤਕਨਾਲੋਜੀ, ਊਰਜਾ, ਰੱਖਿਆ ਤੇ ਰਣਨੀਤਿਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਬਣੀ ਇਨ੍ਹਾਂ ਮੁੱਦਿਆਂ ’ਤੇ ਚਰਚਾ ਕਰਨ ਤੋਂ ਇਲਾਵਾ, ਸਭ ਤੋਂ ਅਹਿਮ ਤੇ ਪ੍ਰਭਾਵਸ਼ਾਲੀ ਗੱਲ ਇਹ ਰਹੀ ਕਿ ਇਸ ਮੀਟਿੰਗ ’ਚ ਭਾਰਤ ਤੇ ਅਮਰੀਕਾ ਨੇ ਚੀਨ, ਪਾਕਿਸਤਾਨ ਤੇ ਬੰਗਲਾਦੇਸ਼ ਨੂੰ ਇੱਕ ਸੰਦੇਸ਼ ਦਿੱਤਾ। ਇਹ ਸੰਦੇਸ਼ ਸੰਸਾਰ ਪੱਧਰ ’ਤੇ ਗੂੰਜਿਆ ਤੇ ਚੀਨ ਅਤੇ ਇਸ ਦਾ ਅਸਰ ਚੀਨ ਅਤੇ ਪਾਕਿਸਤਾਨ ਵਰਗੇ ਦੇਸ਼ਾਂ ’ਤੇ ਪਿਆ। PM Modi US Visit

ਭਾਰਤ ਤੇ ਅਮਰੀਕਾ ਦੋਵੇਂ ਹੀ ਦੇਸ਼ ਚੀਨ ਦੇ ਵਧਦੇ ਪ੍ਰਭਾਵ ਤੋਂ ਚਿੰਤਿਤ ਹਨ। ਮੋਦੀ ਤੇ ਟਰੰਪ ਦੋਵਾਂ ਨੇ ਆਪਣੇ ਸਾਂਝੇ ਬਿਆਨ ਵਿੱਚ ਚੀਨ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ‘ਭਾਰਤ-ਅਮਰੀਕਾ ਸਾਂਝੇਦਾਰੀ ਇੱਕ ਆਜ਼ਾਦ, ਖੁੱਲ੍ਹੇ, ਸ਼ਾਂਤੀਪੂਰਨ ਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਲਈ ਬਹੁਤ ਜ਼ਰੂਰੀ ਹੈ ਤੇ ਕਿਸੇ ਵੀ ਖੇਤਰੀ ਸ਼ਕਤੀ ਦਾ ਕੋਈ ਦਖਲ ਨਹੀਂ ਮਨਿੰਆ ਜਾਵੇਗਾ।’ ਇਹ ਬਿਆਨ ਚੀਨ ਲਈ ਸਿੱਧੀ ਚਿਤਾਵਨੀ ਸੀ, ਕਿਉਂਕਿ ਵਿਸ਼ਵ ਬਾਜ਼ਾਰ ਵਿੱਚ ਚੀਨ ਦਾ ਦਬਦਬਾ ਲਗਾਤਾਰ ਵਧ ਰਿਹਾ ਹੈ। ਇਸ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਨ ਨੇ ਕਿਹਾ ਕਿ ਚੀਨ ਨੂੰ ਦੁਵੱਲੇ ਸਹਿਯੋਗ ਵਿੱਚ ਕੋਈ ਮੁੱਦਾ ਨਹੀਂ ਬਣਾਉਣਾ ਚਾਹੀਦਾ ਤੇ ਅਜਿਹੇ ਬਿਆਨਾਂ ਨਾਲ ਤੀਜੇ ਦੇਸ਼ਾਂ ਦੇ ਹਿੱਤਾਂ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ। ਟਰੰਪ ਪ੍ਰਸ਼ਾਸਨ ਪਹਿਲਾ ਹੀ ਚੀਨ ਦੇ ਖਿਲਾਫ ਸਖ਼ਤ ਰਿਹਾ ਹੈ। PM Modi US Visit

