ਕਿਸਾਨਾਂ ਨੇ ਚੋਰਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਕੀਤੀ ਮੰਗ | Sangrur News
Sangrur News: ਬਰਨਾਲਾ (ਗੁਰਪ੍ਰੀਤ ਸਿੰਘ)। ਨੇੜਲੇ ਪਿੰਡ ਫਰਵਾਹੀ ਵਿਖੇ ਲੰਘੀ ਰਾਤ ਚੋਰ 8 ਮੋਟਰਾਂ ਤੋਂ ਹਜ਼ਾਰਾਂ ਰੁਪਏ ਦੀਆਂ ਕੇਵਲ ਤਾਰਾਂ ਚੋਰੀ ਕਰਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਕਾਕੂ ਸਿੰਘ ਪੁੱਤਰ ਨਾਹਰ ਸਿੰਘ, ਮਲਕੀਤ ਸਿੰਘ ਪੁੱਤਰ ਦਰਬਾਰ ਸਿੰਘ, ਦੇਵ ਸਿੰਘ ਪੁੱਤਰ ਪੂਰਨ ਸਿੰਘ, ਸੁਖਦੇਵ ਸਿੰਘ ਪੁੱਤਰ ਟਹਿਲ ਸਿੰਘ, ਜਗਰੂਪ ਸਿੰਘ ਪੁੱਤਰ ਅਜੀਤ ਸਿੰਘ, ਰਾਜੂ ਸਿੰਘ ਪੁੱਤਰ ਅਜੀਤ ਸਿੰਘ, ਹਰਵਿੰਦਰ ਸਿੰਘ ਪੁੱਤਰ ਮੇਹਰ ਸਿੰਘ ਤੇ ਅਮੋਲਕ ਸਿੰਘ ਪੁੱਤਰ ਨਾਇਬ ਸਿੰਘ ਵਾਸੀਆਨ ਫਰਵਰੀ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਤੇ ਮੋਟਰਾਂ ਸੇਖਾ-ਫਰਵਾਹੀ ਰੋਡ ਉਪਰ ਹਨ, ਜਿੱਥੋਂ ਲੰਘੀ ਰਾਤ ਚੋਰ ਹਜ਼ਾਰਾਂ ਰੁਪਏ ਦੀਆਂ ਕੇਵਲ ਤਾਰਾਂ ਚੋਰੀ ਕਰਕੇ ਫਰਾਰ ਹੋ ਗਏ। Sangrur News
ਇਹ ਖਬਰ ਵੀ ਪੜ੍ਹੋ : Punjab Govt News: ਪੰਜਾਬ ਸਰਕਾਰ ਦੀ ਇਮੀਗ੍ਰੇਸ਼ਨ ਫਰਮਾਂ ’ਤੇ ਵੱਡੀ ਕਾਰਵਾਈ, 7 ਏਜੰਟ ਗ੍ਰਿਫਤਾਰ
ਉਨ੍ਹਾਂ ਦੱਸਿਆ ਕਿ ਉਹ ਆਪਣੀਆਂ ਫਸਲਾਂ ਨੂੰ ਖੇਤ ਪਾਣੀ ਲਾਉਣ ਲਈ ਜਦ ਸਵੇਰੇ ਮੋਟਰ ਉਪਰ ਪਹੁੰਚੇ ਤਾਂ ਵੇਖਿਆ ਕਿ ਮੋਟਰ ਦੀਆਂ ਕੇਵਲ ਤਾਰਾਂ ਗਾਇਬ ਸਨ ਤੇ ਚੋਰ ਜਮੀਨ ’ਚ ਦੱਬੀਆਂ ਹੋਈਆਂ ਕਰੀਬ 50 ਤੋਂ 70 ਫੁੱਟ ਲੰਬਾਈਆਂ ਦੀਆਂ ਤਾਰਾਂ ਚੋਰੀ ਕਰਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਮੋਟਰਾਂ ਉਪਰ ਕਈ ਵਾਰ ਚੋਰ ਤਾਰਾਂ ਚੋਰੀ ਕਰਕੇ ਫਰਾਰ ਹੋ ਚੁੱਕੇ ਹਨ। ਜਿਸ ਤੋਂ ਬਚਣ ਲਈ ਉਨ੍ਹਾਂ ਵੱਲੋਂ ਮੋਟਰ ਦੀਆਂ ਤਾਰਾਂ ਨੂੰ ਜ਼ਮੀਨ ’ਚ ਦੱਬ ਕੇ ਮੁੜ ਕਨੈਕਸ਼ਨ ਕੀਤੇ ਗਏ ਸਨ ਪਰ ਚੋਰ ਮਿੱਟੀ ’ਚੋਂ ਵੀ ਤਾਰਾਂ ਨੂੰ ਕੱਢ ਕੇ ਚੋਰੀ ਕਰਕੇ ਫਰਾਰ ਹੋ ਗਏ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਏ ਦਿਨ ਹੋ ਰਹੀਆਂ ਚੋਰੀਆਂ ਨੂੰ ਨਕੇਲ ਕਸਣ ਲਈ ਇਲਾਕੇ ’ਚ ਗਸਤ ਵਧਾਈ ਜਾਵੇ ਤੇ ਇਨ੍ਹਾਂ ਚੋਰਾਂ ਨੂੰ ਵੀ ਜਲਦ ਤੋਂ ਜਲਦ ਗਿ੍ਰਫਤਾਰ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੇ ਹੁੰਦੇ ਨੁਕਸਾਨ ਨੂੰ ਰੋਕਿਆ ਜਾ ਸਕੇ। Sangrur News