ਹੁਣ ਹਿੰਦ-ਪ੍ਰਸ਼ਾਂਤ ਖੇਤਰ ਦੀ ਗੱਲ ਕਰਕੇ ਉਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਹ ‘ਕਵਾਡ’ (ਭਾਰਤ, ਅਮਰੀਕਾ, ਅਸਟਰੇਲੀਆ ਤੇ ਜਾਪਾਨ) ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕੰਮ ਕਰੇਗਾ। ਇਸ ਸਾਲ ਦੇ ਅੰਤ ਵਿੱਚ ਭਾਰਤ ਵਿੱਚ ਕਵਾਡ ਸਿਖ਼ਰ ਬੈਠਕ ਕਰਵਾਈ ਜਾਵੇਗੀ, ਜਿਸ ਵਿੱਚ ਟਰੰਪ ਵੀ ਸ਼ਾਮਲ ਹੋਣਗੇ। ਚੀਨ ਨੂੰ ਇਸ ਗਠਜੋੜ ਤੋਂ ਬਹੁਤ ਚਿੰਤਾਵਾਂ ਹਨ ਕਿਉਂਕਿ ਇਸ ਨੂੰ ਚੀਨ ਦੇ ਉਭਾਰ ਨੂੰ ਰੋਕਣ ਲਈ ਇੱਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਟਰੰਪ ਵਿੱਚ ਪਾਕਿਸਤਾਨ ’ਤੇ ਵੀ ਅਹਿਮ ਚਰਚਾ ਹੋਈ ਦੋਵਾਂ ਆਗੂਆਂ ਨੇ ਸਾਂਝੇ ਬਿਆਨ ਵਿੱਚ ਪਾਕਿਸਤਾਨ ਨੂੰ ਅੱਤਵਾਤ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਕੀਤੀ ਇਹ ਪਾਕਿਸਤਾਨ ਲਈ ਇੱਕ ਵੱਡਾ ਝਟਕਾ ਸੀ। PM Modi US Visit

ਕਿਉਂਕਿ ਹਾਲ ਦੇ ਸਾਲਾਂ ਵਿੱਚ ਪਾਕਿਸਤਾਨ ਦੇ ਨਾਲ ਅਮਰੀਕੀ ਸਬੰਧ ਕਮਜ਼ੋਰ ਹੋਏ ਹਨ ਜਦੋਂਕਿ ਭਾਰਤ ਦੇ ਨਾਲ ਇਹ ਰਿਸ਼ਤੇ ਲਗਾਤਾਰ ਮਜ਼ਬੂਤ ਹੋ ਰਹੇ ਹਨ ਪਿਛਲੇ ਕੁਝ ਸਾਲਾਂ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਕਦੇ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ, ਜਦੋਂਕਿ ਭਾਰਤ ਦੇ ਨਾਲ ਅਮਰੀਕੀ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ ਇਸ ਗੱਲਬਾਤ ਵਿੱਚ ਭਾਰਤ ਨੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਤਹੱਵੁਰ ਰਾਣਾ ਦੀ ਹਵਾਲਗੀ ਦਾ ਮੁੱਦਾ ਵੀ ਉਠਾਇਆ, ਜਿਸ ’ਤੇ ਅਮਰੀਕਾ ਸਹਿਮਤ ਹੋ ਗਿਆ ਹੈ। ਇਸ ਨਾਲ ਭਾਰਤ ਨੂੰ ਇੱਕ ਵੱਡੀ ਕੂਟਨੀਤਿਕ ਜਿੱਤ ਮਿਲ ਸਕਦੀ ਹੈ, ਕਿਉਂਕਿ ਰਾਣਾ ਦੇ ਭਾਰਤ ਆਉਣ ਨਾਲ ਪਾਕਿਸਤਾਨ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਹੋ ਸਕਦੇ ਹਨ।

ਅੰਤਰਰਾਸ਼ਟਰੀ ਪੱਧਰ ’ਤੇ ਉਸ ਦੀਆਂ ਨਾਪਾਕ ਗਤੀਵਿਧੀਆਂ ਦਾ ਪਰਦਾਫਾਸ਼ ਹੋ ਸਕਦਾ ਹੈ। ਪਾਕਿਸਤਾਨ ਦੀ ਚਿੰਤਾ ਇਹ ਵੀ ਹੈ ਕਿ ਵਰਤਮਾਨ ਵਿੱਚ ਅਮਰੀਕਾ ਨੇ ਭਾਰਤ-ਪਾਕਿਸਤਾਨ ਸੁਰੱਖਿਆ ਅਤੇ ਪਰਮਾਣੂ ਮੁੱਦਿਆਂ ਦੇ ਮਾਹਿਰ ਪਾਲ ਕਪੂਰ ਨੂੰ ਦੱਖਣੀ ਤੇ ਮੱਧ ਏਸ਼ੀਆ ਲਈ ਅਮਰੀਕੀ ਪ੍ਰਤੀਨਿਧੀ ਦੇ ਰੂਪ ਵਿੱਚ ਨਿਯੁਕਤ ਕੀਤਾ ਹੈ ਕਪੂਰ ਜੋ ਪਾਕਿਸਤਾਨ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਹਨ, ਦੀ ਨਿਯੁਕਤੀ ਪਾਕਿਸਤਾਨ ਲਈ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ ਪਾਕਿਸਤਾਨ ਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਹੁਣ ਉਸ ਨੂੰ ਆਪਣੀਆਂ ਵਿਦੇਸ਼ ਤੇ ਸੁਰੱਖਿਆ ਨੀਤੀਆਂ ’ਤੇ ਮੁੜ ਵਿਚਾਰ ਕਰਨਾ ਪਵੇਗਾ, ਕਿਉਂਕਿ ਅਮਰੀਕਾ ਹੁਣ ਪਾਕਿਸਤਾਨ ਦੀ ਭੂਮਿਕਾ ਨੂੰ ਲੈ ਕੇ ਬਹੁਤ ਹੀ ਚੌਕਸ ਹੋ ਚੁੱਕਾ ਹੈ ਪ੍ਰਧਾਨ ਮੰਤਰੀ ਦਾ ਇਹ ਅਮਰੀਕੀ ਦੌਰਾ ਨਿਸ਼ਚਿਤ ਰੂਪ ਨਾਲ ਭਾਰਤ-ਅਮਰੀਕਾ ਸਬੰਧਾਂ ਨੂੰ ਹੋਰ ਮਜ਼ਬੁੂਤ ਕਰੇਗਾ।

ਚੀਨ ਤੇ ਪਕਿਸਤਾਨ ਵਰਗੇ ਦੇਸ਼ਾਂ ਨੂੰ ਅਸਹਿਜ ਕਰੇਗਾ ਪਰ ਇਸਦਾ ਸਥਾਈ ਅਸਰ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਵਾਸ਼ਿੰਗਟਨ ਭਾਰਤ ਨਾਲ ਆਪਣੇ ਸਬੰਧਾਂ ਨੂੰ ਕਿਸ ਹੱਦ ਤੱਕ ਪਹਿਲ ਦਿੰਦਾ ਹੈ। ਅਮਰੀਕਾ ਨੇ ਭਾਰਤ ਨੂੰ ਐਫ-35 ਜੈੱਟ ਦੀ ਪੇਸ਼ਕਸ਼ ਕੀਤੀ ਹੈ ਤੇ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਕ ਸਾਂਝੇਦਾਰੀ ਮਜ਼ਬੂਤ ਹੋ ਰਹੀ ਹੈ, ਜੋ ਆਉਣ ਵਾਲੇ ਸਮੇਂ ਵਿੱਚ ਭਾਰਤ ਲਈ ਇੱਕ ਵੱਡੀ ਕੂਟਨੀਤਿਕ ਤੇ ਜੰਗੀ ਸਫਲਤਾ ਹੋ ਸਕਦੀ ਹੈ। ਕੁੱਲ ਮਿਲਾ ਕੇ ਇਸ ਦੌਰੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਹੁਣ ਵਿਸ਼ਵ ਰਾਜਨੀਤੀ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ ਤੇ ਅਮਰੀਕਾ ਨਾਲ ਮਿਲ ਕੇ ਉਹ ਚੀਨ ਤੇ ਪਾਕਿਸਤਾਨ ਵਰਗੇ ਵਿਰੋਧੀਆਂ ਖਿਲਾਫ ਮਜ਼ਬੂਤੀ ਨਾਲ ਖੜ੍ਹਾ ਹੋ ਸਕਦਾ ਹੈ ਇਹ ਯਾਤਰਾ ਭਾਰਤ ਲਈ ਮਹੱਤਵਪੂਰਨ ਕੂਟਨੀਤਿਕ ਮੌਕਾ ਸਾਬਿਤ ਹੋਈ ਹੈ, ਜੋ ਆਉਣ ਵਾਲੇ ਸਮੇਂ ਵਿੱਚ ਵੱਡੇ ਰਾਜਨੀਤਿਕ ਤੇ ਸਮਾਜਿਕ ਲਾਭ ਦਾ ਰਸਤਾ ਖੋਲ੍ਹ ਸਕਦੀ ਹੈ। PM Modi US Visit

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਐੱਨ. ਕੇ. ਸੋਮਾਨੀ

LEAVE A REPLY

Please enter your comment!
Please enter your name